ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਅਮਿੱਟ ਪੈੜਾਂ ਛੱਡ ਹੋਈ ਸੰਪੰਨ-ਅਜੈਬ ਸਿੰਘ ਚੱਠਾ

06/27/2017 2:21:52 PM

ਨਾਭਾ (ਜਗਨਾਰ) - ਕੈਨੇਡਾ ਦੇ ਟਰਾਂਟੋ 'ਚ ਚੌਥੀ ਵਿਸ਼ਵ ਪੰਜਾਬੀ ਕਾਨਫੰਰਸ 23,24 ਤੇ 25 ਜੂਨ ਨੂੰ ਕਰਵਾਈ ਗਈ ਸੀ, ਜੋ ਕਿ ਮੰਗਲਵਾਰ ਨੂੰ ਅਮਿੱਟ ਪੈੜਾਂ ਛੱਡਦੀ ਹੋਈ ਸੰਪੰਨ ਹੋ ਗਈ। ਇਸ ਤਿੰਨ ਦਿਨਾਂ ਤਕ ਚੱਲੀ ਕਾਨਫੰਰਸ ਦਾ ਉਦਘਾਟਨ ਵਾਤਾਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਡੀ. ਜੀ. ਪੀ. ਸੀ. ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਇਸ ਕਾਨਫੰਰਸ 'ਚ ਤਿੰਨ ਦਿਨਾਂ 'ਚ 7 ਟੈਕਨੀਕਲ ਸੈਸ਼ਨ ਹੋਏ, ਜਿਨ੍ਹਾਂ 'ਚ ਨੈਤਿਕਤਾ ਪੰਜਾਬੀਆਂ 'ਚ ਪੰਜਾਬੀ ਭਾਸ਼ਾ ਦਾ ਭੱਵਿਖ ਤੇ ਚੁਣੌਤੀਆਂ ਵਿਸ਼ੇ  ਤੇ ਸਵਾਗਤੀ ਸੈਸ਼ਨ 'ਚ ਕੂਜੀਵਤ ਭਾਸ਼ਨ ਸਾ. ਵਾਇਸ ਚਾਂਸਲਰ ਡਾ. ਦਲਜੀਤ ਸਿੰਘ ਵਲੋਂ ਕੀਤਾ ਗਿਆ, ਜਦੋਂ ਕਿ ਡਾ. ਦੀਪਕ ਮਨਮੋਹਣ ਸਿੰਘ ਨੇ ਪ੍ਰਧਾਨਗੀ ਭਾਸ਼ਨ ਦਿੱਤਾ ਗਿਆ। ਚੇਅਰਮੈਨ ਅਜੈਬ ਸਿੰਘ ਚੱਠਾ ਵਿਸ਼ਵ ਪੰਜਾਬੀ ਕਾਨਫਰੰਸ 2017 ਵਲੋਂ ਇਸ ਕਾਨਫਰੰਸ ਦੀ ਰੂਪ ਰੇਖਾ ਤੇ ਇਸ ਦੇ ਆਰੰਭ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਤੇ ਅਰਵਿੰਦਰ ਢਿੱਲੋਂ ਵਲੋਂ ਧੰਨਵਾਦੀ ਸ਼ਬਦ ਕਹੇ ਗਏ। ਨੈਤਿਕਤਾ ਵਿਸ਼ੇ 'ਤੇ ਤਿੰਨ ਸੈਸ਼ਨ ਹੋਏ। ਜਿਨ੍ਹਾਂ ਦੇ ਚੇਅਰਪਰਸਨ ਵਜੋਂ ਡਾ. ਗੁਰਦੀਪ ਕੁਮਾਰ ਸ਼ਰਮਾ, ਡਾ. ਪਰਮਜੀਤ ਸਿੰਘ ਸਰੋਆ, ਦਿਲ ਨਿੱਝਰ ਵਲੋਂ ਸੇਵਾ ਨਿਭਾਈ ਗਈ ਤੇ ਪੰਜਾਬੀ ਭਾਸ਼ਾ ਸੈਸ਼ਨ ਦੌਰਾਨ ਨਰਵਿੰਦਰ ਕੌਸਲ, ਸਵਰਾਜ ਸੰਧੂ, ਡਾ. ਜਸਵਿੰਦ ਸਿੰਘ, ਅਰਵਿੰਦਰ ਸਿੰਘ ਢਿੱਲੋਂ ਵਲੋਂ ਚੇਅਰਪਰਸਨ ਦੀ ਸੇਵਾ ਨਿਭਾਈ ਗਈ। ਇਸ ਕਾਨਫਰੰਸ ਦੇ 'ਚ ਪੰਜਾਬੀ ਭਾਸ਼ਾ ਦਾ ਭਵਿੱਖ, ਚੁਣੌਤੀਆਂ ਪੁਸਤਕ ਰਲੀਜ਼ ਕੀਤੀ ਗਈ ਤੇ ਆਖਰੀ ਸੈਸ਼ਨ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਣ ਸਿੰਘ ਵਲੋਂ ਨਿਭਾਈ ਗਈ। ਚੇਅਰਮੈਨ ਅਜੈਬ ਸਿੰਘ ਚੱਠਾ ਵਲੋਂ ਅਗਲੀ ਕਾਨਫਰੰਸ 'ਚ ਸੁਧਾਰ ਕਰਨ ਤੇ ਨੈਤਿਕਤਾ ਦੀ ਲਹਿਰ ਜਾਰੀ ਰੱਖਣ ਦਾ ਐਲਾਨ  ਕੀਤਾ ਗਿਆ। ਡਾ. ਦਲਜੀਤ ਸਿੰਘ ਨੇ ਨੈਤਿਕਤਾ ਜੀਵਨ 'ਚ ਪੁਸਤਕ ਨੂੰ ਅਮਰੀਕਾ, ਪਾਕਿਸਤਾਨ, ਇੰਗਲੈਂਡ ਆਦਿ ਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਤਕ ਪਹੁੰਚਾਉਣ ਤੇ ਇਸ ਲਹਿਰ ਦਾ ਹਿੱਸਾ ਬਣਨ ਦੀ ਗੱਲ ਕਹੀ।


ਇਸ ਸੈਸ਼ਨ 'ਚ ਅਰਵਿੰਦਰ ਸਿੰਘ ਢਿੱਲੋਂ ਵਲੋਂ ਰਿਪੋਰਟ ਪੇਸ਼ ਕੀਤੀ ਗਈ, ਜਿਸ ਤੋਂ ਬਾਅਦ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਕਲਮ ਫਾਊਂਡੇਸ਼ਨ, ਪੰਜਾਬੀ ਬਿਜਨੈਸ ਪ੍ਰੋਫੈਸ਼ਨਲ ਐਸੋ. ਓਟਾਂਰਿਓ ਫਰੈਂਡਜ਼ ਕਲੱਬ ਵਲੋਂ ਇਹ ਯਤਨ ਜਾਰੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਾਨਫਰੰਸ 'ਚ ਪਹੁੰਚੀਆਂ ਉੱਘੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਸਮਾਗਮ  'ਚ ਨਿਰਮਲ ਸਾਧਾਵਾਲੀਆਂ, ਬੀ. ਐੱਸ. ਧਾਲੀਵਾਲ ਚਾਂਸਲਰ ਗੁਰੂ ਕੀ ਕਾਂਸ਼ੀ ਤਲਵੰਡੀ ਸਾਬੋ ਤੇ ਜਗਬਾਣੀ ਦੀ ਪ੍ਰਤੀਨਿਧੀ ਜਸਪਾਲ ਕੌਰ ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁੱਖੀ ਬਾਠ ਵੈਨਕੂਵਰ, ਹੇਲੇਮਾ ਤੇ ਐੱਮ. ਪੀ. ਰਾਜ ਗਰੇਵਾਲ ਨੇ ਵੀ ਸ਼ਮੂਲੀਅਤ ਕੀਤੀ।