Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

12/30/2019 6:18:11 PM

ਜਲੰਧਰ (ਵੈੱਬ ਡੈਸਕ) : ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਸ਼ਹਿਰ 'ਚ ਕਾਂਗਰਸ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਅਗਵਾਈ ਕਰਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨਾਲ ਕਿਸੇ ਨੂੰ ਵੀ ਛੇੜਛਾੜ ਕਰਨ ਦਾ ਹੱਕ ਨਹੀਂ ਹੈ ਪਰ ਭਾਜਪਾ ਸੰਵਿਧਾਨ ਦੀ ਬੁਨਿਆਦ ਨੂੰ ਹਿਲਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੂ. ਐੱਨ. ਓ. ਨੇ ਵੀ ਨਾਗਰਿਕਾ ਸੋਧ ਬਿੱਲ ਨੂੰ ਗਲਤ ਦੱਸਿਆ ਹੈ। ਦੂਜੇ ਪਾਸੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਲੋਂ ਬੀਤੇ ਦਿਨੀਂ ਪੰਜਾਬ ਕੈਬਨਿਟ 'ਚ ਫੇਰਬਦਲ ਦੇ ਦਿੱਤੇ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਗਿਆ।ਲੁਧਿਆਣਾ 'ਚ ਮੀਡੀਆ ਅੱਗੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਰਫਾਰਮ ਨਹੀਂ ਕਰਦਾ ਤਾਂ ਪੂਰੀ ਟੀਮ ਦੀ ਕਾਰਗੁਜ਼ਾਰੀ ਮਾੜੀ ਹੋ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਕੈਪਟਨ ਬੋਲੇ, 'ਸੰਵਿਧਾਨ ਨਾਲ ਕਿਸੇ ਨੂੰ ਛੇੜਛਾੜ ਦਾ ਹੱਕ ਨਹੀਂ'     
 ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਸ਼ਹਿਰ 'ਚ ਕਾਂਗਰਸ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਅਗਵਾਈ ਕਰਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨਾਲ ਕਿਸੇ ਨੂੰ ਵੀ ਛੇੜਛਾੜ ਕਰਨ ਦਾ ਹੱਕ ਨਹੀਂ ਹੈ...

ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਦਿੱਤਾ ਆਪਣੇ ਬਿਆਨਾਂ ਦਾ ਸਪੱਸ਼ਟੀਕਰਨ     
ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਲੋਂ ਬੀਤੇ ਦਿਨੀਂ ਪੰਜਾਬ ਕੈਬਨਿਟ 'ਚ ਫੇਰਬਦਲ ਦੇ ਦਿੱਤੇ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਗਿਆ।

ਸਿੱਖ ਜਥੇਬੰਦੀਆਂ ਨੇ ਰੰਧਾਵਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਦੀ ਕੀਤੀ ਮੰਗ (ਵੀਡੀਓ)     
ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵਾਇਰਲ ਹੋ ਰਹੀ ਕਥਿਤ ਵੀਡੀਓ ਦੇ ਖਿਲਾਫ ਹੁਣ ਸ੍ਰੀ ਅਕਾਲ ਤਖਤ ਸਾਹਿਬ 'ਚ ਸ਼ਿਕਾਇਤ ਪਹੁੰਚੀ ਹੈ।

ਫੂਲਕਾ ਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ, ਦਵਾਈਆਂ ਦਾ ਲਗਾਇਆ ਜਾਵੇ ਲੰਗਰ
ਪੰਜਾਬ ਵਿਚ ਸਰਕਾਰੀ ਸਿਹਤ ਸਿਸਟਮ ਪੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਸਾਬਕਾ ਐਮ.ਐਲ.ਏ. ਅਤੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦਾ ਕਹਿਣਾ ਹੈ ਕਿ 75 ਫੀਸਦੀ ਪਿੰਡਾਂ ਵਿਚ ਤਾਂ ਡਿਸਪੈਂਸਰੀ ਹੀ ਨਹੀਂ ਹੈ।

... ਹੁਣ 3 ਜਨਵਰੀ ਨੂੰ ਖੁੱਲ੍ਹਣਗੇ ਪੰਜਾਬ ਦੇ ਸਾਰੇ ਸਕੂਲ, 'ਠੰਡ' ਦੇ ਮੱਦੇਨਜ਼ਰ ਲਿਆ ਫੈਸਲਾ     
ਪੰਜਾਬ ਦੇ ਸਿੱਖਿਆ ਵਿਭਾਗ ਵਲੋਂ 25 ਦਸੰਬਰ, 2019 ਤੋਂ 31 ਦਸੰਬਰ, 2019 ਤੱਕ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ ਸਕੂਲਾਂ 'ਚ ਸਰਦੀ ਦੀਆਂ ਛੁੱਟੀਆਂ ਕੀਤੀਆਂ ਗਈਆਂ ਸਨ...

ਲੁਧਿਆਣਾ 'ਚ 'ਨਾਗਰਿਕਤਾ ਸੋਧ ਬਿੱਲ' ਨੂੰ ਲੈ ਕੇ ਸੜਕਾਂ 'ਤੇ ਕਾਂਗਰਸ     
 ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਪੰਜਾਬ ਕਾਂਗਰਸ ਸੜਕਾਂ 'ਤੇ ਉਤਰ ਆਈ ਹੈ ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਹੋ ਰਹੀ ਹੈ। 

ਕੈਨੇਡਾ 'ਚ ਧੂਰੀ ਦੇ ਨੌਜਵਾਨ ਦੀ ਮੌਤ, ਜਾਂਦਾ-ਜਾਂਦਾ 2019 ਪਰਿਵਾਰ ਨੂੰ ਦੇ ਗਿਆ ਗਮ (ਵੀਡੀਓ)     
ਨਵਾਂ ਸਾਲ ਚੜ੍ਹਨ 'ਚ ਕੁੱਝ ਹੀ ਘੰਟੇ ਬਚੇ ਹਨ ਪਰ ਇਸ ਦੌਰਾਨ ਵਿਦੇਸ਼ ਤੋਂ ਇਕ ਹੋਰ ਬੁਰੀ ਖਬਰ ਆਈ ਹੈ।

ਜਲੰਧਰ 'ਚ 1 ਜਨਵਰੀ ਨੂੰ ਟ੍ਰੈਫਿਕ ਰਹੇਗਾ ਡਾਇਵਰਟ, ਜਾਣੋ ਕੀ ਹੈ ਰੂਟ ਪਲਾਨ     
 2 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਮਨਾਇਆ ਜਾ ਰਿਹਾ ਹੈ...

ਅੱਖਾਂ 'ਚ ਸੁਪਨੇ ਲੈ ਵਿਦੇਸ਼ ਗਏ ਪੰਜਾਬੀਆਂ 'ਤੇ 2019 ਰਿਹਾ ਭਾਰੂ, ਹੋਏ ਡਿਪੋਰਟ
ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦਾ ਸੁਪਨਾ ਅਮਰੀਕਾ ਤੇ ਕੈਨੇਡਾ ਜਿਹੇ ਦੇਸ਼ਾਂ ਵਿਚ ਪੜ੍ਹ ਕੇ ਉਥੇ ਹੀ ਵੱਸਣ ਦਾ ਰਹਿੰਦਾ ਹੈ। 

ਠੰਡ 'ਤੇ ਭਾਰੀ ਪਈ ਸ਼ਰਧਾ ਦੀ ਆਸਥਾ, ਵਧੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ     
ਪਿਛਲੇ ਕਾਫੀ ਦਿਨਾਂ ਤੋਂ ਸੀਤ ਲਹਿਰ ਦੇ ਬਾਵਜੂਦ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਦਾ ਉਤਸ਼ਾਹ ਬਰਕਰਾਰ ਹੈ। 

ਸਾਲ 2019 : ਵਤਨ ਖਾਤਰ ਸ਼ਹੀਦ ਹੋਏ ਪੰਜਾਬ ਦੇ ਇਹ ਮਹਾਨ ਸੂਰਮੇ     
 ਪੰਜਾਬ ਦੀ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਹੈ। ਇਸ ਧਰਤੀ ’ਤੇ ਰਹਿ ਰਹੇ ਕਈ ਮਹਾਨ ਯੋਧਿਆਂ ਨੇ ਦੇਸ਼ ਦੀ ਖਾਤਰ ਸਰਹੱਦ ’ਤੇ ਦੁਸ਼ਮਣਾਂ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਹਨ।

ਇਨ੍ਹਾਂ ਨੂੰ ਮਿਲੇਗਾ ਕੈਪਟਨ ਵਾਲਾ ਸਮਾਰਟ ਫੋਨ, ਦੇਖੋ ਵੀਡੀਓ 'ਚ ਪੂਰੀ ਖਬਰ     
 ਪੰਜਾਬ ਸਰਕਾਰ ਆਖਰ ਹੁਣ ਸੂਬੇ ਦੇ ਸਰਕਾਰੀ ਸਕੂਲਾਂ 'ਚ ਸਾਲ 2019–2020 ਦੌਰਾਨ 11ਵੀਂ ਤੇ 12ਵੀਂ ਜਮਾਤ 'ਚ ਪੜ੍ਹਨ ਵਾਲੀਆਂ ਕੁੜੀਆਂ ਨੂੰ ਸਮਾਰਟ ਫੋਨ ਵੰਡੇਗੀ

Anuradha

This news is Content Editor Anuradha