Punjab wrap up: ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

07/20/2019 5:27:00 PM

ਜਲੰਧਰ (ਵੈੱਬ ਡੈਸਕ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਮੰਤਰੀ ਮੰਡਲ 'ਚੋਂ ਦਿੱਤਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਗਵਰਨਰ ਬੀ.ਪੀ. ਸਿੰਘ ਬਦਨੌਰ ਨੂੰ ਵੀ ਭੇਜ ਦਿੱਤਾ ਗਿਆ ਹੈ। ਨਵਜੋਤ ਸਿੱਧੂ ਨੇ ਇਹ ਅਸਤੀਫਾ 15 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਭਿਜਵਾਇਆ ਸੀ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜਪਾਲ ਨੂੰ ਸਿੱਧੂ ਦਾ ਅਸਤੀਫਾ ਭੇਜਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

ਪੰਜਾਬ ਵਜ਼ਾਰਤ 'ਚੋਂ ਸਿੱਧੂ ਆਊਟ, ਮੁੱਖ ਮੰਤਰੀ ਵਲੋਂ ਅਸਤੀਫਾ ਮਨਜ਼ੂਰ (ਵੀਡੀਓ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਵਲੋਂ ਪੰਜਾਬ ਮੰਤਰੀ ਮੰਡਲ 'ਚੋਂ ਦਿੱਤਾ ਅਸਤੀਫਾ ਮਨਜ਼ੂਰ ਕਰ ਲਿਆ ਹੈ।

ਰਾਜਪਾਲ ਨੇ ਮਨਜ਼ੂਰ ਕੀਤਾ ਨਵਜੋਤ ਸਿੱਧੂ ਦਾ ਅਸਤੀਫਾ
ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।

ਕੁਰਸੀ ਦੇ ਨਾਲ-ਨਾਲ ਸਿੱਧੂ ਨੇ ਛੱਡੀ 'ਸਰਕਾਰੀ ਕੋਠੀ'!
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣੇ ਸਰਕਾਰੀ ਘਰ ਤੋਂ ਸਮਾਨ ਪੈਕ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਸਿੱਧੂ ਨੂੰ ਕੈਬਨਿਟ 'ਚੋਂ 'ਆਊਟ' ਕਰਨ ਲਈ ਕਾਹਲੇ ਕੈਪਟਨ ਨੇ 5 ਦਿਨਾਂ 'ਚ ਸੁਣਾਇਆ ਫੈਸਲਾ
ਨਵਜੋਤ ਸਿੱਧੂ ਵਲੋਂ ਦਿੱਤਾ ਗਿਆ ਅਸਤੀਫਾ ਪੰਜ ਦਿਨਾਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜ਼ੂਰ ਕਰ ਲਿਆ ਗਿਆ। ਉਂਝ ਨਵਜੋਤ ਸਿੱਧੂ ਦੀ ਪੰਜਾਬ ਕੈਬਨਿਟ 'ਚੋਂ ਛੁੱਟੀ ਲਗਭਗ ਤੈਅ
ਮੰਨੀ ਜਾ ਰਹੀ ਸੀ।

ਸਾਊਦੀ ਅਰਬ 'ਚ ਫਸੇ ਤਿੰਨ ਨੌਜਵਾਨਾਂ ਦੀ ਵੀਡੀਓ ਵਾਇਰਲ, ਮਾਨ ਨੂੰ ਲਗਾਈ ਗੁਹਾਰ
ਰੋਜ਼ੀ-ਰੋਟੀ ਕਮਾਉਣ ਖਾਤਰ ਆਪਣਾ ਘਰ-ਪਰਿਵਾਰ ਛੱਡ ਕੇ ਵਿਦੇਸ਼ਾਂ 'ਚ ਫਸੇ ਪੰਜਾਬੀ ਨੌਜਵਾਨਾਂ ਦੀਆਂ ਆਏ ਦਿਨ ਵੀਡੀਓ ਵਾਇਰਲ ਹੋ ਰਹੀਆਂ ਹਨ। 

ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ 'ਚ ਕੰਮ ਕਰਦੇ 2 ਮਜ਼ਦੂਰਾਂ ਦੀ ਸ਼ੱਕੀ ਹਾਲਾਤ 'ਚ ਮੌਤ
ਸ਼ਿਮਲਾ ਦੇ ਨਾਰਕੰਡਾ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਦੇ ਬਗੀਚੇ 'ਚ ਕੰਮ ਕਰਨ ਵਾਲੇ 2 ਮਜ਼ਦੂਰਾਂ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਸ਼ਰਮਨਾਕ! ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾ ਦਿੱਤੀ ਨਿਰਭਿਆ ਕਾਂਡ ਦੇ ਦੋਸ਼ੀ ਦੀ ਤਸਵੀਰ
ਜ਼ਿਲਾ ਚੋਣ ਅਧਿਕਾਰੀ ਵੱਲੋਂ ਹੁਸ਼ਿਆਰਪੁਰ ਪ੍ਰਸ਼ਾਸਨ ਕੰਪਲੈਕਸ 'ਚ ਇਕ ਅਜਿਹੇ ਵਿਅਕਤੀ ਦੀ ਤਸਵੀਰ ਲਗਾਈ ਗਈ ਹੈ, ਜਿਸ ਦਾ ਸਬੰਧ ਸਾਲ 2012 'ਚ ਹੋਏ ਨਿਰਭਿਆ ਗੈਂਗਰੇਪ ਮਾਮਲੇ ਦੇ ਨਾਲ ਹੈ।

ਨਵਜੋਤ ਸਿੱਧੂ ਦੀ ਕੈਬਨਿਟ 'ਚੋਂ ਛੁੱਟੀ 'ਤੇ ਦੇਖੋ ਕੀ ਬੋਲੇ ਪਰਨੀਤ ਕੌਰ
ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਦੇ ਮਨਜ਼ੂਰ ਕੀਤੇ ਗਏ ਅਸਤੀਫੇ ਦੇ ਫੈਸਲੇ ਨੂੰ ਸਹੀ ਦੱਸਿਆ ਹੈ। 

ਸਿੱਧੂ ਦਾ ਸਿਆਸਤ ਤੋਂ ਹੋਇਆ ਮੋਹ ਭੰਗ, ਹੁਣ 'ਦਿ ਕਪਿਲ ਸ਼ਰਮਾ ਸ਼ੋਅ' ਬਣੇਗਾ ਸਹਾਰਾ!
ਪੰਜਾਬ ਦੀ ਵਜ਼ਾਰਤ 'ਚੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਨਵਜੋਤ ਸਿੰਘ ਸਿੱਧੂ ਇਕ ਅਜਿਹੇ ਸ਼ਖਸ
ਹਨ ਜੋਕਿ ਲੰਮੇ ਸਮੇਂ ਤੱਕ ਅਗਿਆਤਵਾਸ 'ਚ ਨਹੀਂ ਰਹਿ ਸਕਦੇ। 

ਸਾਜ਼ਿਸ਼ ਤਹਿਤ ਸਿੱਧੂ ਨੂੰ ਜਲੀਲ ਕਰਕੇ ਕੱਢਿਆ ਗਿਆ : ਹਰਪਾਲ ਚੀਮਾ (ਵੀਡੀਓ)
 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜ਼ੂਰ ਕੀਤੇ ਗਏ ਨਵਜੋਤ ਸਿੱਧੂ ਦੇ ਅਸਤੀਫੇ 'ਤੇ ਸਿਆਸਤ ਗਰਮਾ ਗਈ ਹੈ।

 

Shyna

This news is Content Editor Shyna