ਕਿਸ ਵੇਲੇ ਬੰਨ੍ਹੀ ਰੱਖੜੀ ਕਰੇਗੀ ਵਿਸ਼ੇਸ਼ ਲਾਭ, ਇਹ ਹੈ ਸ਼ੁਭ ਸਮਾਂ

08/14/2019 9:10:57 PM

ਜਲੰਧਰ— ਕੱਲ ਦੇਸ਼ ਭਰ 'ਚ ਆਜ਼ਾਦੀ ਦਿਹਾੜੇ ਦੇ ਜਸ਼ਨ ਦੇ ਨਾਲ-ਨਾਲ ਰੱਖੜੀ ਦਾ ਤਿਓਹਾਰ ਵੀ ਮਨਾਇਆ ਜਾਵੇਗਾ। ਭਰਾ ਤੇ ਭੈਣਾਂ ਲਈ ਇਹ ਤਿਓਹਾਰ ਬਹੁਤ ਵੱਡਾ ਮੰਨਿਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ। ਇਹ ਤਿਓਹਾਰ ਭਰਾ-ਭੈਣ ਦੇ ਅਟੁੱਟ ਰਿਸ਼ਤੇ, ਪਿਆਰ, ਤਿਆਗ ਤੇ ਸਮਰਪਣ ਨੂੰ ਦਰਸਾਉਂਦਾ ਹੈ।

ਰੱਖੜੀ ਬੰਨ੍ਹ ਕੇ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਤੇ ਸੁੱਖ ਦੀ ਕਾਮਨਾ ਕਰਦੀਆਂ ਹਨ। ਉਥੇ ਹੀ ਭਰਾ ਆਪਣੇ ਗੁੱਟ 'ਤੇ ਰੱਖੜੀ ਬੰਨ੍ਹਵਾ ਕੇ ਭੈਣ ਨੂੰ ਨੂੰ ਵਾਅਦਾ ਕਰਦੇ ਹਨ ਕਿ ਭੈਣ ਦੀ ਜ਼ਿੰਦਗੀ ਭਰ ਰੱਖਿਆ ਕਰਨਗੇ, ਇਸ ਕਾਰਨ ਵੀ ਇਸ ਨੂੰ ਰੱਖੜੀ ਜਾਂ ਰਕਸ਼ਾਬੰਧਨ ਕਿਹਾ ਜਾਂਦਾ ਹੈ। ਜੋਤਸ਼ੀਆਂ ਮੁਤਾਬਕ ਇਸ ਵਾਰ ਰੱਖੜੀ ਮੌਕੇ ਭਦਰਾ (ਪੈਂਚਕ) ਨਹੀਂ ਹੈ। ਇਸ ਲਈ ਪੂਰਾ ਦਿਨ ਰੱਖੜੀ ਬੰਨ੍ਹੀ ਜਾ ਸਕੇਗੀ ਤੇ ਕੁਝ ਸਮਾਂ ਅਜਿਹਾ ਹੈ ਜਦੋਂ ਇਸ ਦਾ ਲਾਭ ਹੋ ਵਧ ਜਾਵੇਗਾ।

ਰੱਖੜੀ ਬੰਨ੍ਹਣ ਦਾ ਸ਼ੁਭ ਮਹੂਰਤ

ਇਨ੍ਹਾਂ ਮਹੂਰਤਾਂ 'ਚ ਰੱਖੜੀ ਬੰਨ੍ਹੀ ਜਾ ਸਕਦੀ ਹੈ। ਅੰਮ੍ਰਿਤ ਮਹੂਰਤ ਦੇ ਸਮੇਂ ਰੱਖੜੀ ਬੰਨ੍ਹਣਾ ਬਹੁਤ ਹੀ ਫਲਦਾਈ ਮੰਨਿਆ ਜਾਂਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਇਸੇ ਸਮੇਂ ਆਪਣੇ ਭਰਾ ਨੂੰ ਰੱਖੜੀ ਬੰਨ੍ਹੋ ਤੇ ਭਰਾ ਵੀ ਆਪਣੀਆਂ ਭੈਣਾਂ ਤੋਂ ਇਸੇ ਸਮੇਂ ਰੱਖੜੀ ਬੰਨ੍ਹਵਾਉਣ।

Baljit Singh

This news is Content Editor Baljit Singh