4 ਲੋਕਾਂ ਲਈ 16 ਸੀਟਾਂ ਵਾਲੇ ਜਹਾਜ਼ ਦੀ ਵਰਤੋਂ ਨੂੰ ਦੇਖ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਤੀ ਸੰਕਟ ''ਚ: ਰਵੀਨ ਠੁਕਰਾਲ

09/22/2021 12:34:34 AM

ਚੰਡੀਗੜ੍ਹ- ਪੰਜਾਬ ਮੁੱਖ ਮੰਤਰੀ ਬਣਨ ਮਗਰੋਂ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਪਲੇਠੀ ਦਿੱਲੀ ਫੇਰੀ ਲਈ  ਚਾਰਟਡ ਫਲਾਈਟ ਦੀ ਵਰਤੋਂ ਕਰਨਾ ਇਕ ਵੱਡਾ ਵਿਵਾਦ ਬਣ ਗਿਆ ਹੈ। ਜਿਸ 'ਤੇ ਸਾਬਕਾ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਤੰਜ ਕੱਸਦਿਆਂ ਇਕ ਟਵੀਟ ਕੀਤਾ ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਤਿੰਨ IPS ਅਧਿਕਾਰੀਆਂ ਦੇ ਕੀਤੇ ਤਬਾਦਲੇ

ਟਵੀਟ ਕਰਦਿਆਂ ਰਵੀਨ ਠੁਕਰਾਲ ਨੇ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਪੰਜਾਬ ਵਿੱਤੀ ਸੰਕਟ 'ਚ ਹੈ ਪਰ ਨਵੇਂ ਸੀ. ਐਮ. ਚੰਨੀ ਵੱਲੋਂ 4 ਲੋਕਾਂ ਦੇ ਲਈ 16 ਸੀਟਾਂ ਵਾਲੇ ਲਿਅਰਜੈੱਟ ਦੀ ਵਰਤੋਂ ਨੇ ਮੇਰੀ ਸਾਢੇ ਚਾਰ ਸਾਲਾਂ ਦੀ ਬੰਦ ਅੱਖ, ਜੋ ਕਿ ਲੱਗਦਾ ਸੀ ਕਿ ਸਰਕਾਰ ਵਿੱਤੀ ਸੰਕਟ 'ਚ ਹੈ, ਨੂੰ ਖੋਲ੍ਹ ਦਿੱਤੀ ਹੈ। 

ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਵਾਹ ਕੀ ਗਰੀਬਾਂ ਦੀ ਸਰਕਾਰ ਹੈ, ਜਿਥੇ 16 ਸੀਟਾਂ ਲਿਅਰਜੈੱਟ 'ਤੇ 4 ਲੋਕ ਗਏ ਜਿਨ੍ਹਾਂ ਦੇ ਲਈ 5 ਸੀਟਾਂ ਵਾਲਾ ਹੈਲੀਕਾਪਟਰ ਵੀ ਕਾਫੀ ਸੀ। ਠੁਕਰਾਲ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੈਂ ਪਿਛਲੇ ਸ਼ਾਢੇ ਚਾਰ ਸਾਲਾਂ ਤੋਂ ਨੀਂਦ 'ਚ ਸੀ ਜੋ ਇਹ ਮੰਨਦਾ ਸੀ ਕਿ ਪੰਜਾਬ ਵਿੱਤੀ ਸੰਕਟ 'ਚ ਹੈ।

ਇਹ ਵੀ ਪੜ੍ਹੋ- ਮੁੱਖ ਮੰਤਰੀ ਚੰਨੀ ਨੇ ਵੀ ਰੇਤ ਮਾਫੀਆ ਨੂੰ ਦਿੱਤੀ ਸੌਗਾਤ : ਚੀਮਾ

ਇਸਦੇ ਨਾਲ ਹੀ ਦੂਜੇ ਟਵੀਟ 'ਚ ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਜਿਹੀ ਲਗਜ਼ਰੀ ਦਾ ਭੁਗਤਾਨ ਨਾ ਹੀ ਰਾਜ ਸਰਕਾਰ ਅਤੇ ਨਾ ਹੀ ਆਈ.ਐਨ.ਸੀ. ਪੰਜਾਬ ਕਰੇਗੀ। ਮੇਰੇ ਅਨੁਮਾਨ ਨਾਲ ਇਸ ਦਾ ਸਾਰਾ ਭਾਰ ਇੱਕ ਆਮ ਆਦਮੀ 'ਤੇ ਪਵੇਗਾ।  

Bharat Thapa

This news is Content Editor Bharat Thapa