ਜਸਬੀਰ ਜੱਸੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਤਰੀ ਬਣਨ ਦੀ ਦਿੱਤੀ ਵਧਾਈ, ਸਾਂਝੀਆਂ ਕੀਤੀਆਂ ਤਸਵੀਰਾਂ

06/01/2023 1:44:10 PM

ਜਲੰਧਰ (ਬਿਊਰੋ) - ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਵਿਚ ਕੀਤੇ ਅਚਨਚੇਤ ਵਾਧੇ ਦੌਰਾਨ 2 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਭਗਵੰਤ ਮਾਨ ਦੀ ਟੀਮ ਵਿਚ ਇਹ ਤੀਜਾ ਵਾਧਾ ਹੈ। ਸਿਆਸਤਦਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਫ਼ਰਜ਼ੰਦ ਗੁਰਮੀਤ ਸਿੰਘ ਖੁੱਡੀਆਂ ਦੀ ਬਤੌਰ ਖੇਤੀਬਾੜੀ ਮੰਤਰੀ ਕੀਤੀ ਗਈ ਚੋਣ ਬਣੀ ਹੈ।

ਖੁੱਡੀਆਂ ਦੇ ਮੰਤਰੀ ਬਣਨ ਉਪਰੰਤ ਪੰਜਾਬ ਦੇ ਗਾਇਕ ਜਸਬੀਰ ਜੱਸੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਗੁਰਮੀਤ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਜਸਬੀਰ ਜੱਸੀ ਨੇ ਕੈਪਸ਼ਨ 'ਚ ਲਿਖਿਆ, 'ਜਦੋਂ ਕਿਸੇ ਕਾਬਲ, ਇਮਾਨਦਾਰ, ਸਹਿਜ, ਸੁਲਝੇ,ਠਹਿਰਾਵ ਵਾਲੇ ਵਿਅਕਤੀ ਨੂੰ ਕੋਈ ਵੱਡੇ ਅਹੁਦੇ ਤੇ ਬਿਠਾਇਆ ਜਾਂਦੈ ਤਾਂ ਦਿਲ ਖੁਸ਼ੀ ਵਿਚ ਸਰਸ਼ਾਰ ਹੋ ਜਾਂਦੈ। ਮੁਬਾਰਕਾਂ ਗੁਰਮੀਤ ਸਿੰਘ ਖੁੱਡੀਆਂ ਜੀ।'

ਦੱਸ ਦਈਏ ਕਿ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਪਿਤਾ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਇਮਾਨਦਾਰੀ, ਸ਼ਰਾਫ਼ਤ ਅਤੇ ਦਰਵੇਸ਼ਾਂ ਵਾਲੀ ਵਿਰਾਸਤ ਨੂੰ ਮੌਜੂਦਾ ਗੰਧਲੇ ਸਿਆਸੀ ਮਹੌਲ ਵਿਚ ਵੀ ਬਰਕਰਾਰ ਰੱਖਿਆ ਹੈ।

ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਪੰਥਕ ਕਟਹਿਰੇ ਵਿਚ ਖੜ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਪੰਜ ਵਾਰ ਦੇ ਮੁੱਖ ਮੰਤਰੀ ਅਤੇ ਅਜਿੱਤ ਮੰਨੇ ਜਾਂਦੇ ਘਾਗ ਸਿਆਸਤਦਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੇ ਫਰਕ ਨਾਲ ਹਰਾ ਦੇਣ ਨੇ ਵੀ ਖੁੱਡੀਆਂ ਦੇ ਸਿਆਸੀ ਕੱਦ ਨੂੰ ਪੰਜਾਬ ਦੀ ਸਿਆਸਤ ਵਿਚ ਸਿਖ਼ਰ ਦਿੱਤੀ ਹੈ।

sunita

This news is Content Editor sunita