Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

12/24/2019 6:07:08 PM

ਜਲੰਧਰ (ਵੈੱਬ ਡੈਸਕ) : ਆਪਣੇ ਨਿੱਜੀ ਦੌਰ 'ਤੇ ਬਰਨਾਲਾ ਪੁੱਜੇ ਆਮ ਆਦਮੀ ਪਾਰਟੀ ਦੇ ਦਾਖਾ ਤੋਂ ਸਾਬਕਾ ਵਿਧਾਇਕ ਐੱਚ.ਐੱਸ. ਫੂਲਕਾ ਨੇ ਅਕਾਲੀ ਦਲ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ ਦੇ ਮੁੱਦੇ 'ਤੇ ਕਿਹਾ ਕਿ ਅਜੇ ਤਾਂ ਬਗਾਵਤ ਦੀ ਸ਼ੁਰੂਆਤ ਹੋਈ ਹੈ ਅਤੇ ਜਲਦੀ ਹੀ ਅਕਾਲੀ ਦਲ ਦੇ ਹੋਰ ਨੇਤਾ ਵੀ ਸੁਖਬੀਰ ਬਾਦਲ ਨਾਲ ਬਗਾਵਤ ਕਰਨਗੇ। ਦੂਜੇ ਪਾਸੇ ਕੌਮਾਂਤਰੀ ਏਅਰਪੋਰਟ ਦੇ ਨਾਂ ਨੂੰ ਲੈ ਕੇ ਛਿੜੇ ਵਿਵਾਦ ਵਿਚ ਹੁਣ ਅਕਾਲੀ ਦਲ ਨੇ ਵੀ ਐਂਟਰੀ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੌਮਾਂਤਰੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਹੀ ਰਹਿਣਾ ਚਾਹੀਦਾ ਹੈ। ਸੁਖਬੀਰ ਮੁਤਾਬਿਕ ਇਸ ਬਾਬਤ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ। ਪੰਜਾਬ ਸਰਕਾਰ 'ਤੇ ਹਮਲਾ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਅਤੇ ਕਾਂਗਰਸ ਦੇ ਆਪਣੇ ਹੀ ਵਿਧਾਇਕ ਰੇਤ ਅਤੇ ਨਸ਼ੇ ਮਾਫੀਆ ਬਣੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਅਜੇ ਤਾਂ ਬਗਾਵਤ ਦੀ ਸ਼ੁਰੂਆਤ ਹੋਈ ਹੈ, ਅਕਾਲੀ ਦਲ 'ਚ ਪੈਣਗੇ ਪਟਾਕੇ : ਫੂਲਕਾ (ਵੀਡੀਓ)     
ਆਪਣੇ ਨਿੱਜੀ ਦੌਰ 'ਤੇ ਬਰਨਾਲਾ ਪੁੱਜੇ ਆਮ ਆਦਮੀ ਪਾਰਟੀ ਦੇ ਦਾਖਾ ਤੋਂ ਸਾਬਕਾ ਵਿਧਾਇਕ ਐੱਚ.ਐੱਸ. ਫੂਲਕਾ ਨੇ ਅਕਾਲੀ ਦਲ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ ਦੇ ਮੁੱਦੇ 'ਤੇ ਕਿਹਾ ਕਿ ਅਜੇ ਤਾਂ ਬਗਾਵਤ ਦੀ ਸ਼ੁਰੂਆਤ ਹੋਈ ਹੈ

ਏਅਰਪੋਰਟ ਵਿਵਾਦ 'ਚ ਅਕਾਲੀ ਦਲ ਦੀ ਐਂਟਰੀ, ਜਾਣੋ ਕੀ ਬੋਲੇ ਸੁਖਬੀਰ     
ਕੌਮਾਂਤਰੀ ਏਅਰਪੋਰਟ ਦੇ ਨਾਂ ਨੂੰ ਲੈ ਕੇ ਛਿੜੇ ਵਿਵਾਦ ਵਿਚ ਹੁਣ ਅਕਾਲੀ ਦਲ ਨੇ ਵੀ ਐਂਟਰੀ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੌਮਾਂਤਰੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਹੀ ਰਹਿਣਾ ਚਾਹੀਦਾ ਹੈ। 

'ਮੋਹਾਲੀ' ਵਾਲੇ ਬਿਆਨ 'ਤੇ ਕਿਰਨ ਖੇਰ ਨੂੰ ਸਿੱਧੂ ਦਾ ਠੋਕਵਾਂ ਜਵਾਬ     
 ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਮੋਹਾਲੀ 'ਚ ਬਣੇ ਹਵਾਈ ਅੱਡੇ ਦੇ ਨਾਂ ਵਿਚ ਮੋਹਾਲੀ ਸ਼ਹਿਰ ਦਾ ਨਾਮ ਜ਼ਰੂਰ ਦਰਜ ਹੋਣਾ ਚਾਹੀਦਾ ਹੈ...

'ਭਗਵੰਤ ਮਾਨ' ਦੀ ਪ੍ਰੈਸ ਕਾਨਫਰੰਸ 'ਚ ਹੰਗਾਮਾ, ਪੱਤਰਕਾਰਾਂ ਨਾਲ ਭਿੜੇ     
ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਦੌਰਾਨ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਪੱਤਰਕਾਰਾਂ ਨਾਲ ਖਹਿਬੜ ਪਏ ਅਤੇ ਤੂੰ-ਤੜਾਕ 'ਤੇ ਉਤਰ ਆਏ। 

ਨਿਸ਼ਾਂਤ ਸ਼ਰਮਾ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਬਦਮਾਸ਼ ਸੁਖਪ੍ਰੀਤ ਸਿੰਘ ਬੁੱਢਾ ਪੁਲਸ ਰਿਮਾਂਡ 'ਤੇ     
ਥਾਣਾ ਸਿਟੀ ਪੁਲਸ ਨੇ ਬਦਮਾਸ਼ ਸੁਖਪ੍ਰੀਤ ਸਿੰਘ ਬੁਢਾ ਨੂੰ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਕੁਮਾਰ ਸ਼ਰਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ  ਗ੍ਰਿਫਤਾਰ ਕੀਤਾ ਗਿਆ ਸੀ।

'ਮੋਬਾਈਲਖਾਨਾ' ਬਣੀਆਂ ਪੰਜਾਬ ਦੀਆਂ ਜੇਲਾਂ, ਇਕ ਸਾਲ 'ਚ ਬਰਾਮਦ ਹੋਏ 1086 ਫੋਨ
ਜੇਲ ਵਿਭਾਗ ਵੱਲੋਂ ਸੂਬੇ ਦੀਆਂ ਜੇਲਾਂ ਵਿਚੋਂ ਲੰਘ ਰਹੇ ਸਾਲ 2019 ਵਿਚ ਹੁਣ ਤੱਕ 1086 ਮੋਬਾਈਲ ਫੋਨ ਫੜੇ ਗਏ ਹਨ।

ਮਨਪ੍ਰੀਤ ਬਾਦਲ ਦੀ ਕੋਠੀ 'ਚ '27 ਏ. ਸੀ.' ਲੱਗਣ ਦਾ ਭੇਤ ਖੋਲ੍ਹੇਗੀ ਸਰਕਾਰ     
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ 'ਚ 27 ਏ. ਸੀ. ਲੱਗਣ ਦੇ ਮਾਜਰੇ ਦਾ ਪੰਜਾਬ ਸਰਕਾਰ ਵਲੋਂ ਭੇਤ ਖੋਲ੍ਹਿਆ ਜਾਵੇਗਾ।

ਵਿਦੇਸ਼ਾਂ ਨੂੰ ਗਏ ਪਰ ਮੁੜ ਨਾ ਪਰਤੇ ਜਿਗਰ ਦੇ ਟੋਟੇ, ਅਭੁੱਲ ਜ਼ਖਮ ਦੇ ਗਿਆ ਸਾਲ 2019     
ਪੰਜਾਬ ਦੀ ਨੌਜਵਾਨ ਪੀੜ੍ਹੀ ਰੋਜ਼ੀ-ਰੋਟੀ ਕਮਾਉਣ ਦੇ ਲਈ ਸਭ ਤੋਂ ਵੱਧ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ ਅਤੇ ਅਜੌਕੇ ਸਮੇਂ 'ਚ ਇਹ ਰੁਝਾਨ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ।

ਪੇਰੇਂਟਸ ਮੀਟਿੰਗ 'ਚ ਜਾ ਰਹੇ ਪਤੀ-ਪਤਨੀ ਦੀ ਭਿਆਨਕ ਹਾਦਸੇ 'ਚ ਮੌਤ
ਥਾਣਾ ਦਾਖਾ ਅਧੀਨ ਪੈਂਦੇ ਪਿੰਡ ਦੇਤਵਾਲ ਦੇ ਜੋੜੇ ਦੀ ਕੈਂਟਰਲ ਹੇਠ ਆਉਣ ਕਾਰਨ ਮੌਤ ਹੋ ਗਈ। 

ਸੀਤ ਲਹਿਰ ਦਾ ਪੂਰਾ ਜ਼ੋਰ, ਸੰਘਣੀ ਧੁੰਦ 'ਚ ਘਿਰਿਆ ਪੰਜਾਬ     
ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਸੋਮਵਾਰ ਵੀ ਸੀਤ ਲਹਿਰ ਦਾ ਪੂਰਾ ਜ਼ੋਰ ਰਿਹਾ ਅਤੇ ਸੰਘਣੀ ਧੁੰਦ ਪੈਣ ਕਾਰਣ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਰੇਲ, ਸੜਕ ਅਤੇ ਹਵਾਈ ਆਵਾਜਾਈ 'ਤੇ ਮਾੜਾ ਅਸਰ ਪਿਆ। 

ਲੁਧਿਆਣਾ 'ਚ ਅੰਗੀਠੀ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ 2 ਬੱਚਿਆਂ ਦੀ ਮੌਤ (ਵੀਡੀਓ)     
ਲੁਧਿਆਣਾ ਦੇ ਸੁਭਾਸ਼ ਨਗਰ ਬਸਤੀ ਜੋਧੇਵਾਲ 'ਚ ਬੀਤੀ ਰਾਤ ਅੰਗੀਠੀ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ 2 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 4 ਲੋਕਾਂ ਦੀ ਹਾਲਤ ਖਰਾਬ ਹੋ ਗਈ।

Anuradha

This news is Content Editor Anuradha