ਰਜਵੰਤ ਕੌਰ ਪਿੰਕੀ ਨੇ ਛੱਡਿਆ ਕਾਂਗਰਸ ਦਾ ਹੱਥ, ਫੜ੍ਹਿਆ ਅਕਾਲੀ ਦਲ ਦਾ ਪੱਲਾ (ਵੀਡੀਓ)

01/25/2017 4:46:01 PM

ਅੰਮ੍ਰਿਤਸਰ : ਪਾਰਟੀ ਹਾਈਕਮਾਨ ਨਾਲ ਨਾਰਾਜ਼ ਚੱਲ ਰਹੀ ਕਾਂਗਰਸੀ ਆਗੂ ਰਜਵੰਤ ਕੌਰ ਪਿੰਕੀ ਨੇ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਕਾਫੀ ਨਜ਼ਦੀਕੀ ਮੰਨੀ ਜਾਣ ਵਾਲੀ ਪਿੰਕੀ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਲੀਡਰ ਹਲਕੇ ਦੇ ਨੁਮਾਇੰਦਿਆਂ ਦੀ ਸਾਰ ਹੀ ਨਹੀਂ ਲੈਣਗੇ ਤਾਂ ਫਿਰ ਅਜਿਹੀ ਪਾਰਟੀ ''ਚ ਰਹਿਣ ਦਾ ਕੀ ਫਾਇਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਮਿਲਦੇ ਨਹੀਂ ਹਨ, ਜਿਸ ਕਾਰਨ ਉਹ ਖਫਾ ਹੋ ਕੇ ਪਾਰਟੀ ਛੱਡ ਰਹੀ ਹੈ। ਅਕਾਲੀ ਦਲ ''ਚ ਸ਼ਾਮਲ ਹੋਣ ''ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਰਜਵੰਤ ਕੌਰ ਦਾ ਸੁਆਗਤ ਕੀਤਾ। ਇਸ ਮੌਕੇ ਮਜੀਠੀਆ ਨੇ ਕਿਹਾ ਨਵਜੋਤ ਸਿੰਘ ਸਿੱਧੂ ''ਤੇ ਨਿਸ਼ਾਨ ਸਾਧਦਿਆਂ ਕਿਹਾ ਕਿ ਜਿਸ ਕਾਂਗਰਸ ਨੂੰ ਸਿੱਧੂ ਮੁੰੰਨੀ ਬਦਨਾਮ ਹੋਈ ਦੱਸਦੇ ਸਨ, ਅੱਜ ਉਸੇ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ। ਸਿੱਧੂ ਵਲੋਂ ਮੁੱਖ ਮੰਤਰੀ ਬਾਦਲ ਖਿਲਾਫ ਦਿੱਤੇ ਬਿਆਨ ''ਭਾਗ ਬਾਦਲ ਭਾਗ'' ''ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਨੂੰ ਉਸ ਦਿਨ ਪਤਾ ਲੱਗੇਗਾ, ਜਦੋਂ ਉਨਾਂ ਦੀ ਆਪਣੀ ਵਿਕਟ ਉੱਡ ਜਾਵੇਗੀ।  
 

Babita Marhas

This news is News Editor Babita Marhas