ਫਿਲਪੀਨ ''ਚ ਪੰਜਾਬੀ ਨੌਜਵਾਨ ਨੂੰ ਮਾਰੀਆਂ ਗੋਲੀਆਂ, ਮੌਤ

12/17/2017 12:57:07 AM

ਤਕੂਰੰਗ — ਸ਼ੁੱਕਰਵਾਰ ਨੂੰ ਫਿਲਪੀਨ 'ਚ ਅਣਪਛਾਤੇ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਇਕ ਭਾਰਤੀ ਮੂਲ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। 
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਢਿੱਲੋ (27) ਵੱਜੋਂ ਕੀਤੀ ਗਈ ਹੈ। ਜਿਹੜਾ ਪਿਛਲੇ 9 ਸਾਲਾਂ ਤੋਂ ਤਕੂਰੰਗ ਸ਼ਹਿਰ 'ਚ ਕੰਮ ਕਰ ਰਿਹਾ ਸੀ ਅਤੇ ਜਾਣਕਾਰੀ ਮੁਤਾਬਕ ਉਹ ਪੰਜਾਬ ਦੇ ਜ਼ਿਲਾ ਫਰੀਦਕੋਟ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਘਟਨਾ ਦੌਰਾਨ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਸੇ ਕਾਰੋਬਾਰੀ ਤੋਂ ਪੈਸੇ ਲੈਣ ਜਾ ਰਿਹਾ ਹੈ ਉਦੋਂ ਹੀ ਦੂਜੇ ਮੋਟਰਾਸਾਈਕਲ 'ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਲੁਟੇਰਿਆਂ ਨੇ ਪਿੱਛੋਂ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਨੂੰ ਉਨ੍ਹਾਂ ਨੇ ਸ਼ਨੀਵਾਰ ਸਵੇਰੇ 7:20 'ਤੇ ਅੰਜ਼ਾਮ ਦਿੱਤਾ ਗਿਆ। ਹਰਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਵੱਲੋਂ ਇਸ ਮਾਮਲਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਇਹ ਮਾਮਲਾ ਪੈਸੇ ਦੀ ਲੁੱਟ-ਖੋਹ ਕਰਨ ਦਾ ਵੀ ਹੋ ਸਕਦਾ ਹੈ।