ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਭਗੌੜਾ 21 ਸਾਲ ਬਾਅਦ ਕਾਬੂ

11/13/2022 10:29:54 AM

ਚੰਡੀਗੜ੍ਹ (ਸੁਸ਼ੀਲ ਰਾਜ) : ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ 21 ਸਾਲਾਂ ਤੋਂ ਭਗੌੜੇ ਨੌਜਵਾਨ ਨੂੰ ਪੀ. ਓ. ਅਤੇ ਸੰਮਨ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪਿੰਡ ਦੋਦਾਪੁਰ ਵਾਸੀ ਮੁਕੇਸ਼ ਵਜੋਂ ਹੋਈ ਹੈ। ਇਸ ਤੋਂ ਇਲਾਵਾ ਸੈੱਲ ਦੀ ਇਕ ਹੋਰ ਟੀਮ ਨੇ ਚੈੱਕ ਬਾਊਂਸ ਮਾਮਲੇ ’ਚ ਫ਼ਰਾਰ ਪੰਚਕੂਲਾ ਦੇ ਸੈਕਟਰ-10 ਦੇ ਰਹਿਣ ਵਾਲੇ ਗੋਵਿੰਦ ਕੁਸ਼ਵਾਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ, ਜਦਕਿ ਚੈੱਕ ਬਾਊਂਸ ਦੇ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

ਪੀ. ਓ. ਅਤੇ ਸੰਮਨ ਸੈੱਲ ਦੇ ਇੰਚਾਰਜ ਇੰਸ. ਹਰੀਓਮ ਨੇ ਜਬਰ-ਜ਼ਿਨਾਹ ਦੇ 21 ਸਾਲਾਂ ਤੋਂ ਭਗੌੜੇ ਮੁਲਜ਼ਮਾਂ ਨੂੰ ਫੜ੍ਹਨ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ, ਜਿਸ ਵਿਚ ਅਸ਼ੋਕ ਕੁਮਾਰ, ਰਾਮ ਕਰਨ ਅਤੇ ਹਰਮੀਤ ਸਿੰਘ (ਤਿੰਨੇ ਏ. ਐੱਸ. ਆਈ.), ਹੈੱਡ ਕਾਂਸਟੇਬਲ ਕੁਲਜਿੰਦਰ ਸਿੰਘ ਅਤੇ ਕਾਂਸਟੇਬਲ ਵਕੀਲ ਸਿੰਘ ਸ਼ਾਮਲ ਹਨ। ਪੁਲਸ ਨੇ ਜਬਰ-ਜ਼ਨਾਹ ਦੇ ਦੋਸ਼ੀ ਮੁਕੇਸ਼ ਨੂੰ ਫੜ੍ਹ ਲਿਆ ਹੈ। 20 ਅਕਤੂਬਰ 2000 ਨੂੰ ਇੰਡਸਟਰੀਅਲ ਏਰੀਆ ਪੁਲਸ ਸਟੇਸ਼ਨ ਨੇ ਮੁਲਜ਼ਮ ਮੁਕੇਸ਼ ਖ਼ਿਲਾਫ਼ ਅਗਵਾ ਅਤੇ ਜਬਰ-ਜ਼ਿਨਾਹ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕੀਤੀ ਸੀ।

ਜ਼ਮਾਨਤ ਤੋਂ ਬਾਅਦ ਮੁਲਜ਼ਮ ਪੇਸ਼ ਨਹੀਂ ਹੋਇਆ ਅਤੇ 10 ਅਕਤੂਬਰ 2021 ਨੂੰ ਸੀ. ਜੇ. ਐੱਮ. ਸੀ. ਐੱਲ. ਮੋਹਨ ਨੇ ਭਗੌੜਾ ਕਰਾਰ ਦਿੱਤਾ ਸੀ। ਸੈੱਲ ਨੇ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਸੈੱਲ ਦੀ ਟੀਮ ਨੇ ਪੰਚਕੂਲਾ ਦੇ ਸੈਕਟਰ-10 ਦੇ ਰਹਿਣ ਵਾਲੇ ਗੋਵਿੰਦ ਕੁਸ਼ਵਾਹਾ ਨੂੰ ਕਾਬੂ ਕੀਤਾ, ਜੋ ਚੈੱਕ ਬਾਊਂਸ ਦੇ ਮਾਮਲੇ ’ਚ ਭਗੌੜਾ ਸੀ। ਮੁਲਜ਼ਮਾਂ ਨੂੰ ਜੇ. ਐੱਮ. ਆਈ. ਸੀ. ਤਰੁਣ ਕੁਮਾਰ ਨੇ ਜੁਲਾਈ ਵਿਚ ਭਗੌੜਾ ਐਲਾਨਿਆ ਸੀ।

Babita

This news is Content Editor Babita