ਸ਼ਾਤਿਰ ਚੋਰਨੀਆਂ ਦਾ ਢੰਗ, ਤੁਹਾਨੂੰ ਵੀ ਕਰ ਦੇਵੇਗਾ ਦੰਗ (ਵੀਡੀਓ)

01/12/2020 6:46:38 PM

ਰਾਹੋਂ (ਪ੍ਰਭਾਕਰ)— ਮੇਨ ਬਾਜ਼ਾਰ ਰਾਹੋਂ ਦੀ ਦੁਕਾਨ ਤੋਂ ਕੱਪੜੇ ਖਰੀਦਣ ਆਈ ਔਰਤ ਦੇ ਪਰਸ 'ਚੋਂ 3 ਲੜਕੀਆਂ ਨੇ ਛੋਟਾ ਪਰਸ ਕੱਢ ਕੇ ਬਿਨਾਂ ਸਾਮਾਨ ਖਰੀਦੇ ਰਫੂਚੱਕਰ ਹੋ ਗਈਆਂ। ਮੇਨ ਬਜ਼ਾਰ ਰਾਹੋਂ ਵਿਖੇ ਇਕ ਬਜਾਜੀ ਦੀ ਦੁਕਾਨ ਕਰਨ ਵਾਲੇ ਸਪਨਾ ਅਤੇ ਰਮਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ 11 ਵੱਜਕੇ 19 ਮਿੰਟ 'ਤੇ ਸਾਡੀ ਦੁਕਾਨ 'ਤੇ ਇਕ ਔਰਤ 2 ਹੋਰ ਔਰਤਾਂ ਨਾਲ ਕੱਪੜੇ ਖਰੀਦਣ ਲਈ ਆਈ ਸੀ ਅਤੇ ਦੁਕਾਨ 'ਚ ਸੋਫੇ 'ਤੇ ਬੈਠ ਕੇ ਕੱਪੜੇ ਵੇਖ ਰਹੀਆਂ ਸਨ।

ਉਨ੍ਹਾਂ ਦੱਸਿਆ ਕਿ ਉਸ ਦੇ ਕੋਲ ਉਸ ਦਾ ਵੱਡਾ ਪਰਸ ਸੀ, ਜਿਸ 'ਚ ਇਕ ਛੋਟਾ ਪਰਸ ਵੀ ਸੀ, ਜਿਸ 'ਚ 4 ਹਜ਼ਾਰ ਰੁਪਏ ਨਕਦੀ ਅਤੇ ਕੁਝ ਕਾਗਜ਼ਤ ਸਨ। ਇੰਨੇ ਨੂੰ 3 ਲੜਕੀਆਂ ਦੁਕਾਨ 'ਚ ਆਈਆ ਜਿਨ੍ਹਾਂ ਨੇ ਦੁਕਾਨਦਾਰਾਂ ਨੂੰ ਸਟਾਲ ਦਿਖਾਉਣ ਲਈ ਕਿਹਾ ਤਾਂ ਇੰਨੇ ਨੂੰ ਇਕ ਗੁਲਾਬੀ ਸੂਟ ਵਾਲੀ ਲੜਕੀ ਨੇ ਸੋਫੇ ਦੇ ਪਿਛਲੇ ਪਾਸੀ ਖੜੇ ਹੋ ਕੇ ਔਰਤੇ ਦੇ ਪਰਸ 'ਚੋਂ ਛੋਟਾ ਕੱਢ ਲਿਆ। ਪਰਸ ਵਿਚ 4 ਹਜ਼ਾਰ ਰੁਪਏ ਸਨ ਅਤੇ 2 ਲੜਕੀਆਂ ਨਜ਼ਰ ਰੱਖ ਰਹੀਆਂ ਸਨ। 2 ਵਾਰੀ ਇਸ ਲੜਕੀ ਨੇ ਉਸ ਔਰਤ ਦਾ ਪਰਸ ਕੱਢਣ ਦੀ ਕੋਸ਼ਿਸ ਕੀਤੀ ਪਰ ਤੀਜੀ ਵਾਰ ਇਸ ਲੜਕੀ ਨੇ ਪਰਸ ਕੱਢ ਲਿਆ ਅਤੇ ਦੋਹਾਂ ਲੜਕੀਆਂ ਨੂੰ ਇਸ਼ਾਰਾ ਕਰਕੇ ਬਿਨਾਂ ਸਾਮਾਨ ਖਰੀਦੇ ਦੁਕਾਨ ਤੋਂ ਰਫੂ ਚੱਕਰ ਹੋ ਗਈਆਂ।

ਪਰਸ ਚੋਰੀ ਹੋਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਔਰਤ ਆਪਣੇ ਖਰੀਦੇ ਕੱਪੜਿਆਂ ਦੇ ਪੈਸੇ ਦੇਣ ਲਈ ਪਰਸ ਕੱਢਣ ਲੱਗੀ। ਇਸ ਦੀ ਸੂਚਨਾ ਥਾਣਾ ਰਾਹੋਂ ਨੂੰ ਦਿੱਤੀ ਗਈ ਅਤੇ ਸੂਚਨਾ ਮਿਲਦੇ ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਪੁਲਸ ਪਾਰਟੀ ਨਾਲ ਪਹੁੰਚੇ। ਜਿਨ੍ਹਾਂ ਨੇ ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ 'ਚ ਸਾਫ ਤੌਰ 'ਤੇ ਗੁਲਾਬੀ ਸੂਟ ਵਾਲੀ ਲੜਕੀ ਔਰਤ ਦਾ ਪਰਸ ਕੱਢਦੀ ਨਜ਼ਰ ਆ ਰਹੀ ਸੀ। ਪੁਲਸ ਵੱਲੋਂ ਸੀ. ਸੀ. ਟੀ. ਵੀ. ਦੀ ਫੁਟੇਜ਼ ਆਪਣੇ ਕਬਜ਼ੇ 'ਚ ਲੈ ਕੇ ਕੁੜੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri