Punjab Wrap Up: ਪੜ੍ਹੋ 9 ਮਾਰਚ ਦੀਆਂ ਵੱਡੀਆਂ ਖ਼ਬਰਾਂ

03/09/2019 5:10:34 PM

ਜਲੰਧਰ (ਵੈੱਬ ਡੈਸਕ) : ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਇਸ ਮੀਟਿੰਗ 'ਚ ਗਿਆਨੀ ਹਰਪ੍ਰੀਤ ਸਿੰਘ ਵਲੋਂ ਵੱਡੇ ਫੈਸਲੇ ਲਏ ਗਏ। ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਸ਼ਰਧਾਲੂਆਂ ਲਈ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਪੈਸੇਂਜਰ ਟਰਮੀਨਲ ਦਾ ਨਿਰਮਾਣ ਕੀਤਾ ਜਾਵੇਗਾ। ਜਿਸ ਦੇ ਮਾਡਲ ਦੀਆਂ ਤਸਵੀਰਾਂ ਭਾਰਤ ਸਰਕਾਰ ਨੇ ਜਾਰੀ ਕੀਤੀਆਂ ਹਨ।ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਮੀਟਿੰਗ 'ਚ ਲਏ ਇਹ ਵੱਡੇ ਫੈਸਲੇ (ਵੀਡੀਓ)      
 ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਇਸ ਮੀਟਿੰਗ 'ਚ ਗਿਆਨੀ ਹਰਪ੍ਰੀਤ ਸਿੰਘ ਵਲੋਂ ਵੱਡੇ ਫੈਸਲੇ ਲਏ ਗਏ। 

ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਮਿਲੇਗੀ ਵੱਡੀ ਸਹੂਲਤ      
ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਸ਼ਰਧਾਲੂਆਂ ਲਈ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਪੈਸੇਂਜਰ ਟਰਮੀਨਲ ਦਾ ਨਿਰਮਾਣ ਕੀਤਾ ਜਾਵੇਗਾ। 

ਭਗਵੰਤ ਮਾਨ ਨੇ ਦੱਸਿਆ ਟਕਸਾਲੀਆਂ ਨਾਲ ਗਠਜੋੜ 'ਚ ਕਿਉਂ ਹੋ ਰਹੀ ਹੈ ਦੇਰੀ      
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਟਕਸਾਲੀ ਨਾਲ ਗਠਜੋੜ ਵਿਚ ਹੋ ਰਹੀ ਦੇਰੀ 'ਤੇ ਬੋਲਦੇ ਹੋਏ ਕਿਹਾ ਕਿ ਸਾਡੀ ਬਸਪਾ ਅਤੇ ਇਕ-ਦੋ ਹੋਰ ਧਿਰਾਂ ਨਾਲ ਗੱਲਬਾਤ ਚੱਲ ਰਹੀ 

ਕਿੰਨਰਾਂ ਦੇ ਇਹ ਤੰਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਨਗੇ 'ਤੰਗ' (ਵੀਡੀਓ)      
ਵਿਆਹ ਸਮਾਗਮਾਂ ਅਤੇ ਖੁਸ਼ੀਆਂ ਦੇ ਮੌਕਿਆਂ 'ਤੇ ਵਧਾਈ ਮੰਗਣ ਵਾਲੇ ਕਿੰਨਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦੇ ਪੂਰੇ ਨਾ ਕਰਨ ਕਰਕੇ ਬੋਲੀਆਂ ਰਾਹੀਂ ਮਿਹਣਾ ਮਾਰਿਆ ਹੈ।

'ਸਮਲਿੰਗੀ' ਦੇ ਇਸ਼ਕ 'ਚ ਝੱਲਾ ਹੋਇਆ 4 ਬੱਚਿਆਂ ਦਾ ਪਿਓ, ਪਿੰਡ ਛੱਡ ਹੋਏ ਫਰਾਰ      
ਭਾਰਤ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਵਲੋਂ ਸਮਲਿੰਗੀ ਵਿਆਹ ਨੂੰ ਅਪਰਾਧ ਨਾ ਮੰਨਣ ਦੇ ਫੈਸਲੇ ਤੋਂ ਬਾਅਦ ਅਜਿਹੇ ਹੋਣ ਵਾਲੇ ਵਿਆਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ

ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ, ਨਹੀਂ ਖਾਣੇ ਪੈਣਗੇ 'ਚੰਡੀਗੜ੍ਹ' 'ਚ ਧੱਕੇ      
ਪੰਜਾਬ ਦੇ ਵਿਦਿਆਰਥੀਆਂ ਨੂੰ ਹੁਣ ਆਪਣੀ ਡਿਗਰੀ ਜਾਂ ਡੀ. ਐੱਮ. ਸੀ. (ਡਿਟੇਲ ਮਾਰਕਸ ਸਰਟੀਫਿਕੇਟ) 'ਚ ਕੁਰੈਕਸ਼ਨ (ਸੋਧ) ਕਰਾਉਣ ਲਈ ਚੰਡੀਗੜ੍ਹ 'ਚ ਜਾ ਕੇ ਧੱਕੇ ਨਹੀਂ ਖਾਣੇ ਪੈਣਗੇ ਕਿਉਂਕਿ ਹੁਣ ਇਹ ਕੰਮ ਸੇਵਾ ਕੇਂਦਰਾਂ 'ਚ ਹੀ ਹੋ ਜਾਇਆ ਕਰੇਗਾ। 

ਹਮੇਸ਼ਾਂ ਲਈ ਇਕ-ਦੂਜੇ ਦੇ ਹੋਏ 'ਭਾਰਤ-ਪਾਕਿਸਤਾਨ' (ਵੀਡੀਓ)      
ਭਾਰਤ ਅਤੇ ਪਾਕਿ ਦੇ ਵਿਚਕਾਰ ਭਾਵੇਂ ਹੀ ਤਣਾਅ ਦਾ ਮਾਹੌਲ ਹੋਵੇ ਪਰ ਪਟਿਆਲਾ 'ਚ ਬਾਰਡਰ ਦੇ ਪਾਰ ਦਾ ਪਿਆਰ ਪ੍ਰਵਾਨ ਚੜ੍ਹ ਗਿਆ। 

ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਜਾਰੀ      
 14 ਮਾਰਚ ਤੋਂ ਸ਼ੁਰੂ ਹੋ ਰਹੇ ਨਵੇਂ ਸੰਮਤ 551 ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ।

ਧਰਨੇ ਦੌਰਾਨ ਰਾਤ ਨੂੰ ਵਰਕਰ ਦੀ ਗੋਦੀ 'ਚ ਸਿਰ ਰੱਖ ਸੁੱਤੇ ਰਵਨੀਤ ਬਿੱਟੂ (ਵੀਡੀਓ)      
ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ ਟੋਲ ਵਸੂਲੀ ਬੰਦ ਕਰਾਉਣ ਲਈ ਲਾਏ ਗਏ ਧਰਨੇ ਦੌਰਾਨ ਸੰਸਦ ਮੈਂਬਰ ਬਿੱਟੂ, ਮੰਤਰੀ ਆਸ਼ੂ, ਮੇਅਰ ਬਲਕਾਰ ਸੰਧੂ, ਵਿਧਾਇਕ ਸੰਜੇ ਤਲਵਾੜ ਕਾਂਗਰਸੀ ਤੇ ਹੋਰ ਵਰਕਰ ਦੇਰ ਰਾਤ ਤਕ ਧਰਨੇ 'ਤੇ ਬੈਠੇ ਰਹੇ। 

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੇੜੇ ਰਿਹਾਇਸ਼ ਤੇ ਲੰਗਰ ਮੁਹੱਈਆ ਕਰਵਾਏਗੀ SGPC      
ਭਾਰਤ ਵਾਲੇ ਪਾਸੇ ਬਣਨ ਵਾਲੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੇੜੇ ਐੱਸ. ਜੀ. ਪੀ. ਸੀ. ਸ਼ਰਧਾਲੂਆਂ ਨੂੰ ਰਿਹਾਇਸ਼ ਤੇ ਲੰਗਰ ਮੁਹੱਈਆ ਕਰਵਾਉਣ ਤੋਂ ਇਲਾਵਾ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਏਗੀ।
     
 

Anuradha

This news is Content Editor Anuradha