''ਰਾਮ ਸੀਆ ਕੇ ਲਵ ਕੁਸ਼'' ਲੜੀਵਾਰ ਬਣਾਉਣ ਦਾ ਮਕਸਦ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ

09/17/2019 1:21:08 PM

ਜਲੰਧਰ (ਜ.ਬ.)— ਕਲਰਜ਼ ਚੈਨਲ 'ਤੇ ਪ੍ਰਸਾਰਿਤ ਲੜੀਵਾਰ 'ਰਾਮ ਸੀਆ ਕੇ ਲਵ ਕੁਸ਼' ਨੂੰ ਬਣਾਉਣ ਵਾਲੀ ਕੰਪਨੀ ਵਾਇਆਕਾਮ ਦੇ ਬੁਲਾਰੇ ਨੇ ਕਿਹਾ ਕਿ ਰਾਮਾਇਣ ਇਕ ਮਹਾਕਾਵ ਹੈ, ਜੋ ਆਪਣੇ ਆਪ 'ਚ ਵਾਚਣ ਦੇ ਨਾਲ-ਨਾਲ ਭਾਰਤੀ ਕਦਰਾਂ-ਕੀਮਤਾਂ ਦਾ ਗੁਣਗਾਨ ਕਰਦੀ ਹੈ। 'ਰਾਮ ਸੀਆ ਕੇ ਲਵ ਕੁਸ਼' ਤੱਕ ਸਾਡੀ ਕੋਸ਼ਿਸ਼ ਇਸ ਮਹਾਕਾਵ ਨੂੰ ਇਕ ਅਜਿਹੇ ਨਜ਼ਰੀਏ ਨਾਲ ਪੇਸ਼ ਕਰਨਾ ਹੈ, ਜੋ ਇਸ ਨਾਲੋਂ ਪਹਿਲਾਂ ਕਦੇ ਨਹੀਂ ਸੋਚਿਆ ਗਿਆ ਸੀ ਤਾਂ ਕਿ ਇਹ ਹਰ ਪੀੜ੍ਹੀ ਲਈ ਅੱਜ ਦੇ ਸਮੇਂ ਦੇ ਅਨੁਕੂਲ ਹੋ ਸਕੇ। ਇਹ ਸ਼ੋਅ ਰਾਮਾਇਣ 'ਤੇ ਆਧਾਰਿਤ ਵੱਖ-ਵੱਖ ਲੇਖਾਂ, ਕਿਤਾਬਾਂ ਅਤੇ ਗ੍ਰੰਥਾਂ ਤੋਂ ਜਾਣਕਾਰੀ ਲੈ ਕੇ ਬਣਾਇਆ ਗਿਆ ਹੈ। ਸਾਡਾ ਮਕਸਦ ਕਿਸੇ ਵੀ ਸਮੂਹ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਾਉਣਾ ਨਹੀਂ ਹੈ। ਅਸੀਂ ਸਮੂਹ ਦੇ ਨਾਲ ਕੰਮ ਕਰ ਰਹੇ ਹਾਂ ਅਤੇ ਉਨ੍ਹਾਂ ਦਾ ਫੀਡਬੈਕ ਲੈ ਰਹੇ ਹਾਂ। ਅਸੀਂ ਇਸ ਨੂੰ ਅਜਿਹਾ ਸ਼ੋਅ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਾਂ, ਜਿਸ ਦਾ ਆਨੰਦ ਵੱਖ-ਵੱਖ ਸਥਾਨਾਂ 'ਤੇ ਸਥਿਤ ਸਾਰੀਆਂ ਪੀੜ੍ਹੀਆਂ ਦੇ ਭਾਰਤੀ ਬਿਨਾਂ ਕਿਸੇ ਰੋਕ-ਟੋਕ ਮਾਣ ਸਕਣ।

shivani attri

This news is Content Editor shivani attri