ਮਾਮੇ-ਭਾਣਜੇ ਨੇ ਜੰਤਰ-ਮੰਤਰ ਵਿਖੇ ਮੋਦੀ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ, ਲਾਏ ਵੱਡੇ ਦੋਸ਼

12/25/2020 1:56:28 PM

ਮਾਛੀਵਾੜਾ ਸਾਹਿਬ (ਟੱਕਰ) : ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਅਤੇ ਕਿਸਾਨਾਂ ਦੇ ਸਮਰਥਨ ਲਈ ਪਿਛਲੇ ਕਈ ਦਿਨਾਂ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਦੇ ਰਹੇ ਹਨ। ਅੱਜ ਉਨ੍ਹਾਂ ਦਾ ਮਾਮਾ ਤੇ ਮਾਛੀਵਾੜਾ ਆੜ੍ਹਤੀ ਐਸੋਸੀਏਸ਼ਨ ਦੇ ਆਗੂ ਤੇਜਿੰਦਰ ਸਿੰਘ ਕੂੰਨਰ ਵੀ ਉੱਥੇ ਪੁੱਜੇ। ਇਸ ਦੌਰਾਨ ਜਿੱਥੇ ਮਾਮ-ਭਾਣਜਾ ਦੋਹਾਂ ਨੇ ਰਲ ਕੇ ਮੋਦੀ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ।

ਇਹ ਵੀ ਪੜ੍ਹੋ : 'ਪੰਜਾਬ' 'ਚ 28-29 ਨੂੰ ਹੋਵੇਗਾ 'ਕੋਵਿਡ ਟੀਕੇ' ਦਾ ਟ੍ਰਾਇਲ, ਕੇਂਦਰ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਚੁਣਿਆ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਤੇ ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਬਾਨੀ, ਅਡਾਣੀਆਂ ਤੋਂ ਹਰੇਕ ਚੋਣ ਦੌਰਾਨ ਭਾਜਪਾ ਲਈ ਅਰਬਾਂ ਰੁਪਏ ਦਾ ਚੋਣ ਫੰਡ ਲੈਣ ਕਰਕੇ ਦੇਸ਼ ਦੇ ਕਿਸਾਨਾਂ ਤੇ ਆੜ੍ਹਤੀਆਂ ਦਾ ਆਰਥਿਕ ਘਾਣ ਕਰਨ ’ਤੇ ਤੁਰਿਆ ਹੋਇਆ ਹੈ, ਜਿਸ ’ਚ ਉਹ ਕਦੇ ਵੀ ਕਾਮਯਾਬ ਨਹੀਂ ਹੋਵੇਗਾ।

ਇਹ ਵੀ ਪੜ੍ਹੋ : PM ਮੋਦੀ ਦੀ ਮੌਜੂਦਗੀ 'ਚ ਸੰਸਦ ਭਵਨ 'ਚ ਹੰਗਾਮਾ, ਭਗਵੰਤ ਮਾਨ ਨੇ ਕਾਲੇ ਕਾਨੂੰਨਾਂ ਖ਼ਿਲਾਫ਼ ਬੁਲੰਦ ਕੀਤੀ ਆਵਾਜ਼

ਉਕਤ ਆਗੂਆਂ ਨੇ ਕਿਹਾ ਕਿ ਹੁਣ ਦੇਸ਼ ਦਾ ਹਰੇਕ ਵਾਸੀ ਜਾਣ ਚੁੱਕਾ ਹੈ ਕਿ ਭਾਜਪਾ ਨੂੰ ਅਰਬਾਂ ਰੁਪਏ ਚੋਣ ਫੰਡ ਇਨ੍ਹਾਂ ਕਾਰਪੋਰੇਟ ਘਰਾਣਿਆਂ ਤੋਂ ਆ ਰਿਹਾ ਹੈ, ਜਿਸ ਕਾਰਣ ਅੱਜ ਛੋਟੇ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦਾ ਰੋਜ਼ਗਾਰ ਖੋਹ ਕੇ ਮੋਦੀ ਇਨ੍ਹਾਂ ਅਮੀਰਜ਼ਾਦਿਆਂ ਨੂੰ ਮਾਲੋ-ਮਾਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦੀ ਲੋੜ ਹੀ ਨਹੀਂ ਤਾਂ ਉਨ੍ਹਾਂ ’ਤੇ ਜ਼ਬਰੀ ਕਾਨੂੰਨ ਥੋਪਣ ਦਾ ਇੱਕੋ ਮਕਸਦ ਹੈ ਕਿ ਅਮੀਰਾਂ ਨੂੰ ਲਾਭ ਪਹੁੰਚਾ ਕੇ ਉਨ੍ਹਾਂ ਤੋਂ ਚੋਣ ਫੰਡ ਲੈ ਕੇ ਸਰਕਾਰ ਬਣਾਉਣੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ 'ਕੇਂਦਰ' ਨੇ ਜਾਰੀ ਕੀਤਾ ਨਵਾਂ ਫਰਮਾਨ, ਨਵੇਂ ਸਾਲ ਤੋਂ ਹੋਵੇਗਾ ਲਾਗੂ

ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਨਾਲ ਪੰਜਾਬ ਦੀ ਕਿਸਾਨੀ ਹੀ ਨਹੀਂ, ਸਗੋਂ ਇਸ ਨਾਲ ਜੁੜੇ ਆੜ੍ਹਤੀਆਂ ਤੇ ਮਜ਼ਦੂਰਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ, ਇਸ ਲਈ ਅੱਜ ਹਰੇਕ ਵਰਗ ਕਿਸਾਨ ਅੰਦੋਲਨ ਦਾ ਸਮਰਥਨ ਕਰੇ ਤਾਂ ਜੋ ਮੋਦੀ ਸਰਕਾਰ ਇਨ੍ਹਾਂ ਨੂੰ ਰੱਦ ਕਰਨ ਲਈ ਮਜਬੂਰ ਹੋ ਜਾਵੇ।

ਨੋਟ : ਜੰਤਰ-ਮੰਤਰ ਵਿਖੇ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਲਾਏ ਧਰਨੇ ਬਾਰੇ ਦਿਓ ਰਾਏ


 

Babita

This news is Content Editor Babita