Punjab Wrap Up:ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

09/25/2019 5:08:40 PM

ਜਲੰਧਰ (ਵੈਬ ਡੈਸਕ)—ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਪੰਜਾਬ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਬੁੱਧਵਾਰ ਨੂੰ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵਲੋਂ ਦਾਖਾਂ ਤੋਂ ਅਮਨਦੀਪ ਮੋਹੀ, ਜਲਾਲਾਬਾਦ ਤੋਂ ਮਹਿੰਦਰ ਸਿੰਘ ਕਚੂਰਾ, ਫਗਵਾੜਾ ਤੋਂ ਸੰਤੋਸ਼ ਕੁਮਾਰ ਅਤੇ ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਲੰਗਰ 'ਤੇ ਲੱਗਦੇ ਜੀ. ਐਸ. ਟੀ. ਦਾ ਭੁਗਤਾਨ ਕਰਨ ਲਈ ਸਾਰੀ ਲੋੜੀਂਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਖਾਤੇ 'ਚ 1,96,57,190 ਰੁਪਏ ਤਬਦੀਲ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਾਸ ਖਬਰਾਂ ਦੱਸਾਂਗੇ-

ਪੰਜਾਬ 'ਚ ਜ਼ਿਮਨੀ ਚੋਣਾਂ ਲਈ 'ਆਪ' ਨੇ ਐਲਾਨੇ ਉਮੀਦਵਾਰ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਪੰਜਾਬ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਬੁੱਧਵਾਰ ਨੂੰ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਖਾਤੇ 'ਚ ਪਾਏ 1.96 ਕਰੋੜ ਰੁਪਏ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਲੰਗਰ 'ਤੇ ਲੱਗਦੇ ਜੀ. ਐਸ. ਟੀ. ਦਾ ਭੁਗਤਾਨ ਕਰਨ ਲਈ ਸਾਰੀ ਲੋੜੀਂਦੀ ਪ੍ਰਕਿਰਿਆ ਮੁਕੰਮਲ ਕਰਨ

ਸਾਵਧਾਨ! 12 ਸੂਬਿਆਂ 'ਚ ਤਰਥੱਲੀ ਮਚਾ ਚੁੱਕਾ ਈਰਾਨ ਗੈਂਗ ਪੰਜਾਬ 'ਚ ਸਰਗਰਮ
ਨਕਲੀ ਪੁਲਸ, ਇਨਕਮ ਅਤੇ ਸੇਲ ਟੈਕਸ ਅਫਸਰ ਬਣ ਕੇ ਪੂਰੇ ਦੇਸ਼ ਦੀ ਪੁਲਸ ਦੀ ਨੱਕ 'ਚ ਦਮ ਕਰ ਚੁੱਕਾ ਈਰਾਨੀ ਗੈਂਗ ਇਕ ਵਾਰ ਫਿਰ ਐਕਟਿਵ ਹੋ ਗਿਆ ਹੈ। 

ਭਤੀਜੀ ਨੂੰ ਨਰਕ 'ਚੋਂ ਕੱਢਣ ਗਿਆ ਸੀ ਤਾਇਆ, ਖੁਦ ਬਣਿਆ ਕਾਲ ਦਾ ਸ਼ਿਕਾਰ (ਵੀਡੀਓ)
ਆਪਣੀ ਕਿਸਮਤ 'ਤੇ ਹੰਝੂ ਵਹਾਅ ਰਹੀ ਇਹ ਉਹ ਬਦਨਸੀਬ ਮਹਿਲਾ ਹੈ, ਜਿਸ ਦੇ ਪਤੀ ਵਲੋਂ ਉਸ ਦੇ ਤਾਏ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮੋਹਾਲੀ 'ਚ ਨੌਜਵਾਨਾਂ ਦੀ ਸ਼ਰੇਆਮ ਗੁੰਡਾਗਰਦੀ, ਬੇਰਹਿਮੀ ਨਾਲ ਕੁੱਟਿਆ ਮੁੰਡਾ (ਵੀਡੀਓ)
ਮੋਹਾਲੀ ਦੇ ਫੇਜ਼-7 'ਚ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਕੁਝ ਨੌਜਵਾਨਾਂ ਵਲੋਂ ਦੁਕਾਨ 'ਤੇ ਕੰਮ ਕਰਦੇ ਇਕ ਮੁੰਡੇ ਦੀ ਕੁੱਟਮਾਰ ਕੀਤੀ ਗਈ। 

ਗਲੇ 'ਚ ਮੀਟਰ ਤੇ ਬਿਜਲੀ ਦੇ ਬਿੱਲ ਲਟਕਾ ਨਾਮਜ਼ਦਗੀ ਭਰਨ ਪੁੱਜਾ 'ਟੀਟੂ ਬਾਣੀਆ'
ਲੋਕ ਸਭਾ ਚੋਣਾਂ 'ਚ ਆਪਣੀ ਜ਼ਮਾਨਤ ਜ਼ਬਤ ਕਰਾ ਚੁੱਕੇ ਟੀਟੂ ਬਾਣੀਆ ਨੇ ਮੁੜ ਤੋਂ ਮੁੱਲਾਂਪੁਰ ਦਾਖਾ 'ਚ ਜ਼ਿਮਨੀ ਚੋਣ ਲੜਨ ਦੀ ਤਿਆਰੀ ਕੱਸ ਲਈ ਹੈ। 

ਅੰਮ੍ਰਿਤਸਰ ਏਅਰਪੋਰਟ ਦੀ ਸੁਰੱਖਿਆ ਵਧਾਈ, ਕਮਾਂਡੋ ਤੇ ਪੈਰਾਮਿਲਟਰੀ ਫੋਰਸ ਤਾਇਨਾਤ
ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਦੇਸ਼ 'ਚ ਪ੍ਰਮੁੱਖ ਧਾਰਮਿਕ ਸਥਾਨਾਂ, ਏਅਰਪੋਰਟਾਂ, ਮੁੰਬਈ, ਬੈਂਗਲੁਰੂ ਸਮੇਤ 16 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਏਅਰ ਪੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦਾ ਦਿਹਾਂਤ
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਅੱਜ ਅਕਾਲ ਚਲਾਣਾ ਕਰ ਗਏ ਹਨ।

ਵਿਆਹ ਤੋਂ ਡੇਢ ਮਹੀਨੇ ਬਾਅਦ ਪ੍ਰੇਮੀ ਨੇ ਵਿਖਾਇਆ ਰੰਗ, ਪਹਿਲਾਂ ਘਰ ਛੱਡਿਆ ਹੁਣ ਛੱਡਣੀ ਪਈ ਦੁਨੀਆ
12ਵੀਂ ਜਮਾਤ 'ਚ ਪੜ੍ਹਨ ਵਾਲੀ ਇਕ ਲੜਕੀ ਨੂੰ ਆਪਣੇ ਪ੍ਰੇਮ ਜਾਲ 'ਚ ਫਸਾਉਣ ਤੋਂ ਬਾਅਦ ਉਕਤ ਲੜਕੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਦੇ ਬਿਨਾਂ ਹੀ ਘਰੋਂ ਕਥਿਤ ਤੌਰ 'ਤੇ ਭਜਾ ਕੇ ਕੋਰਟ ਮੈਰਿਜ ਕਰਨ 

ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
ਮੋਗਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਫਿਰੋਜ਼ਪੁਰ 29 ਬਟਾਲੀਅਨ ਬੀ.ਐੱਸ.ਐੱਫ ਦੀ ਮਦਦ ਨਾਲ ਬੀ.ਓ.ਪੀ. ਜਗਦੀਸ਼ ਦੇ ਗੇਟ ਨੰਬਰ 193 ਦੇ ਨਾਲ ਲੱਗਦੇ ਖੇਤਾਂ 'ਚੋਂ 2 ਪੈਕੇਟ ਹੈਰੋਇਨ ਬਰਾਮਦ ਕੀਤੇ ਹਨ।

Shyna

This news is Content Editor Shyna