ਰਾਸ਼ਨ ਡੀਪੂ ਤੋਂ ਮਿਲੇ 'ਕਾਲੇ ਛੋਲਿਆਂ' ਵੱਲ ਨਜ਼ਰ ਪੈਂਦੇ ਹੀ ਭੜਕੇ ਲੋਕ, ਵੀਡੀਓ ਵਾਇਰਲ

11/08/2020 12:07:20 PM

ਲੁਧਿਆਣਾ (ਖੁਰਾਣਾ) : ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਗਰੀਬ ਅਤੇ ਲੋੜਵੰਦ ਪਰਿਵਾਰਾਂ 'ਚ ਵੰਡੇ ਜਾ ਰਹੇ ਕਾਲੇ ਛੋਲਿਆਂ ਦੀ ਕਥਿਤ ਘਟੀਆ ਕੁਆਲਟੀ ਸਬੰਧੀ ਸਰਕਾਰ ਪ੍ਰਤੀ ਆਮ ਜਨਤਾ ਦਾ ਗੁੱਸਾ ਫੁੱਟਣ ਲੱਗਾ ਹੈ। ਤਾਜ਼ਾ ਕੇਸ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਈਸਟ 'ਚ ਪੈਂਦੇ ਇਲਾਕਾ ਸਲੇਮ ਟਾਬਰੀ ਦੇ ਪੀਰੂ ਬੰਦਾ ਮੁਹੱਲੇ ਦੇ ਡੀਪੂ ਮਾਲਕ ਨੇ ਖੁਦ ਯੋਜਨਾ ਨਾਲ ਜੁੜੇ ਪਰਿਵਾਰਾਂ ਦੀ ਅਗਵਾਈ ਕਰਦੇ ਹੋਏ ਸਰਕਾਰ ਵੱਲੋਂ ਜਨਤਾ ਨੂੰ ਦਿੱਤੇ ਜਾ ਰਹੇ ਛੋਲਿਆਂ ਦੀ ਕੁਆਲਟੀ ਸਬੰਧੀ ਸਰਕਾਰ ਦੀ ਕਾਰਜਸ਼ੈਲੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ।

ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦਰਿੰਦੇ ਪਿਓ ਨੇ ਟੱਪ ਛੱਡੀਆਂ ਸਾਰੀਆਂ ਹੱਦਾਂ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਉਕਤ ਕੇਸ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਕਲਿੱਪ 'ਚ ਕਾਲੇ ਛੋਲਿਆਂ ਨਾਲ ਭਰੀਆਂ ਬੋਰੀਆਂ ਦਿਖਾਉਂਦੇ ਹੋਏ ਲਾਭਪਾਤਰੀ ਪਰਿਵਾਰਾਂ ਨੇ ਕਥਿਤ ਦੋਸ਼ ਲਾਏ ਹਨ ਕਿ ਸਰਕਾਰ ਵੱਲੋਂ ਗਰੀਬ ਜਨਤਾ ਨੂੰ ਮਦਦ ਦੇ ਨਾਂ ’ਤੇ ਦਿੱਤੇ ਜਾ ਰਹੇ ਛੋਲੇ ਲੋਕ ਤਾਂ ਕੀ ਜਾਨਵਰਾਂ ਦੇ ਖਾਣ ਲਾਇਕ ਵੀ ਨਹੀਂ ਹਨ, ਕਿਉਂਕਿ ਛੋਲਿਆਂ ਨੂੰ ਉੱਲੀ ਲੱਗੀ ਹੋਣ ਦੇ ਨਾਲ ਹੀ ਵੱਡੀ ਮਾਤਰਾ 'ਚ ਰੋੜੇ ਵੀ ਮਿਲੇ ਹੋਏ ਹਨ।

ਇਹ ਵੀ ਪੜ੍ਹੋ : ਡਰੱਗ ਰੈਕਟ 'ਚ ਸਾਬਕਾ ਸਰਪੰਚ ਦੀ ਗ੍ਰਿਫ਼ਤਾਰੀ ਮਗਰੋਂ ਭਖੀ ਸਿਆਸਤ, ਅਕਾਲੀ-ਕਾਂਗਰਸੀ ਆਹਮੋ-ਸਾਹਮਣੇ

ਇੱਥੇ ਦੱਸਣਾ ਜ਼ਰੂਰੀ ਰਹੇਗਾ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਕਾਰਨ ਸਮਾਰਟ ਰਾਸ਼ਨ ਕਾਰਡਧਾਰੀ ਪਰਿਵਾਰਾਂ ਅਤੇ ਲੋੜਵੰਦ ਲੋਕਾਂ ਨੂੰ ਆਰਥਿਕ ਮਦਦ ਪਹੁੰਚਾਉਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਜੁਲਾਈ ਤੋਂ ਨਵੰਬਰ ਤੱਕ ਦੇ 5 ਮਹੀਨਿਆਂ ਲਈ 25 ਕਿਲੋ ਕਣਕ ਪ੍ਰਤੀ ਵਿਅਕਤੀ ਅਤੇ 5 ਕਿਲੋ ਦਾਲ ਜਾਂ ਫਿਰ ਕਾਲੇ ਛੋਲੇ ਰਾਸ਼ਨ ਡੀਪੂਆਂ ਦੀ ਮਾਰਫਤ ਮੁਹੱਈਆ ਕਰਵਾਉਣ ਦੀ ਯੋਜਨਾ ਦਾ ਇਹ ਹਿੱਸਾ ਹੈ।
ਆਮ ਜਨਤਾ ਦਾ ਸ਼ੋਸ਼ਣ ਕਰ ਰਹੇ ਡੀਪੂ ਮਾਲਕ
ਜ਼ਿਆਦਾਤਰ ਇਲਾਕਿਆਂ 'ਚ ਦੇਖਣ 'ਚ ਆਇਆ ਹੈ ਕਿ ਡੀਪੂ ਮਾਲਕ ਅਤੇ ਖ਼ੁਰਾਕ ਅਤੇ ਸਿਵਲ ਸਪਲਾਈ ਮਹਿਕਮੇ ਦੇ ਮੁਲਾਜ਼ਮ ਆਪਸੀ ਮਿਲੀ-ਭੁਗਤ ਕਰਕੇ ਆਮ ਜਨਤਾ ਦਾ ਸ਼ੋਸ਼ਣ ਕਰ ਰਹੇ ਹਨ, ਜਿਸ 'ਚ ਨਾ ਸਿਰਫ ਲੋਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਦਾ ਵੱਡਾ ਹਿੱਸਾ ਚੋਰੀ ਕੀਤਾ ਜਾ ਰਿਹਾ ਹੈ, ਸਗੋਂ ਦਾਲ ਅਤੇ ਛੋਲੇ ਆਦਿ ਪ੍ਰਤੀ ਕਾਰਡ ਦੋ-ਢਾਈ ਕਿਲੋ ਘੱਟ ਦੇ ਕੇ ਕਾਲੀ ਕਮਾਈ ਮਿਲ-ਵੰਡ ਕੇ ਖਾਧੀ ਜਾ ਰਹੀ ਹੈ। ਗਰੀਬ ਪਰਿਵਾਰਾਂ ਦੀ ਹੋ ਰਹੀ ਅੰਨ੍ਹੀ ਲੁੱਟ ਨੂੰ ਰੋਕਣ ਵਾਲੇ ਵਿਭਾਗੀ ਮੁਲਾਜ਼ਮ ਹੀ ਜਨਤਾ ਦੇ ਰਾਖੇ ਬਣਨ ਦੀ ਬਜਾਏ ਭਕਸ਼ਕ ਬਣੇ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬੰਦ ਥਰਮਲਾਂ ਲਈ 'ਕੋਲਾ' ਪੁੱਜਣ ਦੀ ਆਸ 'ਤੇ ਫਿਰਿਆ ਪਾਣੀ

 

Babita

This news is Content Editor Babita