...ਜਦੋਂ ਨਾਨਕੀ ਛੱਕ ਵਾਲਾ ਬੈਗ ਰਿਹਾ ਰੇਲਵੇ ਸਟੇਸ਼ਨ ''ਤੇ

02/18/2018 1:25:16 AM

ਰੂਪਨਗਰ, (ਕੈਲਾਸ਼)- ਨਾਲਾਗੜ੍ਹ 'ਚ ਹੋਣ ਵਾਲੇ ਇਕ ਵਿਆਹ ਵਿਚ ਜਾਣ ਲਈ ਜਲੰਧਰ ਤੋਂ ਰਵਾਨਾ ਹੋਇਆ ਇਕ ਪਰਿਵਾਰ ਜਦੋਂ ਰੇਲ ਗੱਡੀ ਰਾਹੀਂ ਰੂਪਨਗਰ ਪੁੱਜਾ ਤਾਂ ਉਨ੍ਹਾਂ ਦਾ ਬੈਗ ਜਿਸ 'ਚ ਕੀਮਤੀ ਸਾਮਾਨ ਅਤੇ ਕੈਸ਼ ਮੌਜੂਦ ਸੀ, ਸਟੇਸ਼ਨ 'ਤੇ ਹੀ ਰਹਿ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਹਰਸ਼ ਰਾਣੀ ਪਤਨੀ ਅਕਸ਼ਵੰਤ ਖੋਸਲਾ ਵਾਸੀ ਅਲੀ ਮੁਹੱਲਾ ਜਲੰਧਰ ਆਪਣੇ ਲੜਕੇ ਰਮੇਸ਼ ਕੁਮਾਰ ਨਾਲ ਨਾਲਾਗੜ੍ਹ ਹੋਣ ਵਾਲੇ ਇਕ ਵਿਆਹ ਸਮਾਰੋਹ 'ਚ ਨਾਨਕੀ ਛੱਕ ਲੈ ਕੇ ਜਾ ਰਹੀ ਸੀ ਤਾਂ ਉਨ੍ਹਾਂ ਦਾ ਬੈਗ ਗਲਤੀ ਨਾਲ ਰੂਪਨਗਰ ਸਟੇਸ਼ਨ 'ਤੇ ਹੀ ਰਹਿ ਗਿਆ। ਉਹ ਬੈਗ ਨੂੰ ਲੱਭਦੇ ਹੋਏ ਮੁੜ ਸਟੇਸ਼ਨ 'ਤੇ ਪੁੱਜੇ ਤੇ ਜੀ.ਆਰ.ਪੀ. ਨਾਲ ਰੂਪਨਗਰ ਸਟੇਸ਼ਨ 'ਤੇ ਸੰਪਰਕ ਕੀਤਾ। ਇਸ 'ਤੇ ਸੁਗਰੀਵ ਚੰਦ ਵੱਲੋਂ ਉਕਤ ਰੇਲ ਗੱਡੀ ਜੋ ਨੰਗਲ 'ਚ ਪਹੁੰਚੀ ਸੀ, ਸਬੰਧੀ ਕਰਮਚਾਰੀਆਂ ਕੋਲੋਂ ਬੈਗ ਬਾਰੇ ਪਤਾ ਕੀਤਾ ਗਿਆ ਪਰ ਕੋਈ ਪਤਾ ਨਾ ਲੱਗਾ। ਉਨ੍ਹਾਂ ਰੇਲਵੇ ਸਟੇਸ਼ਨ ਰੂਪਨਗਰ ਦੇ ਸਮੂਹ ਕਰਮਚਾਰੀਆਂ ਅਤੇ ਸਟੇਸ਼ਨ ਦੇ ਆਟੋ ਚਾਲਕਾਂ ਤੋਂ ਵੀ ਪੁੱਛਗਿੱਛ ਕੀਤੀ। ਫਿਰ ਜਾ ਕੇ ਉਕਤ ਬੈਗ ਨੂੰ ਜੀ.ਆਰ.ਪੀ. ਵੱਲੋਂ ਕਬਜ਼ੇ 'ਚ ਲੈਣ ਤੋਂ ਬਾਅਦ ਸਬੰਧਤ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਬੈਗ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।