Punjab Wrap Up : ਪੜ੍ਹੋ 7 ਫਰਵਰੀ ਦੀਆਂ 10 ਵੱਡੀਆਂ ਖ਼ਬਰਾਂ

02/07/2019 5:33:34 PM

ਜਲੰਧਰ (ਵੈੱਬ ਡੈਸਕ) : ਪੰਜਾਬ ਸਰਕਾਰ ਨੇ ਦਿਨਕਰ ਗੁਪਤਾ ਦੇ ਨਾਂ 'ਤੇ ਮੋਹਰ ਲਗਾਉਂਦੇ ਹੋਏ ਉਨ੍ਹਾਂ ਨੂੰ ਪੰਜਾਬ ਦੇ ਨਵੇਂ ਡੀ. ਜੀ. ਪੀ. ਦੇ ਰੂਪ 'ਚ ਨਿਯੁਕਤ ਕਰ ਦਿੱਤਾ ਹੈ। ਦੱਸ ਦਈਏ ਕਿ ਯੂ. ਪੀ. ਐੱਸ. ਸੀ. ਵਲੋਂ ਭੇਜੇ ਗਏ ਪੈਨਲ 'ਚ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਸਮੇਤ ਕਈ ਇਲਾਕਿਆਂ 'ਚ ਵੀਰਵਾਰ ਸਵੇਰ ਤੋਂ ਹੀ ਆਸਮਾਨ 'ਚ ਛਾਏ ਕਾਲੇ ਬੱਦਲਾਂ ਕਾਰਨ ਦਿਨ ਵੇਲੇ ਹੀ ਰਾਤ ਪਈ ਹੋਈ ਹੈ ਅਤੇ ਪੂਰੇ ਸ਼ਹਿਰ 'ਚ ਜ਼ੋਰਦਾਰ ਬਾਰਿਸ਼ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਚੰਡੀਗੜ੍ਹ : ਬੱਦਲਾਂ ਕਾਰਨ ਦਿਨੇ ਹੀ ਪਈ ਰਾਤ, ਔਲਿਆਂ ਨਾਲ ਜ਼ੋਰਦਾਰ 'ਬਰਸਾਤ' (ਤਸਵੀਰਾਂ) 
ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਵੀਰਵਾਰ ਸਵੇਰ ਤੋਂ ਹੀ ਆਸਮਾਨ 'ਚ ਛਾਏ ਕਾਲੇ ਬੱਦਲਾਂ ਕਾਰਨ ਦਿਨ ਵੇਲੇ ਹੀ ਰਾਤ ਪਈ ਹੋਈ ਹੈ ਅਤੇ ਪੂਰੇ ਸ਼ਹਿਰ 'ਚ ਬਿਜਲੀ ਗਰਜਣ ਦੇ ਨਾਲ-ਨਾਲ ਜ਼ੋਰਦਾਰ ਬਾਰਸ਼ ਹੋ ਰਹੀ ਹੈ।

ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਡੀ. ਜੀ. ਪੀ. (ਵੀਡੀਓ) 
ਪੰਜਾਬ ਸਰਕਾਰ ਨੇ ਦਿਨਕਰ ਗੁਪਤਾ ਦੇ ਨਾਂ 'ਤੇ ਮੋਹਰ ਲਗਾਉਂਦੇ ਹੋਏ ਉਨ੍ਹਾਂ ਨੂੰ ਪੰਜਾਬ ਦੇ ਨਵੇਂ ਡੀ. ਜੀ. ਪੀ. ਦੇ ਰੂਪ 'ਚ ਨਿਯੁਕਤ ਕਰ ਦਿੱਤਾ ਹੈ। ਦੱਸ ਦਈਏ ਕਿ ਯੂ. ਪੀ. ਐੱਸ. ਸੀ. ਵਲੋਂ ਭੇਜੇ ਗਏ ਪੈਨਲ 'ਚ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਹਨ। 

ਨਸ਼ੇ ਦੀ ਲੋਰ 'ਚ ਪੁਲਸ ਨਾਲ ਖਹਿਬੜੇ ਨੌਜਵਾਨ, ਕੱਢੀਆਂ ਗਾਲ੍ਹਾਂ (ਵੀਡੀਓ)
ਬਠਿੰਡਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਬੀਤੀ ਰਾਤ ਸ਼ਰਾਬ ਨਾਲ ਟੱਲੀ ਹੋਏ ਦੋ ਨੌਜਵਾਨ ਪੁਲਸ ਮੁਲਾਜ਼ਮਾਂ ਦੇ ਗਲ ਪੈ ਗਏ। ਨਸ਼ੇ ਦੀ ਲੋਰ 'ਚ ਨੌਜਵਾਨਾਂ ਨੇ ਨਾ ਸਿਰਫ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢੀਆਂ, ਸਗੋਂ ਧੱਕੀ-ਮੁੱਕੀ ਵੀ ਕੀਤੀ। ਕਰੀਬ 15 ਮਿੰਟ ਪੁਲਸ ਤੇ ਨੌਜਵਾਨਾਂ ਵਿਚਾਲੇ ਬਹਿਸ ਚੱਲਦੀ ਰਹੀ। 

ਦਿਨਕਰ ਗੁਪਤਾ ਦੇ ਡੀ. ਜੀ. ਪੀ. ਬਣਨ 'ਤੇ ਜਾਣੋ ਕੀ ਬੋਲੇ ਸਿਮਰਜੀਤ ਸਿੰਘ ਬੈਂਸ
 ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਲੈ ਕੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੂੰ ਸੁਰੇਸ਼ ਅਰੋੜਾ ਦੀ ਫੋਟੋਕਾਪੀ ਕਰਾਰ ਦਿੱਤਾ ਹੈ 

ਸੈਲਾਨੀਆਂ ਨੂੰ ਤੋਹਫਾ, ਹੁਣ ਬੈਜਨਾਥ ਜਾਣ ਲਈ ਲੱਗੇਗਾ ਸਿਰਫ 5 ਘੰਟੇ ਦਾ ਸਮਾਂ  
ਕੇਂਦਰ ਸਰਕਾਰ ਵਲੋਂ ਹਿਮਾਚਲ ਜਾਣ ਵਾਲੇ ਸੈਲਾਨੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਗਿਆ ਹੈ। ਦਰਅਸਲ ਰੇਲ ਮੰਤਰਾਲੇ ਵੱਲੋਂ ਪਠਾਨਕੋਟ ਤੋਂ ਬੈਜਨਾਥ ਪਪਰੋਲਾ ਲਈ ਸਪੈਸ਼ਲ ਟਰੇਨ ਚਲਾਈ ਗਈ ਹੈ ਜੋ ਕਿ 9 ਘੰਟਿਆਂ ਦਾ ਸਫਰ ਹੁਣ ਸਿਰਫ 5 ਘੰਟਿਆਂ ਵਿਚ ਪੂਰਾ ਕਰੇਗੀ। 

ਕਾਂਗਰਸ ਨੂੰ ਝਟਕਾ, ਬੱਸੀ ਪਠਾਨਾ ਤੋਂ ਹਰਿੰਦਰ ਸਿੰਘ ਕੰਗ ਖਹਿਰਾ ਦੀ ਪਾਰਟੀ 'ਚ ਸ਼ਾਮਲ 
ਬੱਸੀ ਪਠਾਨਾ 'ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬੱਸੀ ਪਠਾਨਾ ਤੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਕੰਗ ਸਾਥੀਆਂ ਸਮੇਤ ਸੁਖਪਾਲ ਖਹਿਰਾ ਦੀ 'ਪੰਜਾਬੀ ਏਕਤਾ ਪਾਰਟੀ' 'ਚ ਸ਼ਾਮਲ ਹੋ ਗਏ। 

ਸਦਕੇ ਜਾਈਏ ਪੰਜਾਬ ਪੁਲਸ ਦੇ 6500 ਦਾ ਫੋਨ, ਲੱਭਣ ਲਈ ਖਰਚਾਏ 3.5 ਲੱਖ 
ਆਏ ਦਿਨ ਕਿਸੇ ਨਾ ਕਿਸੇ ਕਾਰਨਾਂ ਕਰਕੇ ਚਰਚਾ 'ਚ ਰਹਿਣ ਵਾਲੀ ਪੰਜਾਬ ਪੁਲਸ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਜਲਾਲਾਬਾਦ ਦੇ ਰਹਿਣ ਵਾਲੇ ਹਰਪ੍ਰੀਤ ਦਾ 3 ਸਾਲ ਪਹਿਲਾਂ 6500 ਦਾ ਮੋਬਾਇਲ ਚੋਰੀ ਹੋਇਆ ਸੀ, ਜਿਸ 'ਤੇ ਪੁਲਸ ਹੁਣ ਤੱਕ ਉਸ ਦੇ ਸਾਢੇ ਤਿੰਨ ਲੱਖ ਰੁਪਏ ਖਰਚਾ ਚੁੱਕੀ ਹੈ। 

ਕੈਪਟਨ ਵਲੋਂ ਸੁਸ਼ਮਾ ਨੂੰ 'ਧੋਖੇਬਾਜ਼ ਏਜੰਟਾਂ' ਖਿਲਾਫ ਕਾਰਵਾਈ ਦਾ ਭਰੋਸਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਧੋਖੇਬਾਜ਼ ਅਤੇ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੁਆਇਆ ਹੈ। ਕੈਪਟਨ ਵਲੋਂ ਇਸ ਸਬੰਧੀ ਵੀਰਵਾਰ ਨੂੰ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਗਿਆ ਹੈ। 

ਕੈਪਟਨ ਦੀ ਬਜਾਏ ਮਜੀਠੀਆ ਨੇ ਕੀਤਾ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ
ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵਲੋਂ ਅੱਜ ਬਟਾਲਾ ਦੇ ਪਿੰਡ ਕੋਟਲੀ ਸੂਰਤ ਦੇ ਕਿਸਾਨ ਬੁੱਧ ਸਿੰਘ ਨੂੰ 3 ਲੱਖ 36 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸੀਨੀਅਰ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਕਿਸਾਨ ਬੁੱਧ ਸਿੰਘ ਦੇ ਘਰ ਪਹੁੰਚੇ ਤੇ ਉਨ੍ਹਾਂ ਨੇ ਕਿਸਾਨ ਬੁੱਧ ਸਿੰਘ ਨੂੰ ਚੈੱਕ ਭੇਂਟ ਕਰਕੇ ਸਾਰਾ ਕਰਜ਼ਾ ਉਤਾਰਿਆ ਹੈ।

ਬਾਦਲ ਦੇ ਸਵਾਗਤ ਲਈ ਨਹੀਂ ਬਹੁੜਿਆ ਕੋਈ ਅਕਾਲੀ!
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨੀਂ ਆਪਣੇ ਦੋਸਤ ਦੀ ਖਬਰ ਲੈਣ ਲੁਧਿਆਣਾ ਪੁੱਜੇ ਸਨ। ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਕਿ ਸ. ਬਾਦਲ ਦਾ ਸਵਾਗਤ ਕਰਨ ਜਾਂ ਉਨ੍ਹਾਂ ਦੇ ਅੱਗੇ-ਪਿੱਛੇ ਲੁਧਿਆਣਾ ਸ਼ਹਿਰ ਦਾ ਵੀ ਵੱਡਾ ਅਕਾਲੀ ਆਗੂ ਮੌਜੂਦ ਨਹੀਂ ਸੀ।
  

Anuradha

This news is Content Editor Anuradha