ਖੇਤੀ ਬਿੱਲਾਂ ਖ਼ਿਲਾਫ਼ ਗਾਇਕ ਰਣਜੀਤ ਬਾਵਾ ਦੀ ਨਰਿੰਦਰ ਮੋਦੀ ਨੂੰ ਖ਼ਾਸ ਅਪੀਲ,ਆਖੀ ਵੱਡੀ ਗੱਲ

09/19/2020 8:55:09 PM

ਜਲੰਧਰ (ਬਿਊਰੋ) : ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਦੇ ਹੱਕ 'ਚ ਡਟੇ ਪ੍ਰਸਿੱਧ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਾਈ ਕਿ ਇਹ ਬਿੱਲ ਹਟਾਏ ਜਾਣ। ਬਾਵਾ ਨੇ ਮੋਦੀ ਨੂੰ ਟੈਗ ਕਰਦਿਆਂ ਟਵੀਟ ਕੀਤਾ ਹੈ। ਰਣਜੀਤ ਬਾਵਾ ਨੇ ਟਵੀਟ ਵਿਚ ਲਿਖਿਆ 'ਮੋਦੀ ਜੀ ਪੰਜਾਬ 'ਚ 80% ਲੋਕ ਖੇਤੀ 'ਤੇ ਨਿਰਭਰ ਹਨ। ਤੁਹਾਡੇ ਖੇਤੀ ਬਿੱਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਮਾਰ ਦੇਣਗੇ। ਕਿਰਪਾ ਕਰਕੇ ਇਨ੍ਹਾਂ ਬਿੱਲਾਂ ਨੂੰ ਵਾਪਸ ਲਿਆ ਜਾਵੇ। ਪੰਜਾਬ ਤੇ ਹਰਿਆਣਾ ਪੂਰੇ ਦੇਸ਼ ਨੂੰ ਅਨਾਜ ਦਿੰਦਾ ਹੈ। ਜੇਕਰ ਕਿਸਾਨ ਹੀ ਮਰ ਗਿਆ ਤਾਂ ਭਾਰਤ ਦਾ ਕਿ ਹੋਵੇਗਾ।'

ਆਪਣੇ ਟਵੀਟ ਤੋਂ ਇਲਾਵਾ ਰਣਜੀਤ ਬਾਵਾ ਵੱਲੋਂ ਸੰਗੀਤ ਰਾਹੀਂ ਵੀ ਕਿਸਾਨ ਯੂਨੀਅਨ ਦੀ ਸੁਪੋਰਟ ਲਗਾਤਾਰ ਜਾਰੀ ਹੈ। ਕੇਂਦਰੀ ਖੇਤੀ ਬਿੱਲਾਂ ਖ਼ਿਲਾਫ਼ ਜਿੱਥੇ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਸਮੇਂ ਦੀ ਸਰਕਾਰ ਖ਼ਿਲਾਫ਼ ਜੁੱਟ ਗਈਆਂ ਹਨ, ਉੱਥੇ ਹੀ ਕਈ ਪੰਜਾਬੀ ਗਾਇਕਾਂ ਨੇ ਵੀ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਇਸ ਤਹਿਤ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੀ ਲਗਾਤਾਰ ਇਨ੍ਹਾਂ ਆਰਡੀਨੈਂਸਾ ਦਾ ਵਿਰੋਧ ਕਰ ਰਹੇ ਹਨ।

ਰਣਜੀਤ ਬਾਵਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਖੇਤੀ ਬਿੱਲਾਂ ਖ਼ਿਲਾਫ਼ ਖੁੱਲ੍ਹ ਕੇ ਗੱਲ ਕਰ ਰਹੇ ਹਨ ਅਤੇ ਇਨ੍ਹਾਂ ਬਿੱਲਾਂ ਨੂੰ ਹਟਾਉਣ ਦੀ ਗੁਹਾਰ ਲਗਾ ਰਹੇ ਹਨ। ਕੁਝ ਦਿਨ ਪਹਿਲਾ ਰਣਜੀਤ ਬਾਵਾ ਨੇ ਆਪਣੇ ਗੀਤ ਕਰੀਏ ਕੁਝ ਬੋਲ ਕਿਸਾਨਾਂ ਲਈ ਪੇਸ਼ ਕੀਤੇ ਸਨ ।

sunita

This news is Content Editor sunita