ਦਿੱਲੀ ''ਚ ਅੱਜ 10 ਹਜ਼ਾਰ ਤੋਂ ਜ਼ਿਆਦਾ ਡਾਕਟਰ ਹੜਤਾਲ ''ਚ ਹੋਣਗੇ ਸ਼ਾਮਲ (ਪੜ੍ਹੋ 15 ਜੂਨ ਦੀਆਂ ਖਾਸ ਖਬਰਾਂ)

06/15/2019 2:24:13 AM

ਨਵੀਂ ਦਿੱਲੀ— ਪੱਛਮੀ ਬੰਗਾਲ ਦੇ ਕੋਲਕਾਤਾ 'ਚ ਡਾਕਟਰਾਂ ਦੀ ਹੜਤਾਲ ਦੇ ਸਮਰਥਨ 'ਚ ਅੱਜ ਕਰੀਬ 10 ਹਜ਼ਾਰ ਡਾਕਟਰ ਫਿਰ ਹੜਤਾਲ 'ਤੇ ਜਾਣਗੇ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦੇਸ਼ਭਰ ਦੇ ਕਈ ਹਸਪਤਾਲਾਂ 'ਚ ਡਾਕਟਰ ਹੜਤਾਲ 'ਤੇ ਚਲੇ ਗਏ ਜਿਸ ਕਾਰਨ ਐਮਰਜੰਸੀ ਨੂੰ ਛੱਡ ਕੇ ਹੋਰ ਸਾਰੀਆਂ ਸੇਵਾਵਾਂ ਬੰਦ ਹੋ ਗਈਆਂ।

ਨੀਤੀ ਕਮਿਸ਼ਨ ਦੀ ਬੈਠਕ ਅੱਜ
ਪ੍ਰਧਾਨ ਮੰਤਰੀ ਮੋਦੀ ਅੱਜ ਨੀਤੀ ਕਮਿਸ਼ਨ ਦੀ ਸੰਚਾਲਨ ਪ੍ਰੀਸ਼ਦ ਦੀ ਪੰਜਵੀਂ ਬੈਠਕ ਦੀ ਪ੍ਰਧਾਨਗੀ ਕਰਨਗੇ। ਬੈਠਕ 'ਚ ਸੌਕੇ ਦੀ ਸਥਿਤੀ, ਖੇਤੀਬਾੜੀ ਦੇ ਸੰਕਟ, ਬਾਰਿਸ਼ ਦੇ ਪਾਣੀ ਦੀ ਵਰਤੋ ਅਤੇ ਸਾਉਣੀ ਦੀ ਫਸਲ ਦੇ ਲਈ ਤਿਆਰੀਆਂ ਦੇ ਮੁੱਦੇ 'ਤੇ ਵਿਚਾਰ ਵਟਾਂਦਰਾ ਹੋਵੇਗਾ। ਇਕ ਅਧਿਕਾਰਕ ਬਿਆਨ ਮੁਤਾਬਕ ਬੈਠਕ ਦੇ ਪੰਜ ਸੂਤਰੀ ਏਜੰਡਾ 'ਚ ਉਮੀਦਵਾਰ ਜ਼ਿਲਾ ਪ੍ਰੋਗਰਾਮ, ਖੇਤੀਬਾੜੀ 'ਚ ਬਦਲਾਅ ਤੇ ਸੁਰੱਖਿਆ ਸਬੰਧੀ ਮੁੱਦੇ ਵੀ ਸ਼ਾਮਲ ਹਨ।

ਅਰਥ ਸ਼ਾਸਤਰੀਆਂ ਨਾਲ ਬੈਠਕ ਕਰਨਗੀ ਨਿਰਮਲਾ ਸੀਤਰਾਮਣ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ ਤੋਂ ਪਹਿਲਾਂ ਅੱਜ ਅਰਥ ਸ਼ਾਸਤਰੀਆਂ ਨਾਲ ਬੈਠਕ ਕਰਨਗੀ। ਉਹ ਇਸ ਤੋਂ ਪਹਿਲਾਂ ਅਰਥ ਸ਼ਾਸਤਰੀਆਂ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਗਤੀ ਦੇਣ 'ਤੇ ਵਿਚਾਰ ਵਟਾਂਦਰਾ ਕਰਨਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਾਮਾਜਿਕ ਖੇਤਰਾਂ ਦੇ ਸੰਗਠਨਾਂ ਦੇ ਲੋਕਾਂ ਨਾਲ ਬੈਠਕ ਕੀਤੀ, ਜਿਸ 'ਚ ਸੰਗਠਨਾਂ ਨੇ ਕਈ ਸੁਝਾਅ ਦਿੱਤੇ।

ਖੇਡ 
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਸ਼੍ਰੀਲੰਕਾ ਬਨਾਮ ਆਸਟਰੇਲੀਆ (ਵਿਸ਼ਵ ਕੱਪ-2019)
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ (ਵਿਸ਼ਵ ਕੱਪ-2019)  

Inder Prajapati

This news is Content Editor Inder Prajapati