ਨਾਬਾਲਗਾ ਨਾਲ ਨੌਜਵਾਨ ਵਲੋਂ ਬਲਾਤਕਾਰ, 2 ਮਹੀਨੇ ਬਾਅਦ ਖੁੱਲ੍ਹਿਆ ਰਾਜ਼

09/18/2018 4:30:52 PM

ਲੁਧਿਆਣਾ : ਲੁਧਿਆਣਾ ਦੇ ਸਲੇਮ ਟਾਬਰੀ ਦੀ ਅੰਮ੍ਰਿਤ ਕਾਲੋਨੀ ਵਿੱਚ ਨੌਜਵਾਨ ਨੇ ਗੁਆਂਢ 'ਚ ਰਹਿੰਦੀ ਨਾਬਾਲਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਉਸ ਨੇ ਨਾਬਾਲਗ ਲੜਕੀ ਦੇ ਘਰ ਵੜ ਕੇ ਉਸ ਨਾਲ ਜ਼ਬਰ-ਜਨਾਹ ਕੀਤਾ ਕਿਸੇ ਨੂੰ ਦੱਸਣ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। 2 ਮਹੀਨਿਆਂ ਤੱਕ ਤਾਂ ਪੀੜਤ ਲੜਕੀ ਚੁੱਪ ਰਹੀ ਪਰ ਜਦੋਂ ਉਸ ਦਾ ਪੇਟ ਦਰਦ ਹੋਇਆ ਹੋਇਆ ਤਾਂ ਉਸ ਦੀ ਮਾਂ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਗਈ ਤਾਂ ਪਤਾ ਲੱਗਿਆ ਕਿ ਲੜਕੀ ਇਕ ਮਹੀਨੇ ਤੋਂ ਗਰਭਵਤੀ ਹੈ। ਇਸ ਤੋਂ ਬਾਅਦ ਲੜਕੀ ਨੇ ਪੂਰੀ ਗੱਲ ਪਰਿਵਾਰ ਨੂੰ ਦੱਸੀ । ਲੜਕੀ ਦੇ ਪਰਿਵਾਰ ਨੇ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਪੁਲਸ ਨੇ ਦੋਸ਼ੀ ਸੰਨੀ ਦੀ ਭਾਲ ਸ਼ੁਰੂ ਕਰ ਦਿੱਤੀ। ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ 17  ਸਾਲ ਦੀ ਪੀੜਤ ਦੀਆਂ 5 ਭੈਣਾਂ ਤੇ ਇਕ ਭਰਾ ਹੈ। ਪੀੜਤ ਲੜਕੀ ਸਭ ਤੋਂ ਵੱਡੀ ਹੈ।

ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਨੇ ਦੋ ਮਹੀਨੇ ਪਹਿਲੇ ਲੜਕੀ ਦੇ ਘਰ ਵਾਲੇ ਕੰਮ 'ਤੇ ਚਲੇ ਗਏ ਅਤੇ ਉਹ ਘਰ 'ਚ ਇਕੱਲੀ ਸੀ। ਦੋਸ਼ੀ ਉਸ ਨੂੰ ਇਕੱਲੀ ਦੇਖ ਕੇ ਘਰ ਵੜ ਆਇਆ ਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਾ, ਜਿਸ ਤੋਂ ਬਾਅਦ ਉਸ ਨੇ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਪਰ ਧਮਕੀਆਂ ਕਾਰਨ ਲੜਕੀ ਚੁੱਪ ਰਹੀ ਸੀ। ਅਖੀਰ 'ਚ ਗਰਭਵਤੀ ਹੋਣ 'ਤੇ ਇਹ ਸਾਰਾ ਭੇਤ ਉਸ ਦੇ ਘਰ ਵਾਲਿਆਂ ਅੱਗੇ ਖੁੱਲ੍ਹ ਗਿਆ।