ਰਵਨੀਤ ਬਿੱਟੂ ਦੀ ਰਿਹਾਇਸ਼ ’ਤੇ ਭਾਜਪਾਈਆਂ ਦੀ ਆਓ ਭਗਤ, ਸਵਾਗਤ ’ਚ ਲਾਏ ਗੱਦੇ, ਹੀਟਰ ਤੇ ਰਜਾਈਆਂ

01/02/2021 9:57:14 PM

ਲੁਧਿਆਣਾ : ਪੰਜਾਬ ਭਾਜਪਾ ਵਲੋਂ ਅੱਜ ਲੁਧਿਆਣਾ ਵਿਖੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੰਭਾਵਨਾ ਹੈ ਕਿ ਇਸ ਰੋਸ ਧਰਨੇ ਤੋਂ ਬਾਅਦ ਭਾਜਪਾ ਆਗੂਆਂ ਵਲੋਂ ਬਿੱਟੂ ਦੇ ਘਰ ਦੀ ਘੇਰਾਬੰਦੀ ਕੀਤੀ ਜਾਵੇਗੀ। ਇਸ ਦੇ ਚੱਲਦੇ ਰਵਨੀਤ ਬਿੱਟੂ ਵਲੋਂ ਭਾਜਪਾਈਆਂ ਦੇ ਸਵਾਗਤ ਲਈ ਗੱਦੇ ਰਜਾਈਆਂ, ਹੀਟਰ, ਚਾਹ ਪਕੌੜੇ ਆਦਿ ਦਾ ਇੰਤਜਾਮ ਕਰਾਇਆ ਹੈ।

ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਨੂੰ ਵੇਖ ਕੇ ਕੇਂਦਰ ਨੇ ਬਣਾਇਆ ਤਣਾਅ ਰਹਿਤ ਮਾਹੌਲ, 4 ਨੂੰ ਰਾਹਤ ਮਿਲਣ ਦੇ ਆਸਾਰ!

ਇਸ ਦੀ ਜਾਣਕਾਰੀ ਰਵਨੀਤ ਬਿੱਟੂ ਵਲੋਂ ਬਕਾਇਦਾ ਆਪਣੇ ਫੇਸਬੁੱਕ ਪੇਜ਼ ’ਤੇ ਦਿੱਤੀ ਗਈ ਹੈ। ਬਿੱਟੂ ਨੇ ਆਖਿਆ ਹੈ ਕਿ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਮੇਰੇ ’ਤੇ ਜੋ ਐੱਫ. ਆਈ. ਆਰ. ਦਰਜ ਕਰਾਉਣ ਲਈ ਅੱਜ ਲੁਧਿਆਣਾ ਵਿਚ ਮੇਰੇ ਨਿਵਾਸ ਸਥਾਨ ’ਤੇ ਧਰਨਾ ਰੱਖਿਆ ਹੈ। ਕੱਲ ਦਿੱਲੀ ਵਿਚ ਤਾਂ ਗ੍ਰਹਿ ਮੰਤਰਾਲੇ ਕਾਰਨ ਇਕ ਐੱਫ.ਆਈ. ਆਰ. ਦਰਜ ਕਰਾ ਦਿੱਤੀ ਗਈ ਹੈ। ਮੈਂ ਆਪ ਤਾਂ ਜੰਤਰ-ਮੰਤਰ ਧਰਨੇ ’ਤੇ ਹਾਂ ਪਰ ਮੇਰੀ ਟੀਮ ਉਨ੍ਹਾਂ ਦਾ ਸਵਾਗਤ ਕਰੇਗੀ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, 7ਵੇਂ ਤਨਖਾਹ ਕਮਿਸ਼ਨ ਅਨੁਸਾਰ ਨਵੀਆਂ ਭਰਤੀਆਂ ਨੂੰ ਪ੍ਰਵਾਨਗੀ

ਬਿੱਟੂ ਨੇ ਆਖਿਆ ਹੈ ਕਿ ਠੰਡ ਹੋਣ ਕਾਰਨ ਅਤੇ ਮੀਂਹ ਪੈਣ ਕਾਰਨ ਉਨ੍ਹਾਂ ਲਈ ਬਕਾਇਦਾ ਗੱਦੇ ਰਜਾਈਆਂ, ਹੀਟਰ, ਚਾਹ ਪਕੌੜੇ ਆਦਿ ਦਾ ਇੰਤਜਾਮ ਕਰਾਇਆ ਗਿਆ ਹੈ। ਮੇਰੇ ਨਿਵਾਸ ਸਥਾਨ ਦੇ ਸਾਰੇ ਦਰਵਾਜ਼ੇ ਉਨ੍ਹਾਂ ਲਈ ਖੁੱਲ੍ਹੇ ਹਨ। ਹਾਲਾਂਕਿ ਬਿੱਟੂ ਨੇ ਮੇਹਣਾ ਮਾਰਦੇ ਹੋਏ ਆਖਿਆ ਹੈ ਕਿ ਬੇਸ਼ੱਕ ਪਿਛਲੇ ਇਕ ਮਹੀਨੇ ਤੋਂ ਠੰਡ ਵਿਚ ਬੈਠੇ ਕਿਸਾਨ ਉਨ੍ਹਾਂ ਨੂੰ ਨਹੀਂ ਨਜ਼ਰ ਆਉਂਦੇ ਪਰ ਉਨ੍ਹਾਂ ਨੂੰ ਧਰਨੇ ਦੌਰਾਨ ਠੰਡ ਤੋਂ ਬਚਾਉਣ ਦਾ ਪੂਰਾ ਇੰਤਜਾਮ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਸ਼ਨ ’ਚ ਡੁੱਬਿਆ ਸੀ ਸ਼ਹਿਰ, 2 ਨੇ ਤੋੜੀ ਜ਼ਿੰਦਗੀ ਦੀ ਡੋਰ

ਕਿਉਂ ਦਿੱਤਾ ਜਾ ਰਿਹਾ ਰਵਨੀਤ ਬਿੱਟੂ ਖ਼ਿਲਾਫ਼ ਧਰਨਾ
ਦਰਅਸਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵਲੋਂ ਇਕ ਬਿਆਨ ਦਿੱਤਾ ਗਿਆ ਸੀ, ਜਿਸ ਵਿਚ ਉਨ੍ਹਾਂ ਭਾਜਪਾ ’ਤੇ ਲਾਸ਼ਾਂ ਦਾ ਢੇਰ ਲਗਾਉਣ ਸੰਬੰਧੀ ਜ਼ਿਕਰ ਕੀਤਾ ਸੀ। ਇਸ ਮਾਮਲੇ ’ਤੇ ਭਾਜਪਾ ਦਾ ਆਖਣਾ ਸੀ ਕਿ ਰਵਨੀਤ ਬਿੱਟੂ ਜਾਣ ਬੁੱਝ ਕੇ ਅੰਦੋਲਨਕਾਰੀਆਂ ਨੂੰ ਭੜਕਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ। ਹਾਲਾਂਕਿ ਬਿੱਟੂ ਨੇ ਆਖਿਆ ਸੀ ਕਿ ਉਨ੍ਹਾਂ ਦਾ ਬਿਆਨ ਦਾ ਗ਼ਲਤ ਮਤਲਬ ਕੱਢਿਆ ਜਾ ਰਿਹਾ ਸੀ। ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਇਸ ਅੰਦੋਲਨ ਵਿਚ ਹੁਣ ਤਕ 40 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਰਕਾਰ ਹੋਰ ਕਿੰਨੇ ਲੋਕਾਂ ਦੀ ਮੌਤ ਹੋਣ ਦੀ ਉਡੀਕ ’ਚ ਹੈ। ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਮੰਗਾਂ ਮੰਨ ਕੇ ਹੋਰ ਜਾਨ ਵਾਲੀਆਂ ਜਾਨਾਂ ’ਤੇ ਰੋਕ ਲਗਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਹੁਣ ਰਾਏਪੁਰ ਖੁਰਦ ਦੇ ਕਿਸਾਨ ਨੇ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh