ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਪੀ. ਏ. ਵੱਲੋਂ ਹਸਪਤਾਲ ਦਾ ਦੌਰਾ

09/19/2017 3:49:01 AM

ਕਪੂਰਥਲਾ(ਮੱਲ੍ਹੀ)-ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਜੀਤ ਸਿੰਘ ਨਿੱਝਰ ਨੇ ਅੱਜ ਕਾਂਗਰਸ ਪਾਰਟੀ ਦੇ ਆਗੂਆਂ ਦਾ ਵਫਦ ਲੈ ਕੇ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ ਤੇ ਹਸਪਤਾਲ 'ਚ ਡੇਂਗੂ ਬੀਮਾਰੀ ਨਾਲ ਲੜ ਰਹੇ ਮਰੀਜ਼ਾਂ ਦਾ ਹਾਲ-ਚਾਲ ਪੁੱਛਦਿਆਂ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਕਾਂਗਰਸ ਆਗੂਆਂ ਨਰਿੰਦਰ ਮੰਨਸੂ, ਪਵਨ ਅਗਰਵਾਲ, ਮਨਪ੍ਰੀਤ ਮਾਂਗਟ, ਸੁਭਾਸ਼ ਭਾਰਗਵ, ਕੁਲਵੰਤ ਸਿੰਘ ਸੋਹੀ ਆਦਿ ਦੀ ਹਾਜ਼ਰੀ 'ਚ ਮਰੀਜ਼ਾਂ ਦੇ ਹੋ ਰਹੇ ਇਲਾਜ ਦੀ ਜਾਣਕਾਰੀ ਲੈਣ ਪਿਛੋਂ ਕਾਂਗਰਸੀ ਆਗੂਆਂ ਦਾ ਵਫਦ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨੂੰ ਮਿਲਿਆ ਤੇ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਪ੍ਰਬੰਧਾਂ, ਸਿਹਤ 'ਚ ਸੁਧਾਰ ਆਦਿ ਸੰਬੰਧੀ ਸਥਿਤੀ ਬਾਰੇ ਜਾਣਕਾਰੀ ਲੈਣ ਲਈ ਵਿਸ਼ੇਸ਼ ਮੀਟਿੰਗ ਕੀਤੀ ਤੇ ਡੇਂਗੂ ਬੀਮਾਰੀ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਾ. ਕਾਹਲੋਂ ਨੇ ਕਿਹਾ ਕਿ ਡੇਂਗੂ ਦੇ ਮਰੀਜ਼ਾਂ ਦੀ ਸਿਹਤ 'ਚ ਦਿਨੋਂ-ਦਿਨ ਸੁਧਾਰ ਹੋ ਰਿਹਾ ਹੈ ਤੇ ਹੁਣ ਲੋਕਾਂ 'ਚ ਡੇਂਗੂ ਬੀਮਾਰੀ ਪ੍ਰਤੀ ਜਾਗੂਰਕਤਾ ਵੀ ਆ ਰਹੀ ਹੈ।  ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਲੋਂ ਨਿੱਜੀ ਤੌਰ 'ਤੇ ਵੀ ਤੇ ਨਗਰ ਕੌਂਸਲ ਵਲੋਂ ਮਿਲ ਕੇ ਸਾਂਝੇ ਤੌਰ 'ਤੇ ਡੇਂਗੂ ਜਾਗਰੂਕਤਾ ਤੇ ਫੋਗਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆ ਰਹੇ ਹਨ। ਹਸਪਤਾਲ ਦਾ ਦੌਰਾ ਕਰਕੇ ਲੋੜੀਂਦੀ ਜਾਣਕਾਰੀ ਹਾਸਿਲ ਕਰਨ ਪਿਛੋਂ ਮਨਜੀਤ ਸਿੰਘ ਨਿੱਝਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਕੱਤਰ ਕੀਤੀ ਅੱਜ ਦੀ ਡੇਂਗੂ ਰਿਪੋਰਟ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੂੰ ਸੌਂਪੀ ਜਾਵੇਗੀ।