''ਰਵਨੀਤ ਬਿੱਟੂ'' ਨੇ ਕੰਗਨਾ ਨੂੰ ਦਿੱਤਾ ਠੋਕਵਾਂ ਜਵਾਬ, ਦਿਲਜੀਤ ਦੇ ਹੱਕ ''ਚ ਡਟੇ

12/04/2020 3:27:55 PM

ਲੁਧਿਆਣਾ : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਉਨ੍ਹਾਂ ਦੇ ਟਵੀਟ ਦਾ ਸਹਾਰਾ ਲੈ ਕੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਬੁਰਾ-ਭਲਾ ਕਹਿਣ 'ਤੇ ਫਿਲਮੀ ਅਦਾਕਾਰਾ ਕੰਗਨਾ ਰਣੌਤ ਨੂੰ ਠੋਕਵਾਂ ਜਵਾਬ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਫੌਤ ਹੋਏ ਕਿਸਾਨ ਗੱਜਣ ਸਿੰਘ ਦਾ ਨਹੀਂ ਹੋਇਆ ਅੰਤਿਮ ਸੰਸਕਾਰ, ਉੱਠ ਰਹੀ ਇਹ ਮੰਗ

ਰਵਨੀਤ ਸਿੰਘ ਬਿੱਟੂ ਨੇ ਟਵੀਟ ਕਰਦਿਆਂ ਕਿਹਾ ਕਿ ਉਹ (ਕੰਗਨਾ) ਉਨ੍ਹਾਂ ਦੇ ਅੰਦਰੂਨੀ ਮਾਮਲੇ ਤੋਂ ਬਾਹਰ ਰਹੇ। ਉਨ੍ਹਾਂ ਨੇ ਦਿਲਜੀਤ ਦੋਸਾਂਝ ਦਾ ਨਾਂ ਲੈਂਦਿਆਂ ਲਿਖਿਆ ਕਿ ਪੰਜਾਬ ਲਈ ਅਸੀਂ ਸਾਰੇ ਇਕ ਹੀ ਹਾਂ ਅਤੇ ਇਕ ਹੀ ਰਹਾਂਗੇ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਅੱਜ ਤੋਂ ਚੱਲੇਗੀ ਕਾਲਕਾ-ਨਵੀਂ ਦਿੱਲੀ ਸ਼ਤਾਬਦੀ

ਇਸ ਦੇ ਨਾਲ ਹੀ ਉਨ੍ਹਾਂ ਨੇ ਕੰਗਨਾ ਨੂੰ ਹਿਮਾਚਲ ਦਾ ਗਲਿਆ ਹੋਇਆ ਸੇਬ ਤੱਕ ਕਹਿ ਕੇ ਉਸ ਨੂੰ ਦੂਰ ਰਹਿਣ ਲਈ ਕਿਹਾ। ਦੱਸ ਦੇਈਏ ਕਿ ਕੰਗਨਾ ਨੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਈ ਬਜ਼ੁਰਗ ਬੇਬੇ ਨੂੰ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਸ਼ਾਮਲ ਹੋਈ ਬਿਲਬਿਸ ਦਾਦੀ ਦੱਸਿਆ ਸੀ, ਜਿਸ ਤੋਂ ਬਾਅਦ ਉਹ ਟਰੋਲ ਹੋ ਗਈ ਅਤੇ ਇਸੇ ਮੁੱਦੇ 'ਤੇ ਉਸ ਦੀ ਦਿਲਜੀਤ ਦੋਸਾਂਝ ਨਾਲ ਕਾਫੀ ਲੜਾਈ ਹੋਈ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ 'ਕੰਗਨਾ ਰਣੌਤ' ਖ਼ਿਲਾਫ਼ ਭੜਕੇ ਲੋਕ, ਇੰਝ ਕੱਢਿਆ ਗੁੱਸਾ

ਕੰਗਨਾ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਉਸ ਟਵੀਟ ਦਾ ਸਹਾਰਾ ਲੈਂਦਿਆਂ ਦਿਲਜੀਤ ਦੋਸਾਂਝ 'ਤੇ ਪਲਟਵਾਰ ਕੀਤਾ ਸੀ, ਜਿਸ 'ਚ ਰਵਨੀਤ ਬਿੱਟੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੱਥੇਦਾਰ ਹਰਪ੍ਰੀਤ ਸਿੰਘ, ਦਿਲਜੀਤ ਦੋਸਾਂਝ, ਜੈਜੀ ਬੀ 'ਤੇ ਪੰਨੂ ਨੂੰ ਸਪੋਰਟ ਕਰਨ ਸਬੰਧੀ ਮਾਮਲਾ ਦਰਜ ਕਰਨ ਲਈ ਕਿਹਾ ਸੀ, ਜਿਸ ਦਾ ਜਵਾਬ ਮੋੜਵਾਂ ਜਵਾਬ ਰਵਨੀਤ ਬਿੱਟੂ ਵੱਲੋਂ ਦਿੱਤਾ ਗਿਆ ਹੈ।



 

Babita

This news is Content Editor Babita