ਪੰਜਾਬੀਆਂ ਨੇ ਤਾਮਿਲ ਲੋਕਾਂ ਦੀ ਕੀਤੀ ਰੱਜ ਕੇ ਪ੍ਰਸ਼ੰਸਾ, ਸਾਦੇ ਰਹਿਣ-ਸਹਿਣ ਦੇ ਹੋਏ ਮੁਰੀਦ

08/03/2023 12:06:53 AM

ਨੈਸ਼ਨਲ ਡੈਸਕ : ਪੰਜਾਬੀ ਲੋਕ ਜੋ ਤਾਮਿਲਨਾਡੂ 'ਚ ਜਾ ਕੇ ਵਸ ਗਏ ਹਨ ਤੇ ਉਨ੍ਹਾਂ 'ਚ ਰਚ-ਮਿਚ ਗਏ ਹਨ, ਉਨ੍ਹਾਂ ਪੰਜਾਬੀਆਂ ਨੇ ਤਾਮਿਲ ਲੋਕਾਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਦੀ ਕਹਿਣਾ ਹੈ ਕਿ ਪੰਜਾਬੀਆਂ ਤੇ ਤਾਮਿਲਾਂ 'ਚ ਕੋਈ ਫਰਕ ਨਹੀਂ ਹੈ। ਇੱਥੇ ਬਿਨਾਂ ਮਤਲਬ ਦੇ ਕੋਈ ਕੁਝ ਨਹੀਂ ਕਹਿੰਦਾ। ਬਹੁਤ ਪਿਆਰ ਮਿਲਿਆ ਹੈ ਇੱਥੋਂ ਦੇ ਲੋਕਾਂ ਦਾ।

ਉਨ੍ਹਾਂ ਦਾ ਕਹਿਣਾ ਸੀ ਕਿ ਇੱਥੋਂ ਡੀਸੀ ਸਾਹਿਬ ਨੇ ਸਾਨੂੰ ਕਈ ਵਾਰ ਮੀਟਿੰਗ 'ਚ ਬੁਲਾਇਆ ਤੇ ਤਾਮਿਲ ਲੋਕਾਂ ਨੂੰ ਸਮਝਾਇਆ ਕਿ ਇਨ੍ਹਾਂ ਪੰਜਾਬੀਆਂ ਨੇ ਇੱਥੇ ਆ ਕੇ ਖੇਤੀ ਸ਼ੁਰੂ ਕੀਤੀ ਹੈ। ਖੇਤੀ ਵੀ ਉਥੇ ਸ਼ੁਰੂ ਕੀਤੀ, ਜਿੱਥੇ ਪਹਿਲਾਂ ਕਦੇ ਖੇਤੀ ਹੁੰਦੀ ਹੀ ਨਹੀਂ ਸੀ। ਡੀਸੀ ਸਾਹਿਬ ਨੇ ਸਾਡੀ ਬਹੁਤ ਹੌਸਲਾ-ਅਫਜ਼ਾਈ ਕੀਤੀ।

ਇਕ ਸਿੱਖ ਬਜ਼ੁਰਗ ਨੇ ਕਿਹਾ ਕਿ ਪੰਜਾਬ ਸਾਡੀ ਜਨਮ ਭੂਮੀ ਹੈ, ਅਸੀਂ ਉਥੇ ਪੈਦਾ ਹੋਏ ਹਾਂ, ਜਿਸ ਕਰਕੇ ਸਾਡਾ ਪੰਜਾਬੀਆਂ ਨਾਲ ਪਿਆਰ ਹੈ, ਤਾਮਿਲਨਾਡੂ ਜਿੱਥੇ ਆ ਕੇ ਅਸੀਂ ਆਪਣਾ ਕੰਮ-ਧੰਦਾ ਸ਼ੁਰੂ ਕੀਤਾ, ਜਿਸ ਕਰਕੇ ਇੱਥੇ ਸਾਨੂੰ ਪੰਜਾਬ ਨਾਲੋਂ ਵੀ ਵੱਧ ਪਿਆਰ ਮਿਲਣ ਲੱਗ ਗਿਆ ਹੈ। ਸਾਨੂੰ ਦੋਵਾਂ ਸੂਬਿਆਂ ਦੇ ਲੋਕਾਂ ਨਾਲ ਬੇਹੱਦ ਪਿਆਰ ਹੈ।

ਇਹ ਵੀ ਪੜ੍ਹੋ : ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪੁਲਸ ਤੇ ਗੈਂਗਸਟਰਾਂ 'ਚ ਚੱਲੀਆਂ ਗੋਲ਼ੀਆਂ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh