Punjab Wrap Up : ਪੜ੍ਹੋ 02 ਫਰਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

02/02/2020 6:22:19 PM

ਜਲੰਧਰ (ਵੈੱਬ ਡੈਸਕ) - ਅੰਮ੍ਰਿਤਸਰ ਜੇਲ 'ਚੋਂ ਫਰਾਰ ਹੋਏ ਤਿੰਨ ਕੈਦੀਆਂ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਜਲੰਧਰ ਦੇ ਕਮਿਸ਼ਨਰ ਵਲੋਂ ਕੀਤੀ ਜਾਵੇਗੀ। ਦੂਜੇ ਪਾਸੇ ਢੀਂਡਸਿਆਂ ਦੇ ਗੜ੍ਹ ਸੰਗਰੂਰ ਵਿਖੇ ਅਕਾਲੀ ਦਲ ਵਲੋਂ ਕੀਤੀ ਗਈ ਰੈਲੀ ’ਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਸਣੇ ਭਾਜਪਾ ਆਗੂ ਮੌਜੂਦ ਰਹੇ, ਉਥੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਰੈਲੀ ’ਚੋਂ ਨਾਦਾਰਦ ਰਹੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 

ਅੰਮ੍ਰਿਤਸਰ ਜੇਲ ਬ੍ਰੇਕ ਮਾਮਲੇ 'ਚ ਮੁੱਖ ਮੰਤਰੀ ਵਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ 
ਅੰਮ੍ਰਿਤਸਰ ਜੇਲ 'ਚੋਂ ਫਰਾਰ ਹੋਏ ਤਿੰਨ ਕੈਦੀਆਂ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।  

ਸੰਗਰੂਰ ਰੈਲੀ 'ਚੋਂ ਮਜੀਠੀਆ ਗੈਰ-ਹਾਜ਼ਰ, ਬੀਬੀ ਜਗੀਰ ਕੌਰ ਨੂੰ ਵੀ ਨਹੀਂ ਦਿੱਤਾ ਬੋਲਣ ਦਾ ਸਮਾਂ     
ਢੀਂਡਸਿਆਂ ਦੇ ਗੜ੍ਹ ਸੰਗਰੂਰ ਵਿਖੇ ਅਕਾਲੀ ਦਲ ਵਲੋਂ ਕੀਤੀ ਗਈ ਰੈਲੀ ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਸਣੇ ਭਾਜਪਾ  

ਢੀਂਡਸਿਆਂ ਦੇ ਗੜ੍ਹ 'ਚ ਗਰਜੇ ਸੁਖਬੀਰ ਬਾਦਲ, ਦਿੱਤੀ ਸਿੱਧੀ ਚੁਣੌਤੀ (ਵੀਡੀਓ) 
ਸ਼੍ਰੋਮਣੀ ਅਕਾਲੀ ਦੱਲ ਵਲੋਂ ਅੱਜ ਢੀਂਡਸਿਆਂ ਦੇ ਗੜ੍ਹ ਕਹੇ ਜਾਣ ਵਾਲੇ ਸੰਗਰੂਰ ਦੀ ਅਨਾਜ ਮੰਡੀ ਵਿਚ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿਚ ਅਕਾਲੀ 

ਅੰਮ੍ਰਿਤਸਰ ਜੇਲ ਬਰੇਕ ਕਾਂਡ 'ਚ 7 ਪੁਲਸ ਮੁਲਾਜ਼ਮ ਮੁਅੱਤਲ    
ਅੰਮ੍ਰਿਤਸਰ ਜੇਲ ਤੋਂ ਤਿੰਨ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ 'ਚ 7 ਪੁਲਸ ਮੁਲਾਜ਼ਮਾਂ ਨੂੰ ਫੌਰੀ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ।  

ਸੰਗਰੂਰ 'ਚ ਬਾਦਲਾਂ ਦਾ ਸ਼ਕਤੀ ਪ੍ਰਦਰਸ਼ਨ, ਰੈਲੀ 'ਚ ਪਾਸ ਕੀਤੇ 6 ਮਤੇ 
ਅਕਾਲੀ ਦਲ ਵਲੋਂ ਅੱਜ ਢੀਂਡਸਿਆਂ ਦੇ ਗੜ੍ਹ ਸੰਗਰੂਰ ਵਿਚ ਵੱਡੀ ਰੈਲੀ ਕੀਤੀ ਗਈ। ਭਾਵੇਂ ਇਸ ਰੈਲੀ ਦਾ ਨਾਮ ਰੋਸ ਰੈਲੀ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਇਹ 

ਇਤਿਹਾਸ ਦੀ ਡਾਇਰੀ : ਖੁਸ਼ਵੰਤ ਸਿੰਘ ਜਿਸ ਨੇ ਲੇਖਣੀ ਰਾਹੀਂ ਬਣਾਈ ਸੀ ਆਪਣੀ ਵੱਖਰੀ ਪਛਾਣ (ਵੀਡੀਓ)
ਇਤਿਹਾਸ ਦੀ ਡਾਇਰੀ ’ਚ ਅੱਜ ਅਸੀਂ ਪ੍ਰਸਿੱਧ ਭਾਰਤੀ ਨਾਵਲਕਾਰ, ਪੱਤਰਕਾਰ ਤੇ ਇਤਿਹਾਸਕਾਰ ਤੇ ਬੇਬਾਕ ਲੇਖਕ ਖੁਸ਼ਵੰਤ ਸਿੰਘ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ।

ਕਾਂਗਰਸ ਮੁੱਢ ਕਦੀਮ ਤੋਂ ਸਿੱਖਾਂ ਤੇ ਪੰਜਾਬੀਆਂ ਦੀ ਦੁਸ਼ਮਣ : ਪ੍ਰਕਾਸ਼ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਵਿਰੁੱਧ ਸੰਗਰੂਰ ਵਿਖੇ ਰੱਖੀ ਗਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ 

ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲਾ : ਅਨਵਰ ਮਸੀਹ ਦੀ ਖਰੜ ਸਥਿਤ ਕੋਠੀ 'ਚ ਪੁਲਸ ਦੀ ਰੇਡ 
ਵਿਸ਼ੇਸ਼ ਟਾਸਕ ਫੋਰਸ ਵਲੋਂ ਅੰਮ੍ਰਿਤਸਰ ਵਿਖੇ ਅਕਾਲੀ ਆਗੂ ਅਤੇ ਸੁਬਾਰਡੀਨੇਟਰ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਸਾਬਕਾ

ਤਲਵਾਰਾਂ ਤੇ ਬਰਛਿਆਂ ਨਾਲ ਨਿਹੰਗਾਂ ਨੇ ਘੇਰਿਆ ਥਾਣਾ, ਜਾਣੋ ਕੀ ਹੈ ਪੂਰਾ ਮਾਮਲਾ
ਮੋਗਾ ਦੇ ਥਾਣਾ ਸਿਟੀ ਸਾਊਥ ਵਿਚ ਕੁਝ ਨਿਹੰਗ ਸਿੰਘਾਂ ਵਲੋਂ ਥਾਣੇ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਗਿਆ।

ਹਥਿਆਰਬੰਦ ਮੰਡੀਰ ਨੇ ਘਰ ’ਚ ਦਾਖਲ ਹੋ ਮਚਾਇਆ ਹੜਕੰਪ, ਵੀਡੀਓ ਵਾਇਰਲ
ਪਟਿਆਲਾ ਸ਼ਹਿਰ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਕੁਝ ਨੌਜਵਾਨ ਹੱਥਾਂ 'ਚ ਲੋਹੇ ਦੀਆਂ ਰਾਡਾਂ ਅਤੇ ਬੇਸਬਾਲ ਲੈ ਕੇ ਇਕ ਘਰ 'ਚ ਦਾਖਲ ਹੋ ਗਏ। 

rajwinder kaur

This news is Content Editor rajwinder kaur