ਛੋਟੀ ਉਮਰ ''ਚ ਹੀ ਖੰਨਾ ਦੀ ਇਸ ਧੀ ਨੇ ਪੇਸ਼ ਕੀਤੀ ਵੱਡੀ ਮਿਸਾਲ, ਅਮਰੀਕਾ ''ਚ ਛਪੀ ਕਿਤਾਬ (ਤਸਵੀਰਾਂ)

08/09/2021 11:33:40 AM

ਖੰਨਾ (ਵਿਪਨ) : ਕੋਰੋਨਾ ਕਾਲ ਦੌਰਾਨ ਜਦੋਂ ਬੱਚੇ ਮੋਬਾਇਲਾਂ ਅਤੇ ਹੋਰਨਾਂ ਗੈਜੇਟਸ ਦੇ ਨਾਲ ਆਪਣਾ ਸਮਾਂ ਬਿਤਾਉਂਦੇ ਸਨ, ਉਸ ਸਮੇਂ ਦੌਰਾਨ 16 ਸਾਲ ਦੀ ਉਮਰ 'ਚ ਇਕ ਹੁਨਰਮੰਦ ਬੱਚੀ ਨੇ ਵੱਡੀ ਮਿਸਾਲ ਕਾਇਮ ਕੀਤੀ ਹੈ। ਇਸ ਬੱਚੀ ਨੇ ਭਾਰਤ ਦੀ ਜਨਤਾ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸੇਕੁਲਰਿਜ਼ਮ 'ਤੇ ਅੰਗਰੇਜ਼ੀ ਭਾਸ਼ਾ 'ਚ ਇਕ 90 ਪੰਨਿਆਂ ਵਾਲੀ ਕਿਤਾਬ ਲਿਖ ਦਿੱਤੀ ਅਤੇ ਅਮਰੀਕਾ ਦੇ ਰਹਿਣ ਵਾਲੇ ਇਕ ਪਬਲਿਸ਼ਰ ਨੇ ਲਿਖਤ ਪੜ੍ਹ ਕੇ ਉਸ ਨੂੰ ਛਾਪਣ ਦੇ ਨਾਲ-ਨਾਲ ਹੀ ਉਸ ਦੇ ਅਧਿਕਾਰ ਵੀ ਸੁਰੱਖਿਅਤ ਕਰਵਾ ਕੇ ਦਿੱਤੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬੰਬੀਹਾ ਗਰੁੱਪ ਮਗਰੋਂ 'ਵਿੱਕੀ ਮਿੱਡੂਖੇੜਾ' ਦੇ ਕਤਲ ਬਾਰੇ ਹੁਣ ਬਿਸ਼ਨੋਈ ਗਰੁੱਪ ਨੇ ਪਾਈ ਪੋਸਟ

ਇਸ ਤਰ੍ਹਾਂ ਖੰਨਾ ਦੇ ਲਲਹੇੜੀ ਰੋਡ 'ਤੇ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ ਰਸ਼ਮਿਨ ਭਾਰਦਵਾਜ ਦੂਜਿਆਂ ਲਈ ਪ੍ਰੇਰਣਾ ਬਣੀ ਹੈ। ਰਸ਼ਮਿਨ ਭਾਰਦਵਾਜ ਜਨਮ ਤੋਂ ਹੀ ਇਕ ਹੱਥ ਤੋਂ ਅਪਾਹਜ ਹੈ ਪਰ ਉਸ ਨੇ ਕਦੇ ਵੀ ਆਪਣੀ ਸਰੀਰਕ ਦੂਰੀ ਨੂੰ ਆਪਣੇ ਦਿਲ ਅਤੇ ਦਿਮਾਗ 'ਤੇ ਹਾਵੀ ਨਹੀਂ ਹੋਣ ਦਿੱਤਾ। 16 ਸਾਲਾਂ ਦੀ ਰਸ਼ਮਿਨ ਭਾਰਦਵਾਜ ਵੱਲੋਂ ਭਾਰਤੀ ਸੇਕੁਲਰਿਜ਼ਮ 'ਤੇ ਲਿਖੀ ਗਈ ਕਿਤਾਬ ਦਾ ਨਾਂ 'ਦਿ ਕੈਲੇਜੀਨਿਅਸ ਲਾਈਟ' (ਮੱਧਮ ਰੌਸ਼ਨੀ) ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ IAS ਅਫ਼ਸਰ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ, ਸਰਕਾਰੀ ਕੋਠੀ 'ਚ ਫਾਹੇ ਨਾਲ ਲਟਕਦੀ ਮਿਲੀ ਲਾਸ਼

ਇਹ ਕਿਤਾਬ ਅੰਗਰੇਜ਼ੀ ਭਾਸ਼ਾ 'ਚ ਹੈ। ਇਸ ਕਿਤਾਬ ਨੂੰ ਛਾਪਣ ਵਾਲੇ ਅਮਰੀਕਾ ਤੋਂ ਮਿਸ਼ਿਗਨ ਦੇ ਪ੍ਰੋਫੈਸਰ ਤੂਫਾਨੀ ਪਬਲਿਸ਼ਰਸ ਹਨ, ਜੋ ਕਿ ਭਾਰਤੀ ਮੂਲ ਦੇ ਹਨ। ਜਿੱਥੇ ਭਾਰਤ 'ਚ ਰਸ਼ਮਿਨ ਦੀ ਕਿਤਾਬ ਛਾਪਣ ਲਈ ਪਬਲਿਸ਼ਰ ਪੈਸੇ ਮੰਗ ਰਹੇ ਸਨ, ਉੱਥੇ ਹੀ ਅਮਰੀਕਾ ਦੇ ਪਬਲਿਸ਼ਰ ਨੇ ਇਸ ਕਿਤਾਬ ਨੂੰ ਛਾਪਣ ਲਈ ਕੋਈ ਵੀ ਖਰ਼ਚ ਨਹੀਂ ਲਿਆ, ਸਗੋਂ ਹੁਣ ਕਿਤਾਬ ਦੀ ਵਿਕਰੀ 'ਤੇ ਰਾਇਲਟੀ ਵੀ ਰਸ਼ਮਿਨ ਨੂੰ ਮਿਲੇਗੀ। ਰਸ਼ਮਿਨ ਇਕ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਨੇ ਦੱਸਿਆ ਕਿ ਉਸ ਦੇ ਇਸ ਸ਼ੌਂਕ ਲਈ ਉਸ ਦਾ ਪਰਿਵਾਰ ਅਤੇ ਉਸ ਦੇ ਅਧਿਆਪਕ ਪੂਰਾ ਸਾਥ ਦਿੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਨੂੰ ਲੈ ਕੇ ਮੁੜ ਘੁਸਰ-ਮੁਸਰ, ਸੋਨੀਆ ਗਾਂਧੀ ਨੂੰ ਮਿਲ ਸਕਦੇ ਨੇ ਕੈਪਟਨ

ਰਸ਼ਮਿਨ ਦੇ ਅਨੁਸਾਰ ਉਸ ਦੀ ਇਹ ਕਿਤਾਬ 'ਦੀ ਕੈਲੇਜੀਨਿਅਸ ਲਾਈਟ' ਪੰਜ ਦੋਸਤਾਂ ਦੀ ਕਹਾਣੀ ਹੈ, ਜਿਸ ਵਿੱਚ 3 ਲੜਕੀਆਂ ਹਨ ਅਤੇ 2 ਲੜਕੇ ਹਨ, ਜੋ ਕਿ ਵੱਖ-ਵੱਖ ਧਰਮਾਂ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਵਿਚੋਂ 2 ਦੋਸਤ ਹਿੰਦੂ, 2 ਮੁਸਲਮਾਨ ਅਤੇ 1 ਈਸਾਈ ਹੈ। ਇਹ ਦੋਸਤ ਮਿਲ ਕੇ ਧਰਮ ਦੇ ਨਾਮ 'ਤੇ ਹੋ ਰਹੀ ਸਿਆਸਤ ਦੇ ਖ਼ਿਲਾਫ਼ ਸੇਕੁਲਰਿਜ਼ਮ ਲਈ ਲੜਾਈ ਦੀ ਸ਼ੁਰੂਆਤ ਕਰਦੇ ਹਨ ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita