ਰੇਲਵੇ ਸਟੇਸ਼ਨ ''ਤੇ ਟਿਕਟ ਨਾ ਮਿਲਣ ਕਰ ਕੇ ਹੰਗਾਮਾ

06/24/2018 9:41:21 AM

ਲੁਧਿਆਣਾ (ਸਲੂਜਾ)-ਸਥਾਨਕ ਰੇਲਵੇ ਸਟੇਸ਼ਨ 'ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਰੇਲਵੇ 'ਤੇ ਪਲੇਟਫਾਰਮ ਟਿਕਟ ਕਾਊਂਟਰ 'ਤੇ ਮੁਲਾਜ਼ਮ ਨਾ ਹੋਣ 'ਤੇ ਯਾਤਰੀਆਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਨ੍ਹਾਂ ਯਾਤਰੀਆਂ ਦਾ ਦੋਸ਼ ਸੀ ਕਿ ਇਸ ਗਰਮੀ ਦੇ ਮੌਸਮ 'ਚ ਕਾਫੀ ਸਮੇਂ ਤੋਂ ਟਿਕਟ ਲੈਣ ਲਈ ਲਾਈਨ 'ਚ ਲੱਗੇ ਹੋਏ ਹਨ ਪਰ ਨਾ ਤਾਂ ਇੱਥੇ ਰੇਲਵੇ ਟਿਕਟ ਤੇ ਨਾ ਹੀ ਪਲੇਟਫਾਰਮ ਟਿਕਟ ਦੇਣ ਲਈ ਸਟਾਫ ਹੈ। ਜਦੋਂ ਇਸ ਹੰਗਾਮੇ ਦੀ ਖ਼ਬਰ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਕੰਨਾਂ ਤੱਕ ਪੁੱਜੀ ਤਾਂ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਮਾਮਲਾ ਸ਼ਾਂਤ ਕਰਾਇਆ ਤੇ ਇਸ ਗੱਲ ਦਾ ਯਕੀਨ ਦੁਆਇਆ ਕਿ ਭਵਿੱਖ 'ਚ ਯਾਤਰੀਆਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ।
ਰੇਲਵੇ ਬੁਕਿੰਗ ਸਟਾਫ ਨੂੰ ਵੀ ਇਹ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਡਿਊਟੀ ਸਮੇਂ ਆਪਣੀ ਸੀਟ 'ਤੇ ਮੁਹੱਈਆ ਰਹਿਣ। ਇੱਥੇ ਇਹ ਵੀ ਦੱਸ ਦੇਈਏ ਕਿ ਕੁਝ ਯਾਤਰੀਆਂ ਨੇ ਰੇਲਵੇ ਸਟੇਸ਼ਨ ਦੇ ਨੇੜੇ ਪ੍ਰਾਈਵੇਟ ਤੌਰ 'ਤੇ ਰੇਲਵੇ ਟਿਕਟਾਂ ਦੀ ਬੁਕਿੰਗ ਕਰਨ ਵਾਲੀਆਂ ਏਜੰਸੀਆਂ 'ਤੇ ਟਿਕਟ ਦੀ ਕੀਮਤ ਤੋਂ ਜ਼ਿਆਦਾ ਚਾਰਜਿਜ਼ ਵਸੂਲਣ ਦੇ ਦੋਸ਼ ਲਾਉਂਦੇ ਹੋਏ ਇਸ ਦੀ ਸ਼ਿਕਾਇਤ ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਕੋਲ ਕਰਨ ਦੀ ਗੱਲ ਵੀ ਕਹੀ।