ਪੰਜਾਬ ''ਚ 27 ਤੇ 28 ਜਨਵਰੀ ਨੂੰ ਮੀਂਹ ਦੀ ਸੰਭਾਵਨਾ

01/25/2020 7:48:00 PM

ਲੁਧਿਆਣਾ, (ਸਲੂਜਾ)— ਪੱਛਮੀ ਚੱਕਰਵਾਤ ਦੇ ਚਲਦੇ ਪੰਜਾਬ 'ਚ ਮੌਸਮ ਦਾ ਮਿਸਾਜ ਇਕ ਵਾਰ ਫਿਰ ਤੋਂ ਕਰਵਟ ਲੈ ਸਕਦਾ ਹੈ। ਗਣਤੰਤਰ ਦਿਵਸ 'ਤੇ 26 ਜਨਵਰੀ ਨੂੰ ਅਸਮਾਨ 'ਤੇ ਬੱਦਲ ਛਾਏ ਰਹਿ ਸਕਦੇ ਹਨ। ਸਵੇਰੇ ਅਤੇ ਰਾਤ ਦੇ ਸਮੇਂ ਰਾਜ ਭਰ 'ਚ ਸੰਘਣੇ ਕੋਰੇ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸੰਭਾਵਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ 27 ਅਤੇ 28 ਜਨਵਰੀ ਨੂੰ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਬਾਰਿਸ਼ ਹੋ ਸਕਦੀ ਹੈ। ਜਿਸ ਤੋਂ ਨਿਊਤਮ ਤਾਪਮਾਨ ਦਾ ਪਾਰਾ ਹੇਠਾਂ ਲੁੜਕ ਸਕਦਾ ਹੈ। ਉਨ੍ਹਾਂ ਨੇ ਮੀਡੀਆ ਦੇ ਨਾਲ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਇਨ੍ਹਾਂ ਦੋਵੇਂ ਦਿਨ ਦੇ ਦੌਰਾਨ ਸਵੇਰੇ ਅਤੇ ਦੇਰ ਸ਼ਾਮ ਦੇ ਸਮੇਂ ਲੁਧਿਆਦਾ ਸਮੇਤ ਪੰਜਾਬ ਭਰ ਦੇ ਲੋਕਾਂ ਨੂੰ ਸ਼ੀਤ ਲਹਿਰ ਦੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਰਾਜ ਪਰ ਦੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਇਸਦੇ ਬਾਅਦ ਮੌਸਮ ਸਾਫ ਹੋ ਜਾਵੇਗਾ। ਦਸਣਯੋਗ ਹੈ ਕਿ ਪਿਛਲੇ 3 ਦਿਨਾਂ ਤੋਂ ਖਿੜੀ ਧੁੱਪ ਨਿਕਲਣ ਨਾਲ ਲੁਧਿਆਣਾ ਸਮੇਤ ਪੰਜਾਬ ਭਰ ਦੇ ਲੋਕਾਂ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ।

KamalJeet Singh

This news is Content Editor KamalJeet Singh