ਸ਼ੁੱਧ ਪਾਣੀ ਨੂੰ ਲੈ ਕੇ ਚੰਡੀਗੜ੍ਹ ਪੂਰੇ ਦੇਸ਼ ''ਚੋਂ ਅੱਠਵੇਂ ਨੰਬਰ ''ਤੇ

11/19/2019 3:29:27 PM

ਚੰਡੀਗੜ੍ਹ (ਰਾਏ) : ਦੇਸ਼ ਭਰ 'ਚ ਸ਼ੁੱਧ ਪਾਣੀ ਨੂੰ ਲੈ ਕੇ ਭਾਰਤੀ ਮਾਣਕ ਬਿਓਰੋ ਦੀ ਰਿਪੋਰਟ ਤੋਂ ਬਾਅਦ ਨਵੀਂ ਬਹਿਸ ਛਿੜ ਗਈ ਹੈ। ਨਿਗਮ ਸਦਨ ਦੀ ਬੈਠਕ 'ਚ ਕੌਂਸਲਰ ਇਸ 'ਤੇ ਚਰਚਾ ਛੇੜ ਸਕਦੇ ਹਨ। ਰਿਪੋਰਟ ਤੋਂ ਬਾਅਦ ਹਰ ਕੋਈ ਹੈਰਾਨ ਹੈ। ਜਾਰੀ ਕੀਤੀ ਗਈ ਰਿਪੋਰਟ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਦੇਸ਼ ਭਰ 'ਚ ਸ਼ੁੱਧ ਪਾਣੀ ਦੀ ਸਪਲਾਈ 'ਚ ਅੱਠਵਾਂ ਨੰਬਰ ਮਿਲਿਆ ਹੈ। ਰਿਪੋਰਟ ਨੇ ਨਿਗਮ ਦੇ ਹਰ ਤਰ੍ਹਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਇਸ ਮੋਰਚੇ 'ਤੇ ਕੌਂਸਲਰ ਨਿਗਮ ਅਧਿਕਾਰੀਆਂ ਨੂੰ ਘੇਰ ਸਕਦੇ ਹਨ। ਹਾਲਾਂਕਿ ਨਿਗਮ ਰਿਪੋਰਟ ਨੂੰ ਪਚਾ ਨਹੀਂ ਪਾ ਰਹੇ ਹਨ। ਨਿਗਮ ਦੀ ਵਾਟਰ ਸਪਲਾਈ ਦੇ ਸਾਬਕਾ ਚੇਅਰਮੈਨ ਅਤੇ ਕੌਂਸਲਰ ਸਤੀਸ਼ ਕੈਂਥ ਦਾ ਸਵਾਲ ਹੈ ਕਿ ਜੇਕਰ ਦਾਅਵਾ ਕੀਤਾ ਜਾਂਦਾ ਹੈ ਕਿ ਅਸੀਂ ਸ਼ੁੱਧ ਪਾਣੀ ਦਿੰਦੇ ਹਾਂ ਤਾਂ ਲੋਕਾਂ ਨੇ ਸ਼ਹਿਰ 'ਚਟ ਕਾਫੀ ਗਿਣਤੀ 'ਚ ਆਰ. ਓ. ਅਤੇ ਫਿਲਟਰ ਵਰਗੇ ਕਿਵੇਂ ਅਤੇ ਕਿਉਂ ਲਗਵਾਏ ਹੋਏ ਹਨ। ਇੱਥੇ ਗੱਲ ਸਾਫ ਪਾਣੀ 'ਚ  ਅਸ਼ੁੱਧਤਾ ਨੂੰ ਲੈ ਕੇ ਹੈ।

Babita

This news is Content Editor Babita