ਰਣਜੀਤ ਸਾਗਰ ਡੈਮ ਦੀ ਝੀਲ ਵਿਚ ਵਾਪਰੀ ਅਨੋਖੀ ਘਟਨਾ, ਨਜ਼ਾਰਾ ਦੇਖ ਹੈਰਾਨ ਰਹਿ ਗਏ ਲੋਕ

08/24/2016 6:25:07 PM

ਪਠਾਨਕੋਟ/ਧਾਰਕਲਾਂ (ਸ਼ਾਰਦਾ)— ਰਣਜੀਤ ਸਾਗਰ ਡੈਮ ਪਰਿਯੋਜਨਾ ਦੀ ਕਈ ਵਰਗ ਕਿਲੋਮੀਟਰ ਵਿਚ ਫੈਲੀ ਝੀਲ ਵਿਚ ਬੁੱਧਵਾਰ ਨੂੰ ਉਸ ਸਮੇਂ ਆਕਰਸ਼ਕ ਅਤੇ ਅਨੌਖਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਝੀਲ ਦੇ ਉਪਰ ਅਸਮਾਨ ਸੰਘਣੇ ਬੱਦਲਾਂ ਨਾਲ ਭਰਿਆ ਹੋਇਆ ਸੀ ਕਿ ਅਚਾਨਕ ਅਕਾਸ਼ ਵਿਚ ਫੈਲੇ ਹੋਏ ਬੱਦਲ ਫਟਾਫਟ ਝੀਲ ਵੱਲ ਆ ਝੁਕੇ ਅਤੇ ਲਬਾਲਬ ਪਾਣੀ ਝੀਲ ਵਿਚ ਅਜਿਹਾ ਡਿੱਗਣ ਲੱਗਾ ਕਿ ਜਿਵੇਂ ਬੱਦਲਾਂ ਵਿਚੋਂ ਕਿਸੇ ਨੇ ਵਿਛਾਲ ਆਕਾਰ ਦੇ ਵੱਡੇ ਤੋਂ ਵੱਡੇ ਬਰਤਨ ਨਾਲ ਪਾਣੀ ਥੱਲੇ ਡੋਲ ਦਿੱਤਾ ਹੋਵੇ। ਕੁਦਰਤ ਦੀ ਇਹ ਅਨੌਖੀ ਲੀਲਾ ਸਵੇਰੇ ਕਰੀਬ ਸਵਾ 7ਵਜੇ ਅਰਧ-ਪਹਾੜੀ ਪਿੰਡ ਪੱਟਾ-ਦਰਕੂਆ ਦੇ ਨਾਲ ਲੱਗਦੀ ਡੈਮ ਦੀ ਝੀਲ ਦੇ ਵਿਚ ਵਾਪਰੀ। ਜੇਕਰ ਹਰਾਇਸ਼ੀ ਸਥਾਨ ਤੇ ਉਪਰੋਕਤ ਘਟਨਾ ਵਾਪਰਦੀ ਤਾਂ ਨਿਸ਼ਚਿਤ ਤੌਰ ''ਤੇ ਕੁਦਰਤ ਦੀ ਇਸ ਖੋਫ਼ਨਾਕ ਲੀਲਾ ਦਾ ਨਤੀਜੇ ਭਿਆਨਕ ਹੋ ਸਕਦਾ ਸੀ।
ਇਸ ਘਟਨਾ ਨੂੰ ਪ੍ਰਤੱਖ ਦੇਖਣ ਵਾਲਿਆਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਭਾਵੇਂ ਪਾਸੇ ਬਰਸਾਤ ਦੀ ''ਝੜੀ'' ਲੱਗੀ ਹੋਈ ਸੀ। ਇਸੇ ਦੌਰਾਨ ਸਵੇਰੇ ਲਗਭਗ 7 ਵਜੇ ਉਨ੍ਹਾਂ ਨੇ ਅਚਾਨਕ ਦੇਖਿਆ ਕਿ ਝੀਲ ਦੇ ਉਪਰ ਇਕ ਸਿਲੰਡਰੀਕਲ ਨੁਮਾ ਬੱਦਲਾਂ ਦਾ ਅਜੀਬੋਗਰੀਬ ਆਭਾਮੰਡਲ ਬਣ ਗਿਆ ਹੈ ਜੋ ਕਿ ਉਨ੍ਹਾਂ ਨੇ ਜੀਵਨ ਵਿਚ ਪਹਿਲਾਂ ਕਦੇ ਨਹੀਂ ਦੇਖਿਆ ਸੀ। ਆਕਾਸ਼ ਵਿਚ ਫੈਲੇ ਹੋਏ ਸੰਘਣੇ ਬੱਦਲ ਅਚਾਨਕ ਅਕਾਸ਼ ਵਿਚੋਂ ਥੱਲੇ ਵੱਲ ਤੇਜ਼ੀ ਨਾਲ ਝੁਕਣ ਲੱਗੇ ਅਤੇ ਵੱਡੀ ਮਾਤਰਾ ਵਿਚ ਪਾਣੀ ਝੀਲ ਵਿਚ ਡਿੱਗਣ ਲੱਗਾ।
ਪਿੰਡ ਵਾਸੀਆਂ ਦੱਸਿਆ ਕਿ ਦੇਖਦੇ ਹੀ ਦੇਖਦੇ ਬੱਦਲਾਂ ''ਚੋਂ ਨਿਕਲਦਾ ਪਾਣੀ ਜੰਮੂ-ਕਸ਼ਮੀਰ ਵਲੋਂ ਪੰਜਾਬ ਦੇ ਕਿਨਾਰੇ ਵੱਲ ਤੇਜ਼ੀ ਨਾਲ ਚੱਕਰਵਾਤ ਦੀ ਤਰ੍ਹਾਂ ਵੱਧਣ ਲੱਗਾ ਜਿਸ ਨਾਲ ਆਸੇ-ਪਾਸੇ ਦੇ ਲੋਕ ਡਰ ਗਏ ਪਰ ਚੱਕਰਵਾਤ ਦੇ ਰੂਪ ਵਿਚ ਬੱਦਲ ਫੱਟਣ ਦੀ ਘਟਨਾ ਨਾਲ ਅਕਾਸ਼ ਵਿਚ ਡਿੱਗ ਰਿਹਾ ਪਾਣੀ ਦਾ ਤੇਜ਼ ਵਹਾਓ ਝੀਲ ਦੇ ਕਿਨਾਰੇ ਤੱਕ ਪਹੁੰਚਣ ਤੋਂ ਪਹਿਲੇ ਹੀ ਡਿੱਗ ਰਹੇ ਪਾਣੀ ਦਾ ਵੇਗ ਬੰਦ ਹੋ ਗਿਆ ਅਤੇ ਇਸ ਵਿਚ ਸਧਾਰਣ ਬਰਸਾਤ ਸ਼ੁਰੂ ਹੋ ਗਈ।

Gurminder Singh

This news is Content Editor Gurminder Singh