ਦੁਸਹਿਰੇ ਵਾਲੇ ਦਿਨ 'ਰਾਵਣ' ਹੋਇਆ ਗ੍ਰਿਫਤਾਰ, ਵੀਡੀਓ ਵਾਇਰਲ (ਵੀਡੀਓ)

10/09/2019 10:24:44 AM

ਲੁਧਿਆਣਾ (ਨਰਿੰਦਰ) : ਸੋਸ਼ਲ ਮੀਡੀਆ 'ਤੇ ਅਕਸਰ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਬੀਤੇ ਦਿਨ ਦੁਸਹਿਰੇ ਮੌਕੇ ਲੁਧਿਆਣਾ 'ਚ ਰਾਵਣ ਦੀ ਗ੍ਰਿਫਤਾਰੀ ਨੂੰ ਲੈ ਕੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ, ਜਿਸ 'ਚ ਕੁਝ ਪੁਲਸ ਮੁਲਾਜ਼ਮ ਇਕ ਰਾਵਣ ਨੂੰ ਲੈ ਕੇ ਜਾ ਰਹੇ ਹਨ।

ਕਿਸੇ ਵਿਅਕਤੀ ਵਲੋਂ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ, ਜਿਸ ਦੇ ਕੈਪਸ਼ਨ 'ਚ ਲਿਖਿਆ ਗਿਆ, 'ਦੁਸਹਿਰੇ ਦੇ ਦਿਨ ਰਾਵਣ ਗ੍ਰਿਫਤਾਰ', ਬਸ ਫਿਰ ਕੀ ਸੀ ਕੁਝ ਹੀ ਪਲਾਂ 'ਚ ਇਹ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ ਤੇ ਕੁਮੈਂਟਾਂ ਦੀ ਝੜੀ ਲੱਗ ਗਈ।

ਦਰਅਸਲ ਇਸ ਰਾਵਣ ਦਾ ਦਹਿਨ ਧੂਰੀ ਲਾਈਨਾਂ ਨੇੜੇ ਕੀਤਾ ਜਾਣਾ ਸੀ ਅਤੇ ਬੀਤੇ ਸਾਲ ਅੰਮ੍ਰਿਤਸਰ ਰੇਲ ਹਾਦਸੇ ਤੋਂ ਸਬਕ ਲੈਂਦਿਆਂ ਪ੍ਰਸ਼ਾਸਨ ਵਲੋਂ ਰੇਲਵੇ ਲਾਈਨਾਂ ਨੇੜੇ ਦੁਸਹਿਰਾ ਮਨਾਉਣ ਤੋਂ ਸਖਤ ਮਨ੍ਹਾ ਕੀਤਾ ਗਿਆ ਹੈ, ਜਿਸ ਕਾਰਨ ਪੁਲਸ ਮੁਲਾਜ਼ਮ ਰਾਵਣ ਨੂੰ ਚੁੱਕ ਕੇ ਲੈ ਗਏ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

Babita

This news is Content Editor Babita