ਸ਼ਾਮ 6 ਵਜੇ ਦਿੱਲੀ ਜਾਣ ਵਾਲੀ ਸਵਰਣ ਸ਼ਤਾਬਦੀ ਰਾਤ 10:30 ਵਜੇ ਹੋਈ ਰਵਾਨਾ, ਯਾਤਰੀ ਹੋਏ ਪਰੇਸ਼ਾਨ

11/13/2017 2:50:37 PM

ਜਲੰਧਰ (ਗੁਲਸ਼ਨ)— ਉੱਤਰ ਭਾਰਤ 'ਚ ਸਮੋਗ ਦਾ ਅਸਰ ਰੇਲਵੇ ਆਵਾਜਾਈ 'ਤੇ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਰੇਲਵੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ, ਜਿਸ ਕਾਰਨ ਦਰਜਨਾਂ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਂਬੱਧੀ ਦੇਰੀ ਨਾਲ ਚੱਲ ਰਹੀਆਂ ਹਨ। ਪਿਛਲੇ ਕਰੀਬ ਇਕ ਹਫਤੇ ਤੋਂ ਲੇਟ ਹੋ ਰਹੀਆਂ ਟਰੇਨਾਂ ਦਾ ਸਿਲਸਿਲਾ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਐਤਵਾਰ ਸ਼ਾਮ 6 ਵਜੇ ਜਲੰਧਰ ਤੋਂ ਨਵੀਂ ਦਿੱਲੀ ਜਾਣ ਵਾਲੀ ਸਵਰਣ ਸ਼ਤਾਬਦੀ ਐਕਸਪ੍ਰੈੱਸ 10:30 ਵਜੇ ਰਵਾਨਾ ਹੋਈ, ਜਦਕਿ ਇਸ ਤੋਂ ਪਹਿਲਾਂ ਸਵੇਰੇ ਨਵੀਂ ਦਿੱਲੀ ਤੋਂ ਚੱਲ ਕੇ ਦੁਪਹਿਰ 12:25 ਵਜੇ ਆਉਣ ਵਾਲੀ ਸ਼ਤਾਬਦੀ ਵੀ 5 ਘੰਟਿਆਂ ਦੀ ਦੇਰੀ ਨਾਲ ਭਾਵ 5:30 ਵਜੇ ਜਲੰਧਰ ਪਹੁੰਚੀ। ਟਰੇਨਾਂ ਦੇ ਲੇਟ ਹੋਣ ਕਾਰਨ ਰੇਲ ਯਾਤਰੀਆਂ ਦੀ ਪ੍ਰੇਸ਼ਾਨੀ ਬਰਕਰਾਰ ਹੈ। ਰੇਲਵੇ ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਵੀ ਅਜੇ ਯਾਤਰੀਆਂ ਨੂੰ ਕੋਈ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ।

ਇਹ ਟਰੇਨਾਂ ਵੀ ਹੋਈਆਂ ਲੇਟ

ਸੱਚਖੰਡ ਐਕਸਪ੍ਰੈੱਸ 5:15 ਘੰਟੇ
ਟਾਟਾ ਮੂਰੀ ਐਕਸਪ੍ਰੈੱਸ 18 ਘੰਟੇ
ਹਾਵੜਾ ਐਕਸਪ੍ਰੈੱਸ 5 ਘੰਟੇ
ਹੀਰਾਕੁੰਡ ਐਕਸਪ੍ਰੈੱਸ 3:30 ਘੰਟੇ
ਪੱਛਮੀ ਐਕਸਪ੍ਰੈੱਸ ਸਵਾ 3 ਘੰਟੇ
ਅੰਮ੍ਰਿਤਸਰ-ਗੋਰਖਪੁਰ ਸੁਪਰਫਾਸਟ ਸੁਪਰਫਾਸਟ            
7:30 ਘੰਟੇ
ਨਾਗਪੁਰ-ਅੰਮ੍ਰਿਤਸਰ 2:30 ਘੰਟੇ
ਛੱਤੀਸਗੜ੍ਹ  ਐਕਸਪ੍ਰੈੱਸ ਸਵਾ 4 ਘੰਟੇ
ਦੁਰਗਿਯਾਨਾ ਐਕਸਪ੍ਰੈੱਸ 6 ਘੰਟੇ
ਸ਼ਾਨ-ਏ-ਪੰਜਾਬ ਐਕਸਪ੍ਰੈੱਸ 4 ਘੰਟੇ
ਗੋਲਡਨ ਟੈਂਪਲ ਸਵਾ  2 ਘੰਟੇ।