Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

12/18/2019 5:53:30 PM

ਜਲੰਧਰ (ਵੈੱਬ ਡੈਸਕ) : ਅਕਾਲੀ ਦਲ ਨੂੰ ਅਸਲ ਸਿਧਾਂਤਾਂ 'ਤੇ ਮੁੜ ਲਿਆਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਪੁਸ਼ਤਪਨਾਹੀ ਤੋਂ ਮੁਕਤ ਕਰਵਾਉਣ ਲਈ ਸੁਖਦੇਵ ਸਿੰਘ ਢੀਂਡਸਾ ਨੇ ਕਮਰ ਕੱਸ ਲਈ ਹੈ। ਬੁੱਧਵਾਰ ਨੂੰ ਸੁਖਦੇਵ ਸਿੰਘ ਢੀਂਡਸਾ ਵਲੋਂ ਆਪਣੇ ਗ੍ਰਹਿ ਵਿਖੇ ਮੀਟਿੰਗ ਦੇ ਨਾਂ 'ਤੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਵਿੱਖ ਦੀ ਰਣਨੀਤੀ ਦੱਸਦੇ ਹੋਏ ਢੀਂਡਸਾ ਨੇ ਆਖਿਆ ਕਿ ਵੀਰਵਾਰ ਨੂੰ ਉਹ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਵਇੰਦਰ ਸਿੰਘ ਨਾਲ ਮੀਟਿੰਗ ਕਰਨ ਜਾ ਰਹੇ ਹਨ ਅਤੇ ਮੀਟਿੰਗ ਤੋਂ ਬਾਅਦ ਇਕ ਕਮੇਟੀ ਬਣਾਈ ਜਾਵੇਗੀ ਜਿਹੜੀ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰੇਗੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਸੰਗਰੂਰ ਸਥਿਤ ਆਪਣੇ ਨਿਵਾਸ 'ਤੇ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਸ਼ਕਤੀ ਪ੍ਰਦਰਸ਼ਨ ਦੌਰਾਨ ਖਾਸ ਗੱਲ ਇਹ ਰਹੀ ਕਿ ਇਸ ਸਮੇਂ ਵੀ ਛੋਟੇ ਢੀਂਡਸਾ (ਪਰਮਿੰਦਰ ਸਿੰਘ ਢੀਂਡਸਾ) ਨਾਦਾਰਦ ਰਹੇ। ਫਿਲਹਾਲ ਛੋਟੇ ਢੀਂਡਸਾ ਅਜੇ ਤਕ ਨਾ ਤਾਂ ਸੁਖਬੀਰ ਬਾਦਲ ਵੱਲ ਹਨ ਅਤੇ ਨਾ ਹੀ ਟਕਸਾਲੀਆਂ ਨਾਲ ਖੜ੍ਹੋਤੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਬਾਦਲਾਂ ਦੀਆਂ ਚੂਲ੍ਹਾਂ ਹਿਲਾਉਣ ਲਈ ਢੀਂਡਸਾ ਦਾ ਮਾਸਟਰ ਪਲਾਨ     
ਅਕਾਲੀ ਦਲ ਨੂੰ ਅਸਲ ਸਿਧਾਂਤਾਂ 'ਤੇ ਮੁੜ ਲਿਆਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਪੁਸ਼ਤਪਨਾਹੀ ਤੋਂ ਮੁਕਤ ਕਰਵਾਉਣ ਲਈ ਸੁਖਦੇਵ ਸਿੰਘ ਢੀਂਡਸਾ ਨੇ ਕਮਰ ਕੱਸ ਲਈ ਹੈ। 

ਪਿਉ ਦੇ ਸ਼ਕਤੀ ਪ੍ਰਦਰਸ਼ਨ 'ਚ ਪਰਮਿੰਦਰ ਢੀਂਡਸਾ ਗਾਇਬ     
 ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਸੰਗਰੂਰ ਸਥਿਤ ਆਪਣੇ ਨਿਵਾਸ 'ਤੇ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। 

ਵਰਲਡ ਬੈਂਕ ਤੋਂ 2130 ਕਰੋੜ ਰੁਪਏ ਦਾ ਕਰਜ਼ਾ ਲਵੇਗਾ 'ਪੰਜਾਬ'     
 ਪੰਜਾਬ ਸਰਕਾਰ ਵਲੋਂ ਆਉਣ ਵਾਲੇ 3 ਮਹੀਨਿਆਂ 'ਚ ਵਰਲਡ ਬੈਂਕ ਤੋਂ 300 ਮਿਲੀਅਨ ਡਾਲਰ (2130 ਕਰੋੜ ਰੁਪਏ) ਦਾ ਕਰਜ਼ਾ ਲੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਦੁਬਈ 'ਚ ਗੋਰਾਇਆ ਦੇ ਨੌਜਵਾਨ ਦੀ ਹੱਤਿਆ, ਗਲੀ ਹੋਈ ਮਿਲੀ ਲਾਸ਼ (ਤਸਵੀਰਾਂ)     
 ਰੋਜ਼ੀ-ਰੋਟੀ ਖਾਤਿਰ ਦੁਬਈ ਗਏ ਗੋਰਾਇਆ ਦੇ ਪਿੰਡ ਸਰਗੁੰਦੀ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਗਗਨਦੀਪ ਬੰਗਾ ਦੀ ਦੁਬਈ 'ਚ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 

ਬਜ਼ੁਰਗ ਜੋੜੇ ਲਈ ਮਸੀਹਾ ਬਣ ਕੇ ਬਹੁੜਿਆ ਫਿਰੋਜ਼ਪੁਰ ਦਾ ਡੀ.ਸੀ
 ਆਪਣਾ ਘਰ ਹੋਣ ਦੇ ਬਾਵਜੂਦ ਦਰ-ਦਰ ਦੀਆਂ ਠੋਕਰਾਂ ਖਾ ਰਹੇ ਪਿੰਡ ਚਾਂਬ ਦੇ ਬਜ਼ੁਰਗ ਜੋੜੇ ਦੀ ਮਦਦ ਕਰਨ ਲਈ ਅੱਜ ਫਿਰੋਜ਼ਪੁਰ ਦੇ ਡੀ.ਸੀ ਚੰਦਰ ਗੈਂਦ ਉਨ੍ਹਾਂ ਕੋਲ ਆਏ।

ਨਾ ਹੀ ਚੋਣਾਂ ਲੜਾਂਗਾ ਤੇ ਨਾ ਹੀ ਅਹੁਦਾ ਛੱਡਾਂਗਾ : ਸੁਖਦੇਵ ਢੀਂਡਸਾ     
ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਸੰਗਰੂਰ ਜ਼ਿਲੇ ’ਚ ਸਥਿਤ ਆਪਣੇ ਨਿਵਾਸ ਸਥਾਨ ’ਤੇ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। 

ਖਜ਼ਾਨਾ ਖਾਲੀ ਪਰ ਸਾਂਸਦਾਂ ਤੇ ਵਿਧਾਇਕਾਂ ਨੂੰ 20 ਲਗਜ਼ਰੀ ਗੱਡੀਆਂ ਦੇਵੇਗੀ 'ਕੈਪਟਨ ਸਰਕਾਰ'     
 ਪੰਜਾਬ ਸਰਕਾਰ ਭਾਵੇਂ ਫੰਡਾਂ ਦੀ ਕਮੀ ਕਾਰਨ ਮੁਲਾਜ਼ਮਾਂ ਨੂੰ ਸਮੇਂ 'ਤੇ ਤਨਖਾਹ ਦੇਣ ਤੋਂ ਅਸਮਰੱਥ ਹੈ ਪਰ ਸਾਂਸਦਾਂ ਤੇ ਵਿਧਾਇਕਾਂ ਲਈ 20 ਲਗਜ਼ਰੀ ਗੱਡੀਆਂ ਖਰੀਣ ਦੀ ਤਿਆਰੀ ਕਰ ਲਈ ਗਈ ਹੈ। 

ਗੁੜ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹੋ ਰਿਹੈ ਸਿਹਤ ਨਾਲ ਖਿਲਵਾੜ (ਵੀਡੀਓ)     
 ਗੁੜ ਖਾਣ ਦੇ ਸ਼ੌਕੀਨਾਂ ਲਈ ਇਹ ਖਬਰ ਬੇਹੱਦ ਖਾਸ ਹੋ ਸਕਦੀ ਹੈ। ਤੁਸੀਂ ਰੋਡ 'ਤੇ ਕਈ ਵਾਰ ਗੁੜ ਬਣਾਉਣ ਵਾਲੇ ਵੇਲਣਾਂ ਤਾਂ ਜ਼ਰੂਰ ਦੇਖੇ ਹੋਣਗੇ ...

ਮਾਮੇ ਦੇ ਵਿਆਹ 'ਚ ਪਏ ਵੈਣ, 2 ਸਾਲਾ ਭਾਣਜੇ ਦੀ ਵਾਸ਼ਿੰਗ ਮਸ਼ੀਨ 'ਚੋਂ ਮਿਲੀ ਲਾਸ਼ (ਵੀਡੀਓ)     
ਪਿੰਡ ਖੁਖਰੈਣ 'ਚ ਆਪਣੇ ਮਾਮੇ ਦੇ ਵਿਆਹ 'ਤੇ ਆਏ ਇਕ 2 ਸਾਲ ਦੇ ਮਾਸੂਮ ਬੱਚੇ ਦੀ ਲਾਸ਼ ਨੇੜਲੇ ਘਰ 'ਚੋਂ ਵਾਸ਼ਿੰਗ ਮਸ਼ੀਨ 'ਚੋਂ ਮਿਲੀ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। 

ਦਿਵਯਾਂਗ ਹੋਣ ਦੇ ਬਾਵਜੂਦ ਗੁਰਜੰਟ ਸਿੰਘ ਨੇ ਨਹੀਂ ਮੰਨੀ ਹਾਰ, ਦੇਸ਼-ਵਿਦੇਸ਼ 'ਚ ਚਰਚੇ     
 ਪੰਜਾਬ ਦੇ ਅਜੋਕੇ ਦੌਰ 'ਚ ਜਦੋਂ ਸਾਡੀ ਜ਼ਿਆਦਾ ਨੌਜਵਾਨ ਪੀੜ੍ਹੀ ਦਾ ਰੁਝਾਨ ਨਸ਼ਿਆਂ ਵੱਲ ਤੁਰਿਆ ਹੋਇਆ ਹੈ ਤਾਂ ਇਕ ਅਜਿਹਾ ਨੌਜਵਾਨ ਜੋ ਹੈਂਡੀਕੈਪ ਹੋਣ ਦੇ ਬਾਵਜੂਦ ਆਪਣੀ ਖੇਡ ਕ੍ਰਿਕੇਟ ਨਾਲ ਸੂਬੇ ਜਾਂ ਦੇਸ਼ 'ਚ ਹੀ ਨਹੀਂ ਬਲਕਿ ਪੂਰੇ ਵਿਸ਼ਵ 'ਚ ਨਾਮ ਰੌਸ਼ਨ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰ ਰਿਹਾ ਹੈ।

ਲੁਧਿਆਣਾ 'ਚ ਹੱਡ ਚੀਰਵੀਂ 'ਠੰਡ' ਨੇ ਠਾਰੇ ਲੋਕ, ਟੁੱਟਿਆ 46 ਸਾਲਾਂ ਦਾ ਰਿਕਾਰਡ (ਵੀਡੀਓ)     
ਪਹਾੜਾਂ 'ਚ ਹੋ ਰਹੀ ਬਰਫਬਾਰੀ ਅਤੇ ਬੀਤੇ ਦਿਨੀਂ ਪੰਜਾਬ 'ਚ ਪਏ ਮੀਂਹ ਕਾਰਨ ਠੰਡ ਨੇ ਪੂਰਾ ਜ਼ੋਰ ਫੜ੍ਹ ਲਿਆ ਹੈ। 

Anuradha

This news is Content Editor Anuradha