ਪੰਜਾਬ ''ਚ ਅਜੇ ਇੰਝ ਹੀ ਕਾਂਬਾ ਛੇੜੇਗੀ ਠੰਡ, ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ

01/18/2022 11:48:49 AM

ਲੁਧਿਆਣਾ (ਸਲੂਜਾ) : ਪੰਜਾਬ 'ਚ ਇਸ ਸਮੇਂ ਠੰਡ ਨੇ ਆਪਣਾ ਪੂਰਾ ਜ਼ੋਰ ਫੜ੍ਹਿਆ ਹੋਇਆ ਹੈ ਅਤੇ ਕਈ ਦਿਨਾਂ ਤੋਂ ਧੁੱਪ ਬਿਲਕੁਲ ਨਹੀਂ ਨਿਕਲ ਰਹੀ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਅਜੇ ਸੂਰਜ ਦੇਵਤਾ ਦੇ 2 ਤੋਂ 3 ਦਿਨ ਤੱਕ ਦਰਸ਼ਨ ਸੰਭਵ ਨਹੀਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ED ਦੀ ਛਾਪੇਮਾਰੀ

ਮੌਜੂਦਾ ਮੌਸਮ ਦਾ ਮਿਜਾਜ਼ ਇਸੇ ਤਰ੍ਹਾਂ ਬਣਿਆ ਰਹੇਗਾ। ਉਨ੍ਹਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਪੱਛਮੀ ਚੱਕਰਵਾਤ ਦੇ ਇਕ ਵਾਰ ਫਿਰ ਸਰਗਰਮ ਹੋਣ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ 21 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਪੰਜਾਬ 'ਚ ਲੋਹੜੀ ਤੋਂ ਬਾਅਦ ਤੋਂ ਹੀ ਆਸਮਾਨ 'ਚੋਂ ਸੂਰਜ ਗਾਇਬ ਹੈ, ਜਿਸ ਕਾਰਨ ਸੀਤ ਲਹਿਰ ਲਗਾਤਾਰ ਜਾਰੀ ਹੈ। 
ਇਹ ਵੀ ਪੜ੍ਹੋ : ਪੰਜਾਬ 'ਚ CM ਚਿਹਰਾ ਹੋ ਸਕਦੇ ਨੇ 'ਚਰਨਜੀਤ ਸਿੰਘ ਚੰਨੀ', ਕਾਂਗਰਸ ਨੇ ਜਾਰੀ ਕੀਤੀ ਵੀਡੀਓ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Babita

This news is Content Editor Babita