Punjab Wrap Up : ਪੜ੍ਹੋ 1 ਜੂਨ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

06/01/2019 6:35:34 PM

ਜਲੰਧਰ (ਵੈੱਬ ਡੈਸਕ)— ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਹਨ। ਇਨ੍ਹਾਂ 4 ਐੱਸ. ਆਈ. ਟੀ. ਮੈਂਬਰਾਂ ਨੇ ਕੁੰਵਰ ਵਲੋਂ ਅਦਾਲਤ 'ਚ ਪੇਸ਼ ਕੀਤੇ ਚਲਾਨ 'ਤੇ ਸਵਾਲ ਚੁੱਕੇ ਹਨ। ਉਥੇ ਹੀ ਦੂਜੇ ਪਾਸੇ ਲਗਾਤਾਰ ਦੂਜੀ ਵਾਰ ਕੇਂਦਰੀ ਕੈਬਨਿਟ ਵਿਚ ਮੰਤਰੀ ਬਣਾਏ ਜਾਣ 'ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

ਬੇਅਦਬੀ ਮਾਮਲਾ : ਕੁੰਵਰ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ 'ਐੱਸ. ਆਈ. ਟੀ ਮੈਂਬਰ'

ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਹਨ। ਇਨ੍ਹਾਂ 4 ਐੱਸ. ਆਈ. ਟੀ. ਮੈਂਬਰਾਂ ਨੇ ਕੁੰਵਰ ਵਲੋਂ ਅਦਾਲਤ 'ਚ ਪੇਸ਼ ਕੀਤੇ ਚਲਾਨ 'ਤੇ ਸਵਾਲ ਚੁੱਕੇ ਹਨ।

ਕੇਂਦਰੀ ਮੰਤਰੀ ਬਣਨ 'ਤੇ ਹਰਸਿਮਰਤ ਬਾਦਲ ਨੇ ਖੋਲ੍ਹੇ ਪੱਤੇ (ਵੀਡੀਓ)

ਲਗਾਤਾਰ ਦੂਜੀ ਵਾਰ ਕੇਂਦਰੀ ਕੈਬਨਿਟ ਵਿਚ ਮੰਤਰੀ ਬਣਾਏ ਜਾਣ 'ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

ਜਸਪਾਲ ਕਾਂਡ : ਬਰਾਮਦ ਲਾਸ਼ ਦਾ ਪੁਲਸ ਕਰਵਾਏਗੀ DNA ਟੈਸਟ 

ਰਾਜਸਥਾਨ ਦੇ ਹਨੂੰਮਾਨ ਗੜ੍ਹ 'ਚ ਨਹਿਰ 'ਚੋਂ ਮਿਲੀ ਲਾਸ਼ ਨੂੰ ਪਰਿਵਾਰ ਵਲੋਂ ਜਸਪਾਲ ਦੀ ਲਾਸ਼ ਹੋਣ ਤੋਂ ਇਨਕਾਰ ਕੀਤੇ ਜਾਣ 'ਤੇ ਪੁਲਸ ਹੁਣ ਡੀ.ਐੱਨ.ਏ. ਕਰਵਾਉਣ ਜਾ ਰਹੀ ਹੈ।

ਪੰਜਾਬ 'ਚ 'ਭਾਜਪਾ' ਨੂੰ ਜ਼ਿਆਦਾ ਸੀਟਾਂ 'ਚ ਕੋਈ ਦਿਲਚਸਪੀ ਨਹੀਂ : ਸ਼ਵੇਤ ਮਲਿਕ

ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਸੂਬੇ 'ਚ ਅਕਾਲੀ ਦਲ ਨਾਲ ਸੀਟ ਸ਼ੇਅਰਿੰਗ ਫਾਰਮੂਲੇ 'ਚ ਪਾਰਟੀ ਨੂੰ ਜ਼ਿਆਦਾ ਸੀਟ ਲੈਣ 'ਚ ਕੋਈ ਦਿਲਚਸਪੀ ਨਹੀਂ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ 'ਚ ਮਿਲੇਗਾ ਖਾਸ ਪ੍ਰਸਾਦ

ਦੁਨੀਆ ਦੇ ਸਭ ਤੋਂ ਵੱਡੇ ਗੁਰੂ ਕੇ ਲੰਗਰ 'ਚ ਹੁਣ ਜੈਵਿਕ ਫਲਾਂ ਦਾ ਪ੍ਰਸਾਦ ਵੀ ਮਿਲਿਆ ਕਰੇਗਾ। ਜੀ ਹਾਂ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਹੁਣ ਪ੍ਰਸਾਦ ਵਜੋਂ ਜੈਵਿਕ ਫਲ ਮਿਲਿਆ ਕਰਨਗੇ।

ਮੋਦੀ ਕੈਬਨਿਟ 'ਚ 5 ਸਾਬਕਾ ਮੁੱਖ ਮੰਤਰੀ

ਲਗਾਤਾਰ ਦੂਜੀ ਵਾਰ ਬਣੀ ਮੋਦੀ ਸਰਕਾਰ 'ਚ ਜਿੱਥੇ ਕਈ ਮੰਤਰੀਆਂ ਨੂੰ ਦੁਬਾਰਾ ਸ਼ਾਮਲ ਕੀਤਾ ਗਿਆ ਹੈ, ਉੱਥੇ ਕਈ ਨਵੇਂ ਚਿਹਰਿਆਂ ਨੂੰ ਵੀ ਥਾਂ ਦਿੱਤੀ ਗਈ ਹੈ, ਜਿਨ੍ਹਾਂ 'ਚ ਦੋਵੇਂ ਹੀ ਕੈਟਾਗਰੀਆਂ 'ਚ 5 ਸਾਬਕਾ ਮੁੱਖ ਮੰਤਰੀਆਂ ਦੇ ਨਾਂ ਸ਼ਾਮਲ ਹਨ।

ਪਾਕਿ ਵਲੋਂ ਕਰਤਾਰਪੁਰ ਲਾਂਘੇ ਦੀ ਉਸਾਰੀ ਦੀ ਤੀਜੀ ਵੀਡੀਓ ਜਾਰੀ

ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਪਾਕਿਸਤਾਨ ਵੱਲ ਜ਼ੋਰਾ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੀ ਬੀਤੇ ਦਿਨੀਂ ਪਾਕਿਸਤਾਨ ਵਲੋਂ ਤੀਜੀ ਵੀਡੀਓ ਜਾਰੀ ਕੀਤੀ ਗਈ ਹੈ।

ਬਠਿੰਡਾ : ਜਾਮ 'ਚ ਫਸੇ ਸੀ ਮੋਦੀ, ਹੁਣ ਪੀ. ਐੱਮ. ਓ. ਨੇ ਸੀ. ਐੱਮ.ਓ. ਨੂੰ ਭੇਜਿਆ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ 13 ਮਈ ਨੂੰ ਬਠਿੰਡਾ ਵਿਚ ਹਰਸਿਮਰਤ ਕੌਰ ਬਾਦਲ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਇਸ ਦੌਰਾਨ ਉਹ ਮੌਸਮ ਖਰਾਬ ਹੋਣ ਕਾਰਨ ਟ੍ਰੈਫਿਕ ਵਿਚ ਫਸ ਗਏ ਸਨ।

ਬੱਸ ਮੋਟਰਸਾਈਕਲ ਦੀ ਟੱਕਰ 'ਚ 2 ਨੌਜਵਾਨਾਂ ਦੀ ਮੌਤ

ਸਥਾਨਕ ਜੋੜੀਆਂ ਸੜਕਾਂ 'ਤੇ ਸ਼ਨੀਵਾਰ ਸਵੇਰੇ ਆਰ. ਟੀ. ਸੀ. ਬੱਸ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਲੁਧਿਆਣਾ : 7 ਸਾਲਾਂ ਬਾਅਦ ਲੋਕਾਂ 'ਤੇ ਫਿਰ ਢਹਿਆ ਅੰਤਾਂ ਦੀ ਗਰਮੀ ਦਾ ਕਹਿਰ

ਸਾਲ 2012 ਦੌਰਾਨ ਹੀ ਇਸ ਤਰ੍ਹਾਂ ਦਾ ਪਹਿਲਾ ਮੌਕਾ ਸੀ ਜਦੋਂ ਮਹਾਨਗਰ 'ਚ ਤਾਪਮਾਨ 44.8 ਡਿਗਰੀ ਸੈਲਸੀਅਸ 'ਤੇ ਪੁੱਜਦੇ ਹੀ ਹਾਹਾਕਾਰ ਮਚ ਗਈ ਸੀ।

shivani attri

This news is Content Editor shivani attri