ਰਾਹੁਲ ਵੀ ਆਪਣੀ ਦਾਦੀ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ ''ਤੇ ਚੱਲਣ ਲੱਗਾ : ਚੰਦੂਮਾਜਰਾ

03/27/2019 10:57:14 PM

ਚੰਡੀਗੜ੍ਹ,(ਭੁੱਲਰ) : ਸ਼੍ਰੋਮਣੀ ਆਕਾਲੀ ਦਲ ਦੇ ਸੀਨੀਅਰ ਲੀਡਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਗਰੀਬਾਂ ਦੀ ਆਮਦਨ ਯਕੀਨੀ ਬਣਾਉਣ ਦਾ ਲਾਰਾ ਆਪਣੀ ਦਾਦੀ ਇੰਦਰਾ ਗਾਂਧੀ ਦੇ ਗ਼ਰੀਬੀ ਹਟਾਓ,”ਨਾਅਰੇ ਦੀ ਸੁਰ ਵਾਲਾ ਜਾਪਦਾ ਹੈ। ਉਨ੍ਹਾਂ ਕਿਹਾ ਕਿ 1971 'ਚ ਇੰਦਰਾ ਗਾਂਧੀ ਨੇ ਗਰੀਬੀ ਹਟਾਓ ਦੇ ਨਾਮ 'ਤੇ ਵੋਟਾਂ ਲੈ ਕੇ ਦੇਸ਼ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਸੀ ਅਤੇ ਹੁਣ ਰਾਹੁਲ ਗਾਂਧੀ ਵੀ ਉਸੇ ਨਕਸ਼ੇ ਕਦਮਾਂ 'ਤੇ ਚੱਲ ਰਿਹਾ ਹੈ। ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਦੀ ਥਾਂ ਉਨ੍ਹਾਂ ਨੂੰ ਕਮਜ਼ੋਰ ਬਣਾਇਆ। ਕਾਂਗਰਸੀਆਂ ਦੀ ਨਾਅਰਿਆਂ ਤੇ ਲਾਰਿਆਂ ਵਾਲੀ ਰਵਾਇਤ ਦੇ ਸਹਾਰੇ ਸੱਤਾ ਹਥਾਉਣ ਦੀ ਪੁਰਾਣੀ ਨੀਤੀ ਤੋਂ ਲੋਕ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਰਾਹੁਲ ਗਾਂਧੀ ਦੇਸ਼ ਅੰਦਰ ਗਰੀਬੀ ਦੂਰ ਕਰਨ ਦੀ ਗੱਲ ਕਰ ਰਹੇ ਹਨ ਪਰ ਪਹਿਲਾਂ ਇਹ ਜਵਾਬ ਦੇਣ ਕੇ ਦੇਸ਼ ਅੰਦਰ ਗਰੀਬੀ ਲੈ ਕੇ ਆਉਣ ਲਈ ਜ਼ਿਮੇਵਾਰ ਕੌਣ ਸਨ? ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਵਾਸੀ ਗਰੀਬੀ ਦੀਆ ਜੜ੍ਹਾਂ ਲਾਉਣ ਵਾਲੇ ਲੋਕਾਂ ਤੋਂ ਕਦੇ ਗਰੀਬੀ ਦੂਰ ਕਰਨ ਦੀ ਆਸ ਨਹੀਂ ਰੱਖ ਸਕਦੇ। ਭਾਰਤ ਦੇ ਆਜ਼ਾਦ ਹੋਣ ਸਮੇਂ ਅਮੀਰ ਤੇ ਗਰੀਬ ਦਾ ਪਾੜਾ ਬਹੁਤ ਘੱਟ ਸੀ ਪਰ ਲੰਮਾ ਸਮਾਂ ਸੱਤਾ 'ਚ ਰਹੀ ਕਾਂਗਰਸ ਨੇ ਦੇਸ਼ ਦੇ ਵੱਡੇ ਵਰਗ ਨੂੰ ਗਰੀਬੀ ਵੱਲ ਧੱਕਿਆ ਹੈ । ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਦੀ ਥਾਂ ਉਨ੍ਹਾਂ ਨੂੰ ਕਮਜ਼ੋਰ ਬਣਾਇਆ। ਉਧਰ ਉਨ੍ਹਾਂ ਸੂਬਾ ਕਾਂਗਰਸ ਤੇ ਤਿੱਖਾ ਹਮਲਾ ਕਰਦਿਆਂ ਕੈਪਟਨ ਵਲੋਂ ਪੰਜਾਬ ਦੇ ਨੌਜਾਵਾਨਾਂ ਨੂੰ ਘਰ-ਘਰ ਨੌਕਰੀ ਦੇਣ ਅਤੇ ਕਿਸਾਨਾਂ ਦੀ ਕਰਜ਼ ਮੁਆਫ਼ੀ ਵਾਲਾ ਅਹਿਮ ਚੋਣ ਵਾਧਾ ਪੂਰਾ ਨਾ ਕਰਨ ਕਰਕੇ ਆ ਚੁੱਕੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀਆਂ ਦੇ ਗਲ ਦੀ ਹੱਡੀ ਜ਼ਰੂਰ ਬਣੇਗਾ। ਅਖੀਰ 'ਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸੱਤਾ ਹਾਸਲ ਕਰਨਾ ਆਸਾਨ ਹੈ ਪਰ ਇਸਦਾ ਸਮਾਜ 'ਚ ਸਹੀ ਇਸਤੇਮਾਲ ਕਰਨਾ ਸੂਝਵਾਨ ਰਾਜਨੀਤਿਕ ਲੋਕਾਂ ਦਾ ਕੰਮ ਹੈ, ਜਿਸਦੀ ਕਾਂਗਰਸ ਲੀਡਰਸ਼ਿਪ 'ਚ ਹਮੇਸ਼ਾ ਤੋਂ ਘਾਟ ਰਹੀ ਹੈ। ਹਨ।

Deepak Kumar

This news is Content Editor Deepak Kumar