ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਮੌਕੇ 'ਤੇ ਪੁੱਜੀ ਪੁਲਸ

09/22/2022 1:41:07 PM

ਪਟਿਆਲਾ (ਬਲਜਿੰਦਰ) : ਪੰਜਾਬੀ ਯੂਨਵਰਸਿਟੀ ਦੇ ਵਾਰਸ ਭਵਨ ਦੇ ਕਮਰੇ 'ਚ ਬੀਤੀ ਰਾਤ ਯੂਨੀਵਰਸਿਟੀ ਦੇ ਦਰਜਾ ਚਾਰ ਡੇਲੀਵੇਜ਼ ਮੁਲਾਜ਼ਮ ਰੋਹਤਾਸ਼ ਕੁਮਾਰ (28) ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਰੋਹਤਾਸ਼ ਸਾਲ 2016 ਤੋਂ ਯੂਨੀਵਰਸਿਟੀ 'ਚ ਨੌਕਰੀ ਕਰ ਰਿਹਾ ਸੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਅਰਬਨ ਅਸਟੇਟ ਦੀ ਪੁਲਸ ਪਾਰਟੀ ਐੱਸ. ਐੱਚ. ਓ. ਅੰਮ੍ਰਿਤਵੀਰ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਲਿਆ ਅਤੇ ਪੋਸਟ ਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਖੇ ਭੇਜ ਦਿੱਤਾ।

ਇਹ ਵੀ ਪੜ੍ਹੋ : ਡੈਂਟਲ ਕਾਲਜ 'ਚ ਦੰਦ ਕਢਵਾਉਣ ਆਈ ਔਰਤ ਨਾਲ ਜੋ ਭਾਣਾ ਵਰਤਿਆ, ਕਿਸੇ ਨੂੰ ਯਕੀਨ ਨਹੀਂ ਆਵੇਗਾ

ਯੂਨੀਵਰਸਿਟੀ ਦੇ ਚੀਫ ਸਕਿਓਰਿਟੀ ਅਫ਼ਸਰ ਕੈਪਟਨ ਗੁਰਤੇਜ ਸਿੰਘ ਨੇ ਦੱਸਿਆ ਕਿ ਰੋਹਤਾਸ਼ ਕੁਮਾਰ ਯੂਨੀਵਰਸਿਟੀ ਦਾ ਡੇਲੀਵੇਜ਼ ਮੁਲਾਜ਼ਮ ਸੀ ਅਤੇ ਆਪਣਾ ਕੰਮ ਵਧੀਆ ਕਰਦਾ ਸੀ। ਉਸ ਨੇ ਆਪਣੇ ਕਮਰੇ 'ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵੱਲੋਂ ਖ਼ੁਦਕੁਸ਼ੀ ਕਰਨ ਪਿੱਛੇ  ਕੋਈ ਕਾਰਨ ਵੀ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਰਾਜਪਾਲ ਦੇ ਇਜਲਾਸ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਮਾਨ ਸਰਕਾਰ ਦਾ ਵੱਡਾ ਐਲਾਨ

ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਰੋਹਤਾਸ਼ ਕੁਮਾਰ ਹਰਿਆਣਾ ਦੇ ਜਾਖਲ ਨੇੜੇ ਪਿੰਡ  ਦਾ ਰਹਿਣ ਵਾਲਾ ਸੀ। ਇੱਥੇ ਉਹ ਆਪਣੇ ਫੁੱਫੜ ਦੇ ਕੋਲ ਰਹਿੰਦਾ ਸੀ। ਉਨ੍ਹਾ ਦੱਸਿਆ ਕਿ ਰੋਹਤਾਸ਼ ਕੁਮਾਰ ਦੇ ਮਾਪਿਆ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਫਿਲਹਾਲ ਖ਼ੁਦਕੁਸ਼ੀ ਦੇ ਪਿਛੇ ਕੋਈ ਕਾਰਨ ਸਾਹਮਣੇ ਨਹੀਂ ਆਇਆ। ਮਾਮਲੇ ਦੀ ਜਾਂਚ ਤੋਂ ਜੇਕਰ ਕੋਈ ਤੱਥ ਸਾਹਮਣੇ ਆਇਆ ਤਾਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita