ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਵਾਲਾ ਕਾਬੂ

02/10/2018 8:04:17 AM

ਚੰਡੀਗੜ੍ਹ (ਸੰਦੀਪ) - ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਦੜਵਾ ਚੌਕੀ ਪੁਲਸ ਨੇ ਇਥੋਂ ਦੇ ਰਹਿਣ ਵਾਲੇ ਹਾਮਿਰ ਖਾਨ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਹਾਮਿਰ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਸਥਾਨਕ ਨਿਵਾਸੀ ਲੜਕੀ ਨੇ ਹਾਮਿਰ ਖਿਲਾਫ ਸ਼ਿਕਾਇਤ ਦਿੱਤੀ ਸੀ। ਇਸ ਵਿਚ ਉਸ ਨੇ ਮੁਲਜ਼ਮ 'ਤੇ ਦੋਸ਼ ਲਾਏ ਸਨ ਕਿ ਮੁਲਜ਼ਮ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾ ਲਏ। ਜਦੋਂ ਪੀੜਤਾ ਉਸ ਨੂੰ ਵਿਆਹ ਕਰਨ ਲਈ ਕਹਿੰਦੀ ਤਾਂ ਉਹ ਟਾਲਦਾ ਰਹਿੰਦਾ। ਬਾਅਦ ਵਿਚ ਉਸ ਨੇ ਪ੍ਰੇਸ਼ਾਨ ਹੋ ਕੇ ਆਪਣੇ ਪਰਿਵਾਰ ਨੂੰ ਦੱਸਿਆ, ਫਿਰ ਉਹ ਪਰਿਵਾਰ ਦੇ ਨਾਲ ਚੌਕੀ ਪਹੁੰਚੀ ਤੇ ਹਾਮਿਰ ਖਿਲਾਫ ਸ਼ਿਕਾਇਤ ਦਰਜ ਕਰਵਾਈ।