ਪੀ.ਐੱਮ. ਮੋਦੀ ਅੱਜ ਮਾਲਦੀਵ ਦੌਰੇ ''ਤੇ (ਪੜ੍ਹੋ 8 ਜੂਨ ਦੀਆਂ ਖਾਸ ਖਬਰਾਂ)

06/08/2019 2:14:20 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣ 'ਚ ਬੰਪਰ ਬਹੁਮਤ ਹਾਸਲ ਕਰਨ ਤੋਂ ਬਾਅਦ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਵਿਦੇਸ਼ ਦੌਰੇ 'ਤੇ ਮਾਲਦੀਵ ਅਤੇ ਸ਼੍ਰੀਲੰਕਾ ਦੀ ਯਾਤਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ 8-9 ਜੂਨ ਨੂੰ ਮਾਲਦੀਵ ਅਤੇ ਸ਼੍ਰੀਲੰਕਾ ਦਾ ਦੌਰਾ ਕਰਨਗੇ। ਪੀ.ਐੱਮ. ਮੋਦੀ ਅੱਜ ਸ਼ਨੀਵਾਰ ਨੂੰ ਮਾਲਦੀਵ ਦੀ ਸੰਸਦ ਨੂੰ ਵੀ ਸੰਬੋਧਿਤ ਕਰਨਗੇ।

ਜੀ-20 ਸਮਿਟ 'ਚ ਹਿੱਸਾ ਲੈਣਗੀ ਸੀਤਾਰਮਣ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ-20 ਦੇਸ਼ ਦੇ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਜਾਪਾਨ 'ਚ ਹੋਣ ਵਾਲੀ ਦੋ ਦਿਨਾਂ ਬੈਠਕ 'ਚ ਸ਼ਾਮਲ ਹੋਵੇਗੀ। ਇਹ ਬੈਠਕ ਅੱਜ ਤੋਂ ਸ਼ੁਰੂ ਹੋਵੇਗੀ। ਇਕ ਸਰਕਾਰੀ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ।

ਵਿਸ਼ਵ ਮਹਾਸਾਗਰ ਦਿਵਸ ਅੱਜ
ਮਹਾਸਾਗਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਟੀਚੇ ਨਾਲ ਹਰ ਸਾਲ 8 ਜੂਨ ਨੂੰ ਵਿਸ਼ਵ ਮਹਾਸਾਗਰ ਦਿਵਸ ਮਨਾਇਆ ਜਾਂਦਾ ਹੈ। ਮਨੁੱਖ ਤੇ ਵੱਖ-ਵੱਖ ਜੀਵਾਂ ਦਾ ਜੀਵਨ ਮਹਾਸਾਗਰਾਂ 'ਤੇ ਨਿਰਭਰ ਹੈ।

ਕੈਲਾਸ਼ ਮਾਨਸਰੋਵਰ ਯਾਤਰਾ ਅੱਜ ਤੋਂ ਸ਼ੁਰੂ
ਕੈਲਾਸ਼ ਮਾਨਸਰੋਵਰ ਯਾਤਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਹ ਯਾਤਰਾ 8 ਸਤੰਬਰ ਤਕ ਚੱਲੇਗੀ। ਕੈਲਾਸ਼ ਜਿਸ ਨੂੰ ਸ਼ਿਵ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ਕੁਦਰਤੀ ਸੁੰਦਰਤਾ ਨਾਲ ਭਰਪੂਰ ਇਸ ਸਥਾਨ 'ਤੇ ਜਾਣ ਦਾ ਕਈ ਲੋਕਾਂ ਦਾ ਸੁਪਨਾ ਹੁੰਦਾ ਹੈ ਪਰ ਇਹ ਮੁਸ਼ਕਿਲ ਭਰੀ ਯਾਤਰਾ ਹੁੰਦੀ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਟੈਨਿਸ : ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਇੰਗਲੈਂਡ ਬਨਾਮ ਬੰਗਲਾਦੇਸ਼ (ਵਿਸ਼ਵ ਕੱਪ-2019)
ਕ੍ਰਿਕਟ : ਅਫਗਾਨਿਸਤਾਨ ਬਨਾਮ ਨਿਊਜ਼ੀਲੈਂਡ ( ਵਿਸ਼ਵ ਕੱਪ-2019)

Inder Prajapati

This news is Content Editor Inder Prajapati