ਹੜ੍ਹਾਂ ਦੀ ਮਾਰ ਹੇਠ ਆਉਣ ਮਗਰੋਂ ਮੁੜ ਚੱਲਿਆ ਰਾਜਪੁਰਾ ਥਰਮਲ ਪਲਾਂਟ ਦਾ ਯੂਨਿਟ

07/14/2023 8:54:34 AM

ਪਟਿਆਲਾ (ਜ. ਬ.) : ਪੰਜਾਬ ’ਚ ਹੜ੍ਹਾਂ ਦੀ ਮਾਰ ਹੇਠ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ’ਚ ਸਥਿਤ ਨਾਭਾ ਥਰਮਲ ਪਲਾਂਟ ਦਾ ਇਕ ਯੂਨਿਟ ਹੜ੍ਹਾਂ ਕਾਰਨ ਬੰਦ ਕਰਨ ਮਗਰੋਂ ਹੁਣ ਮੁੜ ਚਾਲੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੂਬੇ ’ਚ ਬਿਜਲੀ ਦੀ ਮੰਗ ਮੁੜ 12 ਹਜ਼ਾਰ ਮੈਗਾਵਾਟ ਦਾ ਅੰਕੜਾ ਟੱਪ ਗਈ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵੇਲੇ ਪੰਜਾਬ ’ਚ ਬਿਜਲੀ ਦੀ ਮੰਗ 12400 ਮੈਗਾਵਾਟ ਤੋਂ ਮੁੜ ਟੱਪ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅਸਮਾਨੀ ਬਿਜਲੀ ਕੜਕਣ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਨਵਾਂ Alert ਜਾਰੀ

ਇਸ ਦੀ ਪੂਰਤੀ ਵਾਸਤੇ ਰਾਜਪੁਰਾ ਸਥਿਤ ਐੱਨ. ਪੀ. ਐੱਲ. ਦੇ ਦੋਵੇਂ ਯੂਨਿਟ ਚਾਲੂ ਹਨ। ਇਸੇ ਤਰ੍ਹਾਂ ਤਲਵੰਡੀ ਸਾਬੋ ਸਥਿਤ ਥਰਮਲ ਦੇ ਤਿੰਨੋਂ ਯੂਨਿਟ ਚਾਲੂ ਹਨ, ਜਦੋਂ ਕਿ ਗੋਇੰਦਵਾਲ ਸਾਹਿਬ ਪਲਾਂਟ ਦੇ ਵੀ ਦੋਵੇਂ ਯੂਨਿਟ ਚਾਲੂ ਹਨ। ਸਰਕਾਰੀ ਖੇਤਰ ’ਚ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਬੰਦ ਪਿਆ ਹੈ ਪਰ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ।

ਇਹ ਵੀ ਪੜ੍ਹੋ : ਮਨਾਲੀ 'ਚ ਬੱਸ ਸਣੇ ਡੁੱਬਿਆ PRTC ਦਾ ਡਰਾਈਵਰ, ਪਤਨੀ ਦਾ ਵਿਰਲਾਪ ਦੇਖ ਹਰ ਅੱਖ ਹੋਈ ਨਮ (ਵੀਡੀਓ)

ਇਸ ਦੌਰਾਨ ਪੰਜਾਬ 7 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਉੱਤਰੀ ਗਰਿੱਡ ਤੋਂ ਪ੍ਰਾਪਤ ਕਰ ਰਿਹਾ ਹੈ। ਪਣ ਬਿਜਲੀ ਖੇਤਰ ’ਚ ਰਣਜੀਤ ਸਾਗਰ ਡੈਮ ਦੇ ਚਾਰੋਂ ਯੂਨਿਟ ਜੋ ਹਰੇਕ 150 ਮੈਗਾਵਾਟ ਸਮਰਥਾ ਦੇ ਹਨ, ਕੰਮ ਕਰ ਰਹੇ ਹਨ। ਪੰਜਾਬ ’ਚ 9 ਤੋਂ 11 ਜੁਲਾਈ ਤੱਕ ਬਾਰਸ਼ ਦੇ ਮੌਸਮ ’ਚ ਬਿਜਲੀ ਦੀ ਮੰਗ 5 ਹਜ਼ਾਰ ਮੈਗਾਵਾਟ ਤੋਂ ਵੀ ਘੱਟ ਸੀ। ਹੁਣ ਜਦੋਂ ਹੜ੍ਹਾਂ ਦੇ ਹਾਲਾਤ ਸੁਧਰ ਰਹੇ ਹਨ ਤਾਂ ਬਿਜਲੀ ਦੀ ਮੰਗ ’ਚ ਮੁੜ ਵਾਧਾ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita