ਪੰਜਾਬ ''ਚ ਸੂਰਜ ਦੀ ਤਪਿਸ਼ ਪਵੇਗੀ ਠੰਡੀ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

02/19/2020 5:38:11 PM

ਲੁਧਿਆਣਾ (ਨਰਿੰਦਰ) : ਪੰਜਾਬ 'ਚ ਬੀਤੇ ਕਈ ਦਿਨਾਂ ਤੋਂ ਲਗਾਤਾਰ ਪਾਰਾ ਵੱਧਣ ਕਾਰਨ ਲੋਕਾਂ ਨੂੰ ਸੂਰਜ ਦੀ ਤਪਿਸ਼ ਮਹਿਸੂਸ ਹੋਣ ਲੱਗੀ ਸੀ ਪਰ ਆਉਣ ਵਾਲੇ ਦਿਨਾਂ 'ਚ ਇਹ ਤਪਿਸ਼ ਠੰਡੀ ਪੈ ਸਕਦੀ ਹੈ ਕਿਉਂਕਿ 21-22 ਫਰਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਤੇਜ਼ ਹਵਾਵਾਂ ਚੱਲਣਗੀਆਂ ਅਤੇ 21-22 ਫਰਵਰੀ ਨੂੰ ਕਿਤੇ-ਕਿਤੇ ਮੀਂਹ ਪੈ ਸਕਦਾ ਹੈ, ਜਿਸ ਕਾਰਨ ਦਿਨ ਦੇ ਪਾਰੇ 'ਚ ਗਿਰਾਵਟ ਦਰਜ ਹੋਵੇਗੀ ਅਤੇ ਲੋਕਾਂ ਨੂੰ ਮੁੜ ਤੋਂ ਠੰਡ ਮਹਿਸੂਸ ਹੋਵੇਗੀ।
ਉਨ੍ਹਾਂ ਦੱਸਿਆ ਕਿ ਫਰੈੱਸ਼ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ 'ਚ ਇਹ ਤਬਦੀਲੀ ਆਵੇਗੀ, ਹਾਲਾਂਕਿ ਪਾਰੇ 'ਚ ਗਿਰਾਵਟ ਆਉਣਾ ਫਸਲਾਂ ਲਈ ਲਾਹੇਵੰਦ ਸਾਬਿਤ ਹੋਵੇਗਾ ਕਿਉਂਕਿ ਕਣਕ ਦੀ ਫਸਲ ਲਈ ਠੰਡਾ ਮੌਸਮ ਕਾਫੀ ਚੰਗਾ ਹੁੰਦਾ ਹੈ।

ਡਾ. ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਇਸ ਸਾਲ ਕਣਕ ਦੀ ਫਸਲ ਚੰਗੀ ਰਹਿਣ ਦੀ ਸੰਭਾਵਨਾ ਹੈ ਅਤੇ ਅਜਿਹੇ 'ਚ ਜੇਕਰ ਪਾਰਾ ਇਕਦਮ ਵਧ ਜਾਂਦਾ ਹੈ ਤਾਂ ਕਣਕ ਜਾਂ ਸਰ੍ਹੋਂ ਦੀ ਫਸਲ ਪੀਲੀ ਪੈ ਜਾਣੀ ਸੀ। ਉਨ੍ਹਾਂ ਕਿਹਾ ਕਿ ਹੁਣ ਵੈਸਟਰਨ ਡਿਸਟਰਬੈਂਸ ਨਾਲ ਇਹ ਖਤਰਾ ਟਲ ਜਾਵੇਗਾ।

Babita

This news is Content Editor Babita