ਸ਼ਿਵ ਸੈਨਾ ਬਾਲ ਠਾਕਰੇ ਨੇ ਰੈਫਰੈਂਡਮ 2020 ਤੇ ਆਈ. ਐੱਸ. ਆਈ. ਦਾ ਫੂਕਿਆ ਪੁਤਲਾ

08/13/2018 1:52:44 AM

ਫਿਰੋਜ਼ਪੁਰ, (ਕੁਮਾਰ)–ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਅੱਜ ਜ਼ਿਲਾ ਪ੍ਰਧਾਨ ਮਿੰਕੂ ਚੌਧਰੀ ਦੀ ਅਗਵਾਈ ਹੇਠ 2020 ਰੈਫਰੈਂਡਮ, ਅੱਤਵਾਦ ਅਤੇ ਆਈ. ਐੱਸ. ਆਈ. ਦਾ ਫਿਰੋਜ਼ਪੁਰ ਦੇ ਰੇਲਵੇ ਪੁਲ ’ਤੇ ਪੁਤਲਾ ਫੂਕਿਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਇਸ  ਦੌਰਾਨ ਮਿੰਕੂ ਚੌਧਰੀ, ਸੋਨੂੰ ਚੋਪਡ਼ਾ, ਸੁਦੇਸ਼ ਚੋਪਡ਼ਾ, ਪਰਮਜੀਤ ਸਿੰਘ, ਰਾਧੇ ਸ਼ਾਮ ਅਤੇ ਮਨੋਜ ਗੱਖਡ਼ ਆਦਿ ਨੇ ਕਿਹਾ ਕਿ ਕੱਟੜਪੰਥੀਆਂ ਵੱਲੋਂ ਅਮਨ-ਸ਼ਾਂਤੀ ਦੀ ਦੁਹਾਈ ਦੇ ਕੇ ਯੂ. ਕੇ. ’ਚ ਰੈਫਰੈਂਡਮ 2020 ਦੀ ਕਰਵਾਈ ਜਾ ਰਹੀ ਰੈਲੀ ਪੰਜਾਬ ਦੀ ਸ਼ਾਂਤੀ, ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਦੀ ਕਥਿਤ ਰੂਪ ’ਚ ਇਕ ਵੱਡੀ ਸਾਜ਼ਿਸ਼ ਹੈ, ਜਿਸ ਦਾ ਸ਼ਿਵ ਸੈਨਾ ਬਾਲ ਠਾਕਰੇ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੈਫਰੈਂਡਮ 2020 ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ ਤੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਸ਼ਿਵ ਸੈਨਾ ਕਰਾਰ ਜਵਾਬ ਦੇਵੇਗੀ।