ਘੁੰਮਣ ਲਿਜਾਣ ਦੇ ਬਹਾਨੇ ਨਾਬਾਲਗਾ ਨਾਲ ਦੋਸਤ ਨੇ ਕੀਤਾ ਜਬਰ-ਜ਼ਨਾਹ

06/29/2017 2:54:24 AM

ਲੁਧਿਆਣਾ(ਰਿਸ਼ੀ)-ਘਰ ਤੋਂ ਸਾਮਾਨ ਲੈਣ ਬਾਜ਼ਾਰ ਗਈ 16 ਸਾਲਾਂ ਦੀ ਲੜਕੀ ਨੂੰ ਘੁਮਾਉਣ ਲਿਜਾਣ ਦੇ ਬਹਾਨੇ ਦੋਸਤ ਸੁੰਨਸਾਨ ਜਗ੍ਹਾ 'ਤੇ ਇਕ ਖਾਲੀ ਪਲਾਟ 'ਚ ਲੈ ਗਿਆ ਅਤੇ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਜਗੀਰ ਸਿੰਘ ਅਨੁਸਾਰ ਦੋਸ਼ੀ ਦੀ ਪਛਾਣ ਆਕਾਸ਼ (18) ਨਿਵਾਸੀ ਗੁਰੂ ਗੋਬਿੰਦ ਸਿੰਘ ਨਗਰ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਐਤਵਾਰ ਰਾਤ 9 ਵਜੇ ਘਰ ਦਾ ਸਾਮਾਨ ਲੈਣ ਲਈ ਘਰ ਦੇ ਕੋਲ ਸੁੰਦਰ ਨਗਰ ਗਈ ਸੀ, ਤਦ ਉਕਤ ਦੋਸ਼ੀ ਉਸ ਨੂੰ ਮਿਲ ਗਿਆ। ਪੁਰਾਣੀ ਜਾਣ-ਪਛਾਣ ਹੋਣ ਕਾਰਨ ਨਾਲ ਘੁੰਮਣ ਜਾਣ ਦੀ ਗੱਲ ਕਹਿਣ ਲੱਗ ਪਿਆ। ਇਨਕਾਰ ਕਰਨ 'ਤੇ ਜ਼ਬਰਦਸਤੀ ਪਿੱਪਲ ਚੌਕ ਸੁੰਨਸਾਨ ਜਗ੍ਹਾ 'ਤੇ ਇਕ ਪਲਾਟ 'ਚ ਲੈ ਗਿਆ। ਵਿਰੋਧ ਕਰਨ 'ਤੇ ਪਾਏ ਕੱਪੜੇ ਤੱਕ ਪਾੜ ਦਿੱਤੇ ਅਤੇ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਿਆ, ਜਿਸ ਦੇ ਬਾਅਦ ਉਸ ਨੇ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਸਾਰੀ ਦਾਸਤਾਨ ਸੁਣਾਈ। ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।