ਮੀਂਹ ਨੇ ਵਧਾਈਆਂ ਲੋਕਾਂ ਦੀਆਂ ਸਮੱਸਿਆਵਾਂ

08/22/2017 7:42:22 AM

ਕਪੂਰਥਲਾ, (ਮਲਹੋਤਰਾ)- ਅੱਜ ਸਵੇਰ ਤੋਂ ਤੇਜ਼ ਬਾਰਿਸ਼ ਨੇ ਲੋਕਾਂ ਨੂੰ ਚਾਹੇ ਗਰਮੀ ਤੋਂ ਕਾਫੀ ਰਾਹਤ ਦਿਵਾਈ ਪਰ ਦੂਸਰੇ ਪਾਸੇ  ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਪਾਣੀ ਭਰਨ ਨਾਲ ਆਉਣ-ਜਾਣ ਵਾਲੇ ਰਾਹਗੀਰਾਂ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਨੂੰ 2 ਦਿਨ ਤੋਂ ਬਾਅਦ ਆਪਣੇ ਕੰਮ ਲਈ ਵੱਖ-ਵੱਖ ਦਫਤਰਾਂ 'ਚ ਆਉਣ-ਜਾਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਇਸ ਪਈ ਬਾਰਿਸ਼ ਨੇ ਹੋਰ ਵਧਾ ਦਿੱਤੀਆਂ।
ਜ਼ਿਲੇ ਦੇ ਸਰਕਾਰੀ ਦਫਤਰਾਂ ਅੱਗੇ ਵੀ ਪਾਣੀ ਭਰਿਆ ਰਿਹਾ, ਜਿਸ ਕਾਰਨ ਲੋਕ ਭਾਰੀ ਦੁਵਿਧਾ 'ਚ ਰਹੇ। ਸਥਾਨਕ ਲੋਕਾਂ ਨੇ ਡੀ. ਸੀ. ਕਪੂਰਥਲਾ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇ।