ਪੰਜਾਬ ’ਚ ਮੌਸਮ ਮੁੜ ਬਦਲੇਗਾ ਰੰਗ, ਮੀਂਹ-ਹਨੇਰੀ ਦਾ ਬਣਿਆ ਰਹੇਗਾ ਮਾਹੌਲ

03/09/2024 6:27:38 AM

ਪੰਜਾਬ ਡੈਸਕ– ਪੰਜਾਬ ਤੇ ਹਰਿਆਣਾ ਸਮੇਤ ਕਈ ਸੂਬਿਆਂ ’ਚ ਮੌਸਮ ਇਕ ਵਾਰ ਮੁੜ ਬਦਲਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ 9 ਮਾਰਚ ਨੂੰ ਇਕ ਨਵੀਂ ਪੱਛਮੀ ਗੜਬੜੀ ਮੁੜ ਸਰਗਰਮ ਹੋ ਰਹੀ ਹੈ, ਜਿਸ ਕਾਰਨ ਕਈ ਸੂਬਿਆਂ ’ਚ ਭਾਰੀ ਮੀਂਹ ਪਵੇਗਾ, ਜਦਕਿ ਕਈ ਸੂਬਿਆਂ ’ਚ ਆਮ ਮੀਂਹ ਪਵੇਗਾ।

ਪੰਜਾਬ ਤੇ ਰਾਜਸਥਾਨ ’ਚ ਮੀਂਹ
ਉੱਤਰ-ਪੱਛਮੀ ਰਾਜਸਥਾਨ ਤੇ ਸਰਹੱਦ ਪਾਰ ਦੇ ਖ਼ੇਤਰਾਂ ’ਚ ਪ੍ਰੇਰਿਤ ਚੱਕਰਵਾਤ ਆਉਣ ਦੀ ਸੰਭਾਵਨਾ ਹੈ। ਇਹ ਮੌਸਮ ਪ੍ਰਣਾਲੀ ਹੌਲੀ-ਹੌਲੀ ਹਰਿਆਣਾ ਤੇ ਦਿੱਲੀ ਦੇ ਉੱਪਰ ਪੂਰਬ ਵੱਲ ਵਧੇਗੀ।

11 ਮਾਰਚ 2024 ਨੂੰ ਉੱਤਰੀ, ਪੱਛਮੀ ਰਾਜਸਥਾਨ ਤੇ ਉੱਤਰੀ ਪੰਜਾਬ ’ਚ ਹਲਕੇ ਮੌਸਮ ਦੀ ਗਤੀਵਿਧੀ ਸ਼ੁਰੂ ਹੋਵੇਗੀ। ਇਹ ਪੂਰਬ ਵੱਲ ਵੱਧ ਕੇ 12 ਤੇ 13 ਮਾਰਚ ਨੂੰ ਹਰਿਆਣਾ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਪਹੁੰਚੇਗਾ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਘਰ ’ਚ ਪੁਆਏ ਵੈਣ, ਮਾਪਿਆਂ ਨਾਲ ਕੈਨੇਡਾ ਤੋਂ ਪੰਜਾਬ ਪਰਤ ਰਹੇ ਨੌਜਵਾਨ ਦੀ ਜਹਾਜ਼ ’ਚ ਮੌਤ

ਪਹਾੜਾਂ ’ਚ 4 ਦਿਨ ਮੌਸਮ ਦੀ ਗਤੀਵਿਧੀ
ਤੁਹਾਨੂੰ ਦੱਸ ਦੇਈਏ ਕਿ ਪੱਛਮੀ ਪ੍ਰਣਾਲੀ ਦੇ ਪ੍ਰਭਾਵ ਕਾਰਨ ਮਾਰਚ ’ਚ ਹੁਣ ਤੱਕ ਉੱਤਰੀ ਪਹਾੜੀ ਸੂਬਿਆਂ ’ਚ ਮੌਸਮ ਸਰਗਰਮ ਹੈ। ਇਸ ਤੋਂ ਪਹਿਲਾਂ ਮਾਰਚ ਦੇ ਸ਼ੁਰੂ ’ਚ ਪਹਾੜਾਂ ’ਚ ਸੀਜ਼ਨ ਦਾ ਸਭ ਤੋਂ ਭਾਰੀ ਮੀਂਹ ਤੇ ਬਰਫ਼ਬਾਰੀ ਹੋਈ ਸੀ। ਤਾਜ਼ਾ ਪੱਛਮੀ ਗੜਬੜੀ 10 ਮਾਰਚ ਨੂੰ ਥੋੜ੍ਹੀ ਦੇਰ ਨਾਲ ਪਹੁੰਚੇਗੀ।

ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ 11 ਤੋਂ 13 ਮਾਰਚ ਤੱਕ ਤਿੰਨੇ ਦਿਨ ਮੌਸਮ ਦੀ ਗਤੀਵਿਧੀ (ਮੀਂਹ, ਬਰਫ਼ਬਾਰੀ, ਤੇਜ਼ ਹਵਾਵਾਂ, ਗੜ੍ਹੇਮਾਰੀ) ਰਹੇਗੀ। ਇਸ ਦੇ ਨਾਲ ਹੀ 13 ਮਾਰਚ ਨੂੰ ਉੱਤਰਾਖੰਡ ’ਚ ਮੀਂਹ ਤੇ ਬਰਫ਼ਬਾਰੀ ਹੋਵੇਗੀ, ਬਾਕੀ 2 ਦਿਨਾਂ ’ਚ ਮੌਸਮ ਦੀ ਗਤੀਵਿਧੀ ਬਹੁਤ ਹਲਕੀ ਰਹਿਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਕੁਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ ’ਚ ਮੌਸਮ ਕਿਹੋ-ਜਿਹਾ ਹੈ?

Rahul Singh

This news is Content Editor Rahul Singh