ਭੈਣਾਂ ਨੇ ਭਰਾਵਾਂ ਦੇ ਗੁੱਟਾਂ ''ਤੇ ਸਜਾ ਕੇ ਕੁਝ ਇਸ ਤਰ੍ਹਾਂ ਮਨਾਇਆ ਰੱਖੜੀ ਦਾ ਤਿਉਹਾਰ

08/03/2020 7:16:20 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ)— ਭੈਣ–ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਅੱਜ ਪੂਰੇ ਦੇਸ਼ 'ਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਰਸਮਾਂ ਰਿਵਾਜਾਂ ਨਾਲ ਭੈਣਾਂ ਨੇ ਆਪਣੇ ਭਰਾਵਾਂ ਦੇ ਹੱਥਾਂ 'ਤੇ ਰੱਖੜੀ ਬੰਨ੍ਹ ਉਨ੍ਹਾਂ ਦੀ ਲੰਬੀ ਉਮਰ ਦੀ ਦੁਆ ਕੀਤੀ। ਹਰ ਵਰ੍ਹੇ ਲੰਬੀ ਉਡੀਕ ਉਪਰੰਤ ਆਉਂ ਦਾਇਹ ਤਿਉਹਾਰ ਭੈਣ ਅਤੇ ਭਰਾ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ। ਇਸ ਦਿਨ ਇਕ ਪਾਸੇ ਜਿੱਥੇ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਸਜਾ ਕੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ, ਉੱਥੇ ਹੀ ਵਤਨਾਂ ਤੋਂ ਦੂਰ ਬੈਠੇ ਭਰਾਵਾਂ ਨੂੰ ਵੀ ਭੈਣਾਂ ਕੋਰੀਅਰ, ਡਾਕ ਆਦਿ ਰਾਹੀਂ ਆਪਣੇ ਪਿਆਰ ਦੇ ਧਾਗਿਆਂ 'ਚ ਬੱਝੀ ਰੱਖੜੀ ਭੇਜ ਕੇ ਪਿਆਰ ਦਾ ਸੁਨੇਹਾ ਭੇਜਦੀਆਂ ਹਨ।

ਰੱਖੜੀ ਮੌਕੇ ਘਰਾਂ 'ਚ ਉਤਸਵ ਦਾ ਮਾਹੌਲ ਨਜ਼ਰ ਆਇਆ। ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਰੱਖਿਆ ਸੂਤਰ ਅਤੇ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਦੀ ਪੂਜਾ ਕਰਕੇ ਮੂੰਹ ਮਿੱਠਾ ਕਰਵਾਇਆ ਅਤੇ ਪ੍ਰਮਾਤਮਾ ਤੋਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਭਰਾਵਾਂ ਨੇ ਭੈਣਾਂ ਨੂੰ ਜੀਵਨ ਭਰ ਖੁਸ਼ੀਆਂ ਅਤੇ ਰੱਖਿਆ ਦਾ ਵਚਨ ਦਿੱਤਾ, ਉਥੇ ਹੀ ਤੋਹਫ਼ੇ ਵੀ ਦਿੱਤੇ। ਬੱਚਿਆਂ 'ਚ ਤਾਂ ਰੱਖੜੀ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਣ ਨੂੰ ਨਜ਼ਰ ਆਇਆ ਜਦਕਿ ਛੋਟੇ ਬੱਚਿਆਂ 'ਚ ਰੱਖੜੀ ਸਬੰਧੀ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ।

ਜਿੱਥੇ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਰੱਖੜੀ ਅਤੇ ਹਲਵਾਈ ਦੀਆਂ ਦੁਕਾਨਾਂ 'ਤੇ ਕਾਫ਼ੀ ਭੀੜ ਵੇਖਣ ਨੂੰ ਮਿਲੀ ਜਦਕਿ ਕਈ ਲੋਕ ਤੋਹਫੇ ਵੀ ਖਰੀਦਦੇ ਨਜ਼ਰ ਆਏ। ਲੜਕੀਆਂ ਨੇ ਸਵੇਰ ਵੇਲੇ ਤੋਂ ਰੱਖੜੀ ਤੇ ਮਿਠਾਈਆਂ ਦੀ ਖ਼ਰੀਦਦਾਰੀ ਸ਼ੁਰੂ ਕੀਤੀ ਤੇ ਬਾਅਦ 'ਚ ਉਨ੍ਹਾਂ ਆਪਣੇ ਭਰਾਵਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ, ਉਥੇ ਹੀ ਇਸ ਵਾਰ ਕੋਵਿਡ-19  ਕਾਰਨ ਬਜ਼ਾਰਾਂ 'ਚ ਜ਼ਿਆਦਾ ਚਹਿਲ ਪਹਿਲ ਜਾਂ ਕੋਈ ਨੱਚਣ ਗਾਉਣ ਵਾਲੇ ਪ੍ਰੋਗਰਾਮਾਂ 'ਤੇ ਰੋਕ ਰਹੀ। ਲੋਕਾਂ ਨੇ ਸਾਦੇ ਢੰਗ ਨਾਲ ਘਰਾਂ 'ਚ ਬੈਠ ਕੇ ਰੱਖੜੀ ਦਾ ਤਿਉਹਾਰ ਮਨਾਇਆ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦਾ ਸਵਾਦ ਲਿਆ।

shivani attri

This news is Content Editor shivani attri