''ਬਠਿੰਡਾ ''ਚ ਜ਼ਹਿਰੀਲੇ ਧੂੰਏਂ ਦੀ ਵਰਖਾ'', ਲੋਕਾਂ ਨੂੰ ਸਾਹ ਲੈਣ ''ਚ ਮੁਸ਼ਕਲ

11/10/2020 3:36:07 PM

ਬਠਿੰਡਾ (ਵਿਜੇ) : ਪਰਾਲੀ ਦਾ ਧੂੰਆਂ ਕਹਿਰ ਬਣ ਕੇ ਸ਼ਹਿਰਾਂ 'ਚ ਆ ਰਿਹਾ ਹੈ ਅਤੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਸੂਬੇ ਇਸ ਦੀ ਲਪੇਟ 'ਚ ਆ ਗਏ ਹਨ ਅਤੇ ਜ਼ਹਿਰੀਲਾ ਧੂੰਆਂ ਰੁਕਣ ਦਾ ਨਾਂ ਨਹੀਂ ਲੈ ਰਿਹਾ। ਐਤਵਾਰ ਨੂੰ ਉਸ ਸਮੇਂ ਹੱਦ ਹੋ ਗਈ, ਜਦੋਂ ਅਸਮਾਨ 'ਚੋਂ ਜ਼ਹਿਰੀਲੇ ਧੂੰਏਂ ਦਾ ਮੀਂਹ ਪੈਣ ਲੱਗਾ। ਚਾਰੇ ਪਾਸੇ ਸੜੀ ਹੋਈ ਪਰਾਲੀ ਦੇ ਤਿਣਕੇ ਮੀਂਹ ਵਾਂਗ ਡਿੱਗ ਰਹੇ ਸਨ, ਜਿਸ ਕਾਰਣ ਲੋਕਾਂ ਨੂੰ ਸਾਹ ਲੈਣ 'ਚ ਮੁਸ਼ਕਿਲ ਆ ਰਹੀ ਸੀ, ਇਥੋਂ ਤੱਕ ਕਿ ਸਾਹ ਲੈਣ 'ਚ ਵੀ ਘੁੱਟਣ ਮਹਿਸੂਸ ਹੋ ਰਹੀ ਸੀ। ਇਸ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ ਅਤੇ ਲੋਕ ਆਪਸ 'ਚ ਇਸ ਦੀ ਚਰਚਾ ਕਰਦੇ ਰਹੇ, ਜਿਸ ਦੀ ਆਵਾਜ਼ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਗਈ। ਕਈ ਬੁੱਧੀਜੀਵੀਆਂ, ਡਾਕਟਰਾਂ, ਵਕੀਲਾਂ ਅਤੇ ਪਤਵੰਤਿਆਂ ਨੇ ਕਿਹਾ ਕਿ ਜੇਕਰ ਅਜਿਹੀ ਧੂੰਏਂ ਦੀ ਵਰਖਾ ਹੁੰਦੀ ਹੈ ਤਾਂ ਉਹ ਦਿਨ ਦੂਰ ਨਹੀਂ ਹੁੰਦਾ, ਜਦੋਂ ਸੜਕਾਂ 'ਤੇ ਲਾਸ਼ਾਂ ਦੇ ਢੇਰ ਲੱਗ ਜਾਣਗੇ। ਲੋਕ ਪਹਿਲਾਂ ਹੀ ਕੋਰੋਨਾ ਤੋਂ ਪੀੜਤ ਹਨ ਅਤੇ ਡੇਂਗੂ ਦਾ ਡੰਗ ਲੋਕਾਂ ਨੂੰ ਡਰਾ ਰਿਹਾ ਹੈ, ਜਦੋਂਕਿ ਪਰਾਲੀ ਦੀ ਅੱਗ ਤੋਂ ਨਿਕਲਣ ਵਾਲੇ ਕਣ ਲੋਕਾਂ ਦੀ ਜਾਨ ਜੋਖਮ 'ਚ ਪਾ ਰਹੇ ਹਨ।

ਇਹ ਵੀ ਪੜ੍ਹੋ : 16 ਮਾਰਚ ਤੋਂ ਬੰਦ ਪਏ ਕਰਤਾਰਪੁਰ ਸਾਹਿਬ ਕੋਰੀਡੋਰ ਕਾਰਣ ਕੇਂਦਰ ਸਰਕਾਰ ਤੋਂ ਬੇਹੱਦ ਖਫ਼ਾ ਹਨ ਸ਼ਰਧਾਲੂ

ਥਰਮਲ ਪਲਾਂਟ ਨੂੰ ਤੋੜਨ ਆਏ ਠੇਕੇਦਾਰਾਂ ਨੇ 20 ਏਕੜ ਥਰਮਲ ਜ਼ਮੀਨ ਨੂੰ ਅੱਗ ਲਾ ਦਿੱਤੀ, ਜਿਸ 'ਚ ਸੈਂਕੜੇ ਜਾਨਵਰ ਅਤੇ ਪੰਛੀ ਸੜ ਕੇ ਸੁਆਹ ਹੋ ਗਏ। ਲੋਕ ਇਨਸਾਫ਼ ਪਾਰਟੀ ਦੇ ਮੈਂਬਰਾਂ ਨੇ ਇਸ ਸਬੰਧੀ ਐੱਸ. ਐੱਸ. ਪੀ. ਬਠਿੰਡਾ ਨੂੰ ਮੰਗ-ਪੱਤਰ ਵੀ ਦਿੱਤਾ ਹੈ। ਉਨ੍ਹਾਂ ਨੇ ਲਿਖ਼ਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਜੰਗਲ 'ਚ ਜਾਣ ਬੁੱਝ ਕੇ ਅੱਗ ਲਾਈ ਗਈ ਹੈ। ਹੁਣ ਜੀਵ ਹੱਤਿਆ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਖ਼ਿਲਾਫ਼ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ, ਜਦੋਂਕਿ ਠੇਕੇਦਾਰਾਂ ਨੇ 20 ਏਕੜ ਜ਼ਮੀਨ 'ਤੇ ਬਣੇ ਜੰਗਲ ਨੂੰ ਅੱਗ ਲਾ ਦਿੱਤੀ ਹੈ ਅਤੇ ਇਸ ਕਾਂਡ 'ਚ ਆਪਣੀਆਂ ਜਾਨਾਂ ਗੁਆਉਣ ਵਾਲੇ ਹਜ਼ਾਰਾਂ ਜੀਵਾਂ ਪ੍ਰਤੀ, ਜਿਸ 'ਚ ਪ੍ਰਸ਼ਾਸਨ ਨੂੰ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨਾ ਚਾਹੀਦਾ ਹੈ। ਬੇਸ਼ੱਕ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਅਧੀਨ ਪਰਾਲੀ ਸਾੜਨ ਲਈ 5 ਸਾਲ ਦੀ ਸਜ਼ਾ ਅਤੇ ਇਕ ਕਰੋੜ ਰੁਪਏ ਤੱਕ ਦਾ ਜੁਰਮਾਨੇ ਦਾ ਪ੍ਰਸਤਾਵ ਹੈ ਪਰ ਲੋਕ ਪਰਾਲੀ ਨੂੰ ਲਗਾਤਾਰ ਸਾੜ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੰਤਰੀਆਂ ਦੀ ਲੋਕਾਂ ਨੂੰ ਸੁਰੱਖਿਅਤ ਤਿਉਹਾਰ ਮਨਾਉਣ ਦੀ ਅਪੀਲ

Anuradha

This news is Content Editor Anuradha