ਵਹਿਸ਼ੀ ਦਰਿੰਦੇ ਦੀ ਹੈਵਾਨੀਅਤ ਦਾ ਸ਼ਿਕਾਰ ਬਣੀ ਸੀ 8 ਸਾਲਾ ਬੱਚੀ, ਜ਼ਿਆਦਾ ਖੂਨ ਵਹਿਣ ਕਾਰਨ ਨਿੱਜੀ ਹਸਪਤਾਲ ਰੈਫ਼ਰ

10/03/2020 8:42:51 AM

ਲੁਧਿਆਣਾ (ਤਰੁਣ) : ਸਲੇਮ ਟਾਬਰੀ ਪਪੀਤਾ ਮੰਡੀ ਕੋਲ 8 ਸਾਲਾਂ ਦੀ ਮਾਸੂਮ ਬੱਚੀ ਨਾਲ ਵਹਿਸ਼ੀ ਦਰਿੰਦੇ ਵੱਲੋਂ ਹੈਵਾਨੀਅਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਬੱਚੀ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜ਼ਿਆਦਾ ਖੂਨ ਵਹਿਣ ਕਾਰਨ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਕੋਈ ਸੁਧਾਰ ਨਹੀਂ ਹੋ ਰਿਹਾ ਸੀ, ਜਿਸ ਤੋਂ ਬਾਅਦ ਬੱਚੀ ਨੂੰ ਨਿੱਜੀ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਬਾਅਦ ਦੁਪਹਿਰ ਹਾਲਤ 'ਚ ਕੁਝ ਸੁਧਾਰ ਹੋਇਆ ਹੈ।

ਥਾਣਾ ਦਰੇਸੀ ਦੇ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮ ਈਸ਼ਵਰ ਨੂੰ ਪੁਲਸ ਨੇ ਅਦਾਲਤ ਸਾਹਮਣੇ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮ ਆਪਣੇ ਭਰਾ ਨਾਲ ਰਹਿੰਦਾ ਹੈ ਅਤੇ ਕਬਾੜ ਦਾ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਪੀੜਤ ਬੱਚੀ ਦੀ ਮਾਂ ਆਪਣੇ ਪਤੀ ਨਾਲ ਸਬਜ਼ੀ ਦੀ ਰਹੇੜੀ ਲਾਉਂਦੀ ਹੈ। ਵੀਰਵਾਰ ਦੁਪਹਿਰ ਨੂੰ ਜਦੋਂ ਉਹ ਕਮਰੇ 'ਚ ਪੁੱਜੀ ਤਾਂ ਉਸ ਦੇ ਬੇਟੇ ਨੇ ਦੱਸਿਆ ਕਿ ਕਮਰੇ ਦੇ ਫ਼ਰਸ਼ 'ਤੇ ਖੂਨ ਡੁੱਲ੍ਹਿਆ ਪਿਆ ਹੈ।

ਬੱਚਿਆਂ ਨੇ ਦੱਸਿਆ ਕਿ ਗੁਆਂਢੀ ਈਸ਼ਵਰ ਸਿੰਘ ਗੋਰਾ ਘਰ ਦੇ ਅੰਦਰ ਆਇਆ ਸੀ। ਉਸ ਦੇ ਬੱਚੇ ਵਿਹੜੇ 'ਚ ਖੇਡ ਰਹੇ ਸਨ ਤਾਂ ਮੁਲਜ਼ਮ ਉਸ ਦੀ ਬੇਟੀ ਨੂੰ ਵਰਗਲਾ ਕੇ ਕਮਰੇ 'ਚ ਲੈ ਗਿਆ ਅਤੇ ਉਕਤ ਕਾਰਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। 

Babita

This news is Content Editor Babita