Punjab Wrap Up : ਪੜ੍ਹੋ 1 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

05/01/2019 5:53:34 PM

ਜਲੰਧਰ (ਵੈੱਬ ਡੈਸਕ) : ਬਠਿੰਡਾ ਤੋਂ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਬਣ ਕੇ ਖੜ੍ਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ। ਦੂਜੇ ਪਾਸੇ ਭਾਰਤੀ ਕ੍ਰਿਕਟਰ ਟੀਮ ਦੇ ਮੈਂਬਰ ਤੋਂ ਸਿਆਸੀ ਆਗੂ ਬਣੇ ਤੇ ਹੁਣ ਪੰਜਾਬ ਸਰਕਾਰ 'ਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਫੇਸਬੁੱਕ ਟਵਿੱਟਰ 'ਤੇ ਪੂਰੀ ਤਰ੍ਹਾਂ ਛਾਏ ਹੋਏ ਹਨ। ਉਨ੍ਹਾਂ ਦੇ ਟਵਿੱਟਰ ਅਕਾਉਂਟ 'ਤੇ 6 ਲੱਖ ਤੋਂ ਵਧ ਫਾਲੋਅਰਸ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਅਕਾਲੀ ਦਲ ਨੂੰ ਝਟਕਾ, ਪ੍ਰਕਾਸ਼ ਸਿੰਘ ਬਾਦਲ ਦੀ ਨਾਮਜ਼ਦਗੀ ਰੱਦ (ਵੀਡੀਓ)      
ਬਠਿੰਡਾ ਤੋਂ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਬਣ ਕੇ ਖੜ੍ਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ। 

ਜਲੰਧਰ: ਕੋਲਡ ਡ੍ਰਿੰਕ ਮੰਗਣੀ ਨੌਜਵਾਨ ਨੂੰ ਪਈ ਭਾਰੀ, ਬੇਰਹਿਮੀ ਨਾਲ ਕੀਤੀ ਕੁੱਟਮਾਰ (ਤਸਵੀਰਾਂ)      
ਬੱਸ ਸਟੈਂਡ ਦੇ ਅੰਦਰ ਫ੍ਰੀ ਦੀ ਕੋਲਡ ਡ੍ਰਿੰਕ ਮੰਗਣ 'ਤੇ ਦੁਕਾਨਦਾਰ ਸਮੇਤ ਉਸ ਦੇ ਸਾਥੀਆਂ ਵੱਲੋਂ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 

ਹੁਣ ਸਿੱਧੂ ਨੇ ਟਵਿੱਟਰ 'ਤੇ ਵੀ ਮਾਰਿਆ ਛੱਕਾ      
ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਆਮ ਚੋਣਾਂ ਦੌਰਾਨ ਸੋਸ਼ਲ ਮੀਡੀਆ ਦੀ ਵਧੀਆ ਵਰਤੋਂ ਕਰਨ ਤੇ ਉਨ੍ਹਾਂ ਨੂੰ ਆਪਣੇ ਹੱਕ 'ਚ ਭੁਗਤਾਉਣ 'ਚ ਲੱਗੀਆਂ ਹੋਈਆਂ ਹਨ। 

 ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ, ਕੱਲ੍ਹ ਤੋਂ ਗੁਰਦਾਸਪੁਰ 'ਚ ਕਰਨਗੇ ਰੋਡ ਸ਼ੋਅ      
 ਗੁਰਦਾਸਪੁਰ ਲੋਕ ਸਭਾ ਹਲਕਾ ਤੋਂ ਭਾਜਪਾ ਦੇ ਉਮੀਦਵਾਰ ਅਤੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ।

 ਭਗਵੰਤ ਮਾਨ ਨੂੰ 'ਸ਼ਰਾਬੀ' ਦੱਸ ਬੁਰੀ ਫਸੀ ਕਾਂਗਰਸ, ਗਰਮਾਈ ਸਿਆਸਤ      
ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਸ਼ਰਾਬੀ ਦੱਸ ਕੇ ਕਾਂਗਰਸ ਬੁਰੀ ਫਸ ਗਈ ਹੈ ਕਿਉਂਕਿ ਭਗਵੰਤ ਮਾਨ ਨੇ ਕਾਂਗਰਸੀ ਉਮੀਦਵਾਰ ਦੀਆਂ ਸ਼ਰਾਬ ਦਾ ਗਲਾਸ ਹੱਥ 'ਚ ਫੜ੍ਹਨ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ।

'ਚਾਹ ਵਾਲੇ' ਤੋਂ ਬਾਅਦ ਹੁਣ ਚੋਣ ਮੈਦਾਨ 'ਚ ਨਿਤਰਿਆ 'ਮੈਗੀ ਵਾਲਾ'      
ਦੇਸ਼ ਭਰ ਵਿਚ ਜਿੱਥੇ 'ਚੌਂਕੀਦਾਰ' ਤੇ 'ਚਾਹ ਵਾਲੇ' ਨੂੰ ਲੈ ਕੇ ਚਰਚਾ ਛਿੜੀ ਹੋਈ ਹੈ , ਉੱਥੇ ਹੀ ਸ਼ਾਹੀ ਸ਼ਹਿਰ ਵਿਚ ਹੁਣ 'ਮੈਗੀ ਵਾਲੇ' ਨੇ ਵੀ ਸਿਆਸਤ 'ਚ ਪੈਰ ਧਰ ਲਿਆ ਹੈ।

ਮੌਤ ਤੋਂ ਬਾਅਦ ਵੀ ਫਰਿਸ਼ਤਾ ਬਣ ਕਈਆਂ ਨੂੰ ਜ਼ਿੰਦਗੀ ਦੇ ਗਿਆ 'ਮਲਕੀਤ'      
24 ਸਾਲਾਂ ਦਾ ਮਲਕੀਤ ਸਿੰਘ ਜਿਊਂਦੇ ਜੀਅ ਖੂਨਦਾਨ ਕਰਕੇ ਲੋਕਾਂ ਦੀ ਮਦਦ ਕਰਦਾ ਰਿਹਾ ਅਤੇ ਦੁਨੀਆ ਤੋਂ ਜਾਂਦੇ ਸਮੇਂ ਵੀ ਉਹ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ। 

ਖਹਿਰਾ ਦੀ ਪਾਰਟੀ ਨੂੰ ਅਜੇ ਤੱਕ ਨਹੀਂ ਮਿਲਿਆ 'ਚੋਣ ਨਿਸ਼ਾਨ', ਸੁਣਵਾਈ ਟਲੀ      
ਆਮ ਆਦਮੀ ਪਾਰਟੀ 'ਚੋਂ ਬਗਾਵਤ ਤੋਂ ਬਾਅਦ 'ਪੰਜਾਬੀ ਏਕਤਾ ਪਾਰਟੀ' ਦਾ ਗਠਨ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਨੂੰ ਅਜੇ ਤੱਕ ਚੋਣ ਨਿਸ਼ਾਨ ਨਹੀਂ ਮਿਲ ਸਕਿਆ ਹੈ। 

ਘਰਵਾਲੀਆਂ ਨੂੰ ਲੈ ਕੇ ਕੈਪਟਨ ਤੇ ਸੁਖਬੀਰ ਦੀ ਕਸੂਤੀ ਸਥਿਤੀ      
2009 'ਚ ਹਰਸਿਮਰਤ ਕੌਰ ਬਾਦਲ ਨੇ ਆਪਣੀਆਂ ਪਹਿਲੀਆਂ ਲੋਕ ਸਭਾ ਚੋਣਾਂ 1.20 ਲੱਖ ਵੋਟਾਂ ਨਾਲ ਜਿੱਤੀਆਂ ਸੀ। 

 ਜਦੋਂ ਸੰਸਦ ਮੈਂਬਰ ਸਾਧੂ ਸਿੰਘ ਦੇ ਬੇਟੇ ਨੂੰ ਝੱਲਣੀ ਪਈ ਨਮੋਸ਼ੀ...      
 ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੇ ਬੇਟੇ ਐਡਵੋਕੇਟ ਰਾਜਪਾਲ ਸਿੰਘ ਨੂੰ ਉਸ ਸਮੇਂ ਨਮੋÎਸ਼ੀ ਝੱਲਣੀ ਪਈ, ਜਦੋਂ ਖਿਡਾਰੀਆਂ ਨੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। 
 

Anuradha

This news is Content Editor Anuradha